17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਆਜ਼ਾਦੀ ਦਿਹਾੜੇ ਮੌਕੇ ਲਾਇਨਜ਼ ਇੰਟਰਨੈਸ਼ਨਲ ਕਲੱਬ ਮਲੋਟ ਰੋਇਲ ਵਲੋਂ ਖੂਨਦਾਨ ਕੈਂਪ

ਮਲੋਟ, 16 ਅਗਸਤ (ਪਾਟਿਲ)-ਆਜ਼ਾਦੀ ਦਿਹਾੜੇ ’ਤੇ ਲਾਇਨਜ਼ ਇੰਟਰਨੈਸ਼ਨਲ ਕਲੱਬ ਮਲੋਟ ਰੋਇਲ ਵਲੋਂ ਨਵੀਂ ਦਾਣਾ ਮੰਡੀ ਮਲੋਟ ਵਿਖੇ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਅਤੇ ਕਲੱਬ ਮੈਂਬਰਾਂ ਨੇ ਉਤਸ਼ਾਹ ਨਾਲ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ।

Ad Position 21
No active advertisement
ਆਜ਼ਾਦੀ ਦਿਵਸ ਮੌਕੇ ਵਿਜ਼ਡਮ ਟ੍ਰੀ ਪ੍ਰੀ ਸਕੂਲ ਦਾ ਨੰਨ੍ਹਾ ਬੱਚਾ ਏਕਨੂਰ ਸਿੰਘ ਪੁਰਬਾ ਰਾਸ਼ਟਰੀ ਝੰਡਾ ਹੱਥ ’ਚ ਲੈ ਕੇ ਖੁਸ਼ੀ ਤੇ ਦੇਸ਼-ਭਗਤੀ ਦੇ ਜਜ਼ਬੇ ਨਾਲ। ਅਜੀਤ ਤਸਵੀਰ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਮੌਕੇ ਲਾਈਨਮੈਨ (ਪੀ.ਐਸ.ਪੀ.ਸੀ.ਐਲ.) ਸੰਜੀਵ ਕੁਮਾਰ ਸ਼ਰਮਾ ਨੂੰ ਵਿਭਾਗ ’ਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ ਕਰਦੇ ਹੋਏ ਐਸ.ਡੀ.ਐਮ. ਰਜਿੰਦਰ ਸਿੰਘ। ਤਸਵੀਰ ਅਤੇ ਵੇਰਵਾ: ਸੁਖਮੰਦਰ ਸਿੰਘ ਬਰਾੜ 17-08-2026
ਮਲੋਟ, 16 ਅਗਸਤ (ਪਾਟਿਲ)-ਆਜ਼ਾਦੀ ਦਿਹਾੜੇ ’ਤੇ ਲਾਇਨਜ਼ ਇੰਟਰਨੈਸ਼ਨਲ ਕਲੱਬ ਮਲੋਟ ਰੋਇਲ ਵਲੋਂ ਨਵੀਂ ਦਾਣਾ ਮੰਡੀ ਮਲੋਟ ਵਿਖੇ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਅਤੇ ਕਲੱਬ ਮੈਂਬਰਾਂ ਨੇ ਉਤਸ਼ਾਹ ਨਾਲ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ। ਕੈਂਪ ਵਿਚ ਐਸ.ਡੀ.ਐਮ. ਮਲੋਟ ਅਤੇ ਡੀ.ਐਸ.ਪੀ. ਮਲੋਟ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਸੁਨੀਸ਼ ਗੋਇਲ, ਸੈਕਟਰੀ ਦੀਪਕ ਗਰਗ, ਖਜ਼ਾਨਚੀ ਧਰਮੇਸ਼ ਬਾਂਸਲ, ਪੀ.ਆਰ.ਓ. ਸੰਜੀਵ ਅਰੋੜਾ, ਮਨੂ ਮੰਗਲਾ, ਗੌਰਵ ਮੱਕੜ, ਅਨੁਭਵ ਗੋਇਲ, ਪੰਕਿਤ ਬਾਂਸਲ, ਕੇਵਲ ਅਰੋੜਾ ਅਤੇ ਦੀਪੰਕਰ ਗਰਗ ਸਮੇਤ ਕਲੱਬ ਦੇ ਹੋਰ ਮੈਂਬਰ ਮੌਜੂਦ ਰਹੇ। ਰੀਜਨਲ ਚੇਅਰਪਰਸਨ ਰਾਹੁਲ ਗਰਗ, ਗਿੱਦੜਬਾਹਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕਲੱਬ ਦੇ ਅਹੁਦੇਦਾਰਾਂ ਨੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖ਼ੂਨਦਾਨ ਮਹਾਨ ਦਾਨ ਹੈ, ਜੋ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਬਚਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਫਿਰੌਤੀ ਲਈ ਕਰਵਾਈ ਗਈ ਫਾਇਰਿੰਗ ਮਾਮਲੇ ’ਚ ਪੁਲਿਸ ਦੀ ਵੱਡੀ ਕਾਮਯਾਬੀ, 2 ਗ੍ਰਿਫ਼ਤਾਰ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਤੰਦਰੁਸਤੀ ਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ
Ad Position 24