17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਜਦੋਂ ਟ੍ਰੈਫ਼ਿਕ ਇੰਚਾਰਜ ਨੇ ਬੱਚੇ ਦੀ ਜਾਨ ਬਚਾਈ

ਗਿੱਦੜਬਾਹਾ, 16 ਅਗਸਤ (ਸ਼ਿਵਰਾਜ ਸਿੰਘ ਬਰਾੜ)-ਬੀਤੇ ਦਿਨ ਭੱਠੀਵਾਲਾ ਮੋੜ ’ਤੇ ਸਕੂਟਰੀ ਤੋਂ ਪਾਣੀ ਨਾਲ ਭਰੀ ਸੜਕ ’ਤੇ ਡਿੱਗੇ ਛੋਟੇ ਬੱਚੇ ਨੂੰ ਟ੍ਰੈਫ਼ਿਕ ਇੰਚਾਰਜ ਹਰਭਗਵਾਨ ਸਿੰਘ ਮਾਨ ਨੇ ਮੌਕੇ ’ਤੇ ਹੀ ਪਾਣੀ ਵਿਚੋਂ ਕੱਢ ਕਿ ਬੱਚੇ ਦੀ ਜਾਨ ਬਚਾ ਲਈ। ਜਿਕਰਯੋਗ ਹੈ ਕਿ ਬੀਤੇ ਦਿਨ ਗਿੱਦੜਬਾਹਾ ਵਿਖੇ ਬਾਰਿਸ਼ ਪਈ ਅਤੇ ਸਾਰਾ ਸ਼ਹਿਰ ਜਲ ਥਲ ਹੋ ਗਿਆ।

Ad Position 21
No active advertisement
ਅਜੀਤ ਡੈਸਕ 17-08-2026
ਗਿੱਦੜਬਾਹਾ, 16 ਅਗਸਤ (ਸ਼ਿਵਰਾਜ ਸਿੰਘ ਬਰਾੜ)-ਬੀਤੇ ਦਿਨ ਭੱਠੀਵਾਲਾ ਮੋੜ ’ਤੇ ਸਕੂਟਰੀ ਤੋਂ ਪਾਣੀ ਨਾਲ ਭਰੀ ਸੜਕ ’ਤੇ ਡਿੱਗੇ ਛੋਟੇ ਬੱਚੇ ਨੂੰ ਟ੍ਰੈਫ਼ਿਕ ਇੰਚਾਰਜ ਹਰਭਗਵਾਨ ਸਿੰਘ ਮਾਨ ਨੇ ਮੌਕੇ ’ਤੇ ਹੀ ਪਾਣੀ ਵਿਚੋਂ ਕੱਢ ਕਿ ਬੱਚੇ ਦੀ ਜਾਨ ਬਚਾ ਲਈ। ਜਿਕਰਯੋਗ ਹੈ ਕਿ ਬੀਤੇ ਦਿਨ ਗਿੱਦੜਬਾਹਾ ਵਿਖੇ ਬਾਰਿਸ਼ ਪਈ ਅਤੇ ਸਾਰਾ ਸ਼ਹਿਰ ਜਲ ਥਲ ਹੋ ਗਿਆ। ਭੱਠੀਵਾਲਾ ਮੋੜ ਤੋਂ ਲੰਬੀ ਰੋਡ ਰੇਲਵੇ ਫਾਟਕ ਤੱਕ ਸੀਵਰੇਜ ਦੀ ਪਾਈਪ ਪਾਈ ਜਾ ਰਹੀ ਹੈ। ਅਸਚਰਜ ਦੀ ਗੱਲ ਇਹ ਹੈ ਕਿ ਭੱਠੀਵਾਲਾ ਮੋਡ ਤੋਂ ਸਟੇਡੀਅਮ ਤੱਕ ਸੀਵਰੇਜ ਦੀ ਪਾਈਪ ਚਾਰ-ਪੰਜ ਮਹੀਨੇ ਪਹਿਲਾਂ ਪੈ ਗਈ ਸੀ। ਪ੍ਰੰਤੂ ਉਸ ਜਗ੍ਹਾ ’ਤੇ ਸੜਕ ਨਹੀਂ ਬਣਾਈ ਜਾ ਰਹੀ ਅਤੇ ਅਧਿਕਾਰੀਆਂ ਵਲੋਂ ਬੇਵਜ੍ਹਾ ਤਰਕ ਦਿੱਤਾ ਜਾ ਰਿਹਾ ਹੈ ਕਿ ਸੜਕੀ ਰਸਤੇ ਵਾਲੀ ਜਗ੍ਹਾ ਅਜੇ ਪੋਲੀ ਹੈ ਅਤੇ ਕੁਝ ਲਤੜਾਅ ਹੋ ਜਾਣ ਉਪਰੰਤ ਸੜਕ ਦਾ ਨਿਰਮਾਣ ਕੀਤਾ ਜਾਵੇਗਾ। ਦੁਖਦਾਈ ਪਹਿਲੂ ਇਹ ਹੈ ਕਿ ਉਕਤ ਰਸਤੇ ’ਤੇ ਪਏ ਖੱਡਿਆ ਨੂੰ ਵਿਭਾਗ ਵਲੋ ਪੱਧਰਾ ਨਹੀਂ ਕੀਤਾ ਜਾ ਰਿਹਾ ਅਤੇ ਜਦੋਂ ਬਾਰਿਸ਼ ਪੈ ਜਾਂਦੀ ਹੈ ਤਾਂ ਡੂੰਘੇ ਖੱਡਿਆ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ, ਨਾ ਹੀ ਉਕਤ ਰਸਤੇ ’ਤੇ ਦੁਕਾਨਦਾਰਾਂ ਦਾ ਕਾਰੋਬਾਰ ਚੱਲ ਰਿਹਾ ਹੈ। ਬੀਤੇ ਦਿਨ ਬਾਰਿਸ਼ ਪੈਣ ਕਾਰਨ ਸਰਕੂਲਰ ਰੋਡ ’ਤੇ ਦੋ ਤੋਂ ਤਿੰਨ-ਤਿੰਨ ਫੁੱਟ ਪਾਣੀ ਭਰ ਗਿਆ ਸੀ। ਭੱਠੀਵਾਲਾ ਮੋੜ ਤੋਂ ਇਕ ਔਰਤ ਆਪਣੀ ਸਕੂਟਰੀ ’ਤੇ ਆਪਣੇ ਬੱਚੇ ਸਮੇਤ ਲੰਘ ਰਹੀ ਸੀ ਤਾਂ ਪਾਣੀ ਭਰੀ ਸੜਕ ’ਤੇ ਪਏ ਖੱਡੇ ਬਾਰੇ ਉਸ ਨੂੰ ਪਤਾ ਨਹੀਂ ਸੀ ਤਾਂ ਸਕੂਟਰੀ ਖੱਡੇ ਵਿਚ ਡਿੱਗ ਪਈ। ਇਸ ਦੌਰਾਨ ਉਸ ਦਾ ਛੋਟਾ ਬੱਚਾ ਵੀ ਪਾਣੀ ਵਿਚ ਡਿੱਗ ਪਿਆ ਤਾਂ ਨਜ਼ਦੀਕ ਹੀ ਖੜੇ੍ਹ ਟ੍ਰੈਫ਼ਿਕ ਇੰਚਾਰਜ ਹਰਭਗਵਾਨ ਸਿੰਘ ਨੇ ਦੌੜ ਕਿ ਬੱਚੇ ਨੂੰ ਪਾਣੀ ਵਿਚੋਂ ਕੱਢਿਆ ਗਿਆ। ਜਿਸ ਨਾਲ ਬੱਚੇ ਦਾ ਬਚਅ ਹੋ ਗਿਆ। ਬੇਸਹਾਰਾ ਨੰਦੀ ਗਊਸ਼ਾਲਾ ਦੇ ਪ੍ਰਧਾਨ ਹਰਦੀਪ ਸਿੰਘ ਦੇਦ, ਸੇਠ ਨੰਦ ਲਾਲ, ਅਸ਼ੋਕ ਜੈਨ ਨੇ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਟ੍ਰੈਫਿਕ ਇੰਚਾਰਜ ਹਰਭਗਵਾਨ ਸਿੰਘ ਨੂੰ ਜ਼ਰੂਰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ ਅਗਲੀ ਖ਼ਬਰ ਤੀਆਂ ਦਾ ਤਿਉਹਾਰ ਮਨਾਇਆ
Ad Position 24