‘ਵਾਰਿਸ ਪੰਜਾਬ ਦੇ’ ਵਲੋਂ ਸ਼ਾਂਤਮਈ ਸੰਗਤ ’ਤੇ ਅੱਥਰੂ ਗੈਸ ਛੱਡਣ ਦੀ ਨਿਖੇਧੀ
ਮੰਡੀ ਕਿੱਲਿਆਂਵਾਲੀ, 16 ਅਗਸਤ (ਇਕਬਾਲ ਸਿੰਘ ਸ਼ਾਂਤ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ (ਚੰਡੀਗੜ੍ਹ-ਮੁਹਾਲੀ) ਵਲੋਂ ਕੀਤੇ ਜਾ ਰਹੇ ਸ਼ਾਂਤਮਈ ਰੋਸ ਪ੍ਰਦਰਸ਼ਨ ਦੌਰਾਨ ਸੰਗਤਾਂ ’ਤੇ ਪੰਜਾਬ ਦੀ ਹੱਦ (ਮੁਹਾਲੀ) ਵਿਚ ਵੜ੍ਹ ਕੇ ਪੁਲਿਸ ਵਲੋਂ ਅੰਨ੍ਹੇਵਾਹ ਅੱਥਰੂ ਗੈਸ ਦੇ ਗੋਲੇ ਛੱਡਣ ਤੇ ਕਥਿਤ ਜ਼ੁਲਮ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਆਗੂਆਂ ਤੇਜਿੰਦਰ ਸਿੰਘ ਢਿੱਲੋਂ, ਕ੍ਰਿਸ਼ਨ ਸਿੰਘ ਰੁਪਾਣਾ, ਅਮਰੀਕਪਾਲ ਸਿੰਘ ਮੰਡੀ ਕਿੱਲਿਆਂਵਾਲੀ, ਦਰਸ਼ਨ ਸਿੰਘ ਸਰਾਂ, ਕੁਲਵੰਤ ਸਿੰਘ ਸਮਾਘ, ਰਾਜਾ ਸਿੰਘ ਵਾਦੀਆਂ, ਬੂਟਾ ਸਿੰਘ, ਜਗਦੇਵ ਸਮਾਘ ਤੇ ਰਣਜੀਤ ਸਿੰਘ ਪੰਨੂੰ ਮਿੱਡਾ ਨੇ ਕਿਹਾ ਕਿ ਪੁਲਿਸ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ’ਤੇ ਕੀਤੀ ਕਾਰਵਾਈ ਪੂਰੀ ਤਰ੍ਹਾਂ ਜ਼ਾਲਮਾਨਾ ਤੇ ਬੁਜ਼ਦਿਲਾਨਾ ਹੈ।
ਅਜੀਤ ਡੈਸਕ
17-08-2026