17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਲਾਇਨਜ਼ ਕਲੱਬ ਫ਼ਰੀਦਕੋਟ ਨੇ ਆਜ਼ਾਦੀ ਦਿਹਾੜਾ ਮਨਾਇਆ

ਫ਼ਰੀਦਕੋਟ, 16 ਅਗਸਤ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਨੇ 80ਵਾਂ ਆਜ਼ਾਦੀ ਦਿਹਾੜਾ ਲਾਇਨ ਭਵਨ ਫ਼ਰੀਦਕੋਟ ਵਿਖੇ ਕਲੱਬ ਪ੍ਰਧਾਨ ਗਰੀਸ ਸਖੀਜਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਕਲੱਬ ਦੇ ਪ੍ਰਧਾਨ ਗਰੀਸ ਸਖੀਜਾ ਨੇ ਅਦਾ ਕੀਤੀ।

Ad Position 21
No active advertisement
ਅਜੀਤ ਡੈਸਕ 17-08-2026
ਫ਼ਰੀਦਕੋਟ, 16 ਅਗਸਤ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਨੇ 80ਵਾਂ ਆਜ਼ਾਦੀ ਦਿਹਾੜਾ ਲਾਇਨ ਭਵਨ ਫ਼ਰੀਦਕੋਟ ਵਿਖੇ ਕਲੱਬ ਪ੍ਰਧਾਨ ਗਰੀਸ ਸਖੀਜਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਕਲੱਬ ਦੇ ਪ੍ਰਧਾਨ ਗਰੀਸ ਸਖੀਜਾ ਨੇ ਅਦਾ ਕੀਤੀ। ਇਸ ਮੌਕੇ ਕਲੱਬ ਦੇ ਪਰਿਵਾਰਕ ਮੈਂਬਰ ਅਤੇ ਬੱਚੇ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਦੇਸ਼ ਭਗਤੀ ਨਾਲ ਸਬੰਧਿਤ ਕਰੋਇਓਗ੍ਰਾਫ਼ੀ ਵੀ ਪੇਸ਼ ਕੀਤੀ ਗਈ। ਕਲੱਬ ਦੇ ਪ੍ਰਧਾਨ ਗਰੀਸ ਸਖੀਜਾ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆ ਨੂੰ ਕਦੇ ਭਲਾਇਆ ਨਹੀ ਜਾ ਸਕਦਾ। ਮੰਚ ਸੰਚਾਲਨ ਲਾਇਨ ਬਲਤੇਜ ਸਿੰਘ ਤੇਜੀ ਜੋੜਾ ਨੇ ਕੀਤਾ। ਇਸ ਮੌਕੇ ਲੁਕਿੰਦਰ ਸ਼ਰਮਾ, ਐਡਵੋਕੇਟ ਸੁਨੀਲ ਚਾਵਲਾ, ਗੁਰਚਰਨ ਸਿੰਘ ਗਿੱਲ, ਹਰਜੀਤ ਸਿੰਘ, ਮੋਹਿਤ ਗੁਪਤਾ, ਦਵਿੰਦਰ ਧੀਂਗੜਾ, ਮਦਨ ਮਖੀਜਾ, ਪ੍ਰਦੀਪ ਕੁਮਾਰ ਦਿਉੜਾ, ਚੰਦਨ ਕੱਕੜ, ਗੁਰਮੀਤ ਸਿੰਘ ਬਰਾੜ, ਅਮਰੀਕ ਸਿੰਘ ਖਾਲਸਾ, ਭੁਪਿੰਦਰਪਾਲ ਸਿੰਘ, ਐਸ.ਐਸ. ਬੇਦੀ, ਬਿਕਰਮਜੀਤ ਸਿੰਘ ਢਿੱਲੋਂ, ਇਸਤਜੋਤ ਸਿੰਘ, ਅਮਨ ਪੁਰਬਾ, ਸਜੀਵ ਕੁਮਾਰ ਅਰੋੜਾ, ਗੁਰਬਖਸ ਸਿੰਘ, ਰਮਨ ਚਾਵਲਾ, ਸਵਰਨ ਸਿੰਘ ਰੋਮਾਣਾ, ਸਤੀਸ਼ ਵਧਵਾ, ਸੁਮੀਤ ਗਰੋਵਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੈਤੋ ’ਚ ਮਲਹੋਤਰਾ ਦੀ ਅਗਵਾਈ ਵਿਚ ‘ਜੈ ਜਵਾਨ, ਜੈ ਕਿਸਾਨ’ ਪ੍ਰਗਰਾਮ ਤਹਿਤ ਪੈਦਲ ਯਾਤਰਾ ਕੱਢੀ ਅਗਲੀ ਖ਼ਬਰ ਦਿੱਲੀ ਰੈਲੀ ਨੂੰ ਸਫ਼ਲ ਬਣਾਉਣ ਲਈ ਪਾਰਟੀ ਵਲੋਂ ਵਰਕਰਾਂ ਨਾਲ ਮੀਟਿੰਗਾਂ
Ad Position 24