19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਮਾਜਸੇਵੀ ਹੈਪੀ ਸ਼ਰਮਾ ਦਾ ਸਕੂਟਰੀ ਨਾਲ ਸਨਮਾਨ

ਜੈਤੋ, 19 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਸਮਾਜ ਸੇਵਾ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਸਰਗਰਮ ਰਹਿ ਕੇ ਲੋਕ ਭਲਾਈ ਦੇ ਕਾਰਜਾਂ ਵਿਚ ਯੋਗਦਾਨ ਪਾ ਰਹੇ ਸਮਾਜ ਸੇਵੀ ਹੈਪੀ ਸ਼ਰਮਾ ਦਾ ਪਿੰਡ ਰੋੜੀਕਪੂਰਾ ਦੇ ਕੈਨੇਡਾ ਵਾਸੀ ਜਗਮੀਤ ਸਿੰਘ ਮੀਤਾ ਢਿੱਲੋਂ ਪੁੱਤਰ ਸਵ. ਪ੍ਰਧਾਨ ਮੰਗਾ ਸਿੰਘ ਢਿੱਲੋਂ ਵਲੋਂ ਸਕੂਟਰੀ (ਇਲੈਕਟ੍ਰੋਨਿਕ) ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 20-08-2026
ਜੈਤੋ, 19 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਸਮਾਜ ਸੇਵਾ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਸਰਗਰਮ ਰਹਿ ਕੇ ਲੋਕ ਭਲਾਈ ਦੇ ਕਾਰਜਾਂ ਵਿਚ ਯੋਗਦਾਨ ਪਾ ਰਹੇ ਸਮਾਜ ਸੇਵੀ ਹੈਪੀ ਸ਼ਰਮਾ ਦਾ ਪਿੰਡ ਰੋੜੀਕਪੂਰਾ ਦੇ ਕੈਨੇਡਾ ਵਾਸੀ ਜਗਮੀਤ ਸਿੰਘ ਮੀਤਾ ਢਿੱਲੋਂ ਪੁੱਤਰ ਸਵ. ਪ੍ਰਧਾਨ ਮੰਗਾ ਸਿੰਘ ਢਿੱਲੋਂ ਵਲੋਂ ਸਕੂਟਰੀ (ਇਲੈਕਟ੍ਰੋਨਿਕ) ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਗਮੀਤ ਸਿੰਘ ਮੀਤਾ ਢਿੱਲੋਂ ਨੇ ਕਿਹਾ ਕਿ ਹੈਪੀ ਸ਼ਰਮਾ ਲੰਬੇ ਸਮੇਂ ਤੋਂ ਸਮਾਜ ਸੇਵਾ ਨਾਲ ਜੁੜੇ ਹੋਏ ਹਨ ਅਤੇ ਲੋੜਵੰਦਾਂ ਦੀ ਮੱਦਦ ਸਮੇਤ ਵੱਖ-ਵੱਖ ਲੋਕ ਭਲਾਈ ਦੇ ਕਾਰਜਾਂ ਵਿਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੀ ਨਿਰਸਵਾਰਥ ਸੇਵਾ ਅਤੇ ਸਮਾਜ ਪ੍ਰਤੀ ਸਮਰਪਣ ਸ਼ਲਾਘਾਯੋਗ ਹੈ। ਦੱਸਣਯੋਗ ਹੈ ਕਿ ਹੈਪੀ ਸ਼ਰਮਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਨੂੰ ਲੈ ਕੇ ਇਲਾਕੇ ਭਰ ਵਿਚ ਉਨ੍ਹਾਂ ਨੂੰ ਮਾਣ-ਸਤਿਕਾਰ ਮਿਲ ਰਿਹਾ ਹੈ। ਇਸ ਮੌਕੇ ਜਸਕਰਨ ਸਿੰਘ ਬਰਾੜ ਸਰਪੰਚ ਨਵਾਂ ਰੋੜੀਕਪੂਰਾ, ਸਾਬਕਾ ਸਰਪੰਚ ਗੁਰਮੇਲ ਸਿੰਘ ਬਰਾੜ, ਅਰਵਿੰਦਰ ਸਿੰਘ ਬਿੰਦਰ ਬਰਾੜ ਸਰਪੰਚ ਗੁਲਾਬਗੜ੍ਹ (ਰੋੜੀਕਪੂਰਾ), ਕੁਲਵੰਤ ਸਿੰਘ ਬਰਾੜ ਸਾਬਕਾ ਸਰਪੰਚ, ਗੁਰਨੈਬ ਸਿੰਘ ਨੇਬੂ ਬਰਾੜ, ਸਮਾਜਸੇਵੀ ਡਾ. ਜਲੰਧਰ ਸਿੰਘ ਬਰਾੜ, ਵੀਰਪਾਲ ਸ਼ਰਮਾ ਪੱਤਰਕਾਰ, ਬਾਬਾ ਰਣਜੀਤ ਸਿੰਘ, ਗੁਰਜੰਟ ਸਿੰਘ ਬਰਾੜ, ਸ਼ਮਿੰਦਰ ਸਿੰਘ ਢਿੱਲੋਂ ਸਾਬਕਾ ਪੰਚ, ਨਛੱਤਰ ਸਿੰਘ ਢਿੱਲੋਂ, ਬੱਗੜ ਸਿੰਘ ਬਰਾੜ, ਨਵਦੀਪ ਸਿੰਘ ਭੁੱਲਰ ਅਤੇ ਸ਼ਮਿੰਦਰ ਸਿੰਘ ਸ਼ੋਮੀ ਅਰੋੜਾ ਆਦਿ ਨੇ ਜਗਜੀਤ ਸਿੰਘ ਮੀਤਾ ਢਿੱਲੋਂ ਦਾ ਧੰਨਵਾਦ ਕਰਦਿਆਂ ਹੈਪੀ ਸ਼ਰਮਾ ਦੇ ਕੰਮਾਂ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਅਧਿਆਪਕਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਉਪਰ ਹਮਲਾ ਬੇਹੱਦ ਨਿੰਦਣਯੋਗ-ਜਥੇਦਾਰ ਮੰਡ ਵਾਲਾ
Ad Position 24