23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁੱਖਾ ਬੀਹਲੇਵਾਲਾ ਮੌਤ ਹੱਥੋਂ ਹਾਰਿਆ

ਫ਼ਰੀਦਕੋਟ, 22 ਅਗਸਤ (ਜਸਵੰਤ ਸਿੰਘ ਪੁਰਬਾ)-ਕਬੱਡੀ ਜਗਤ ਲਈ ਇਹ ਇਕ ਦੁਖਦਾਈ ਖਬਰ ਹੈ ਕਿ ਦੇਸ਼ ਵਿਦੇਸ਼ ਦੇ ਕਬੱਡੀ ਟੂਰਨਾਮੈਂਟ ਵਿਚ 10 ਸਾਲ ਲਗਾਤਾਰ ਆਪਣੀ ਖੇਡ ਦਾ ਲੋਹਾ ਮਨਵਾਉਣ ਵਾਲੇ ਟੌਪ ਰੇਡਰ ਸੁੱਖਾ ਬੀਹਲੇਵਾਲਾ ਹੁਣ ਸਾਡੇ ਵਿਚਕਾਰ ਨਹੀਂ ਰਹੇ। ਪਿੰਡ ਕਿਲਾ ਨੌ ਦੇ ਕਬੱਡੀ ਖਿਡਾਰੀ ਰੇਸ਼ਮ ਸਿੰਘ ਕੜਾਕਾ ਅਨੁਸਾਰ ਸੁੱਖਾ ਫ਼ਰੀਦਕੋਟ ਦੇ ਬਾਬਾ ਫ਼ਰੀਦ ਕਬੱਡੀ ਕਲੱਬ ਤੋਂ ਇਲਾਵਾ ਬਾਜਾਖਾਨਾ ਕਲੱਬ ਤੇ ਮੋਗਾ ਕਲੱਬ ਵਿਚ ਵੀ ਖੇਡਦਾ ਰਿਹਾ ਹੈ ਤੇ ਉਸ ਦੀ ਕਬੱਡੀ ਕੈਨੇਡਾ, ਯੂ.

Ad Position 21
No active advertisement
ਅਜੀਤ ਡੈਸਕ 23-08-2026
ਫ਼ਰੀਦਕੋਟ, 22 ਅਗਸਤ (ਜਸਵੰਤ ਸਿੰਘ ਪੁਰਬਾ)-ਕਬੱਡੀ ਜਗਤ ਲਈ ਇਹ ਇਕ ਦੁਖਦਾਈ ਖਬਰ ਹੈ ਕਿ ਦੇਸ਼ ਵਿਦੇਸ਼ ਦੇ ਕਬੱਡੀ ਟੂਰਨਾਮੈਂਟ ਵਿਚ 10 ਸਾਲ ਲਗਾਤਾਰ ਆਪਣੀ ਖੇਡ ਦਾ ਲੋਹਾ ਮਨਵਾਉਣ ਵਾਲੇ ਟੌਪ ਰੇਡਰ ਸੁੱਖਾ ਬੀਹਲੇਵਾਲਾ ਹੁਣ ਸਾਡੇ ਵਿਚਕਾਰ ਨਹੀਂ ਰਹੇ। ਪਿੰਡ ਕਿਲਾ ਨੌ ਦੇ ਕਬੱਡੀ ਖਿਡਾਰੀ ਰੇਸ਼ਮ ਸਿੰਘ ਕੜਾਕਾ ਅਨੁਸਾਰ ਸੁੱਖਾ ਫ਼ਰੀਦਕੋਟ ਦੇ ਬਾਬਾ ਫ਼ਰੀਦ ਕਬੱਡੀ ਕਲੱਬ ਤੋਂ ਇਲਾਵਾ ਬਾਜਾਖਾਨਾ ਕਲੱਬ ਤੇ ਮੋਗਾ ਕਲੱਬ ਵਿਚ ਵੀ ਖੇਡਦਾ ਰਿਹਾ ਹੈ ਤੇ ਉਸ ਦੀ ਕਬੱਡੀ ਕੈਨੇਡਾ, ਯੂ.ਕੇ ਤੇ ਹੋਰ ਦੇਸ਼ਾਂ ਵਿਚ ਬੜੇ ਚਾਅ ਨਾਲ ਦੇਖੀ ਜਾਂਦੀ ਸੀ। ਇਕ ਦਹਾਕਾ ਦੇਸ਼ ਵਿਦੇਸ਼ ਦੇ ਕਬੱਡੀ ਟੂਰਨਾਮੈਂਟ ਵਿਚ ਸੁੱਖੇ ਦੀ ਤੂਤੀ ਬੋਲਦੀ ਸੀ ਤੇ ਦੁਆਬਾ ਦੇ ਅੰਤਰਰਾਸ਼ਟਰੀ ਕਬੱਡੀ ਪ੍ਰਮੋਟਰਾਂ ਦੀ ਸੁੱਖਾ ਪਹਿਲੀ ਪਸੰਦ ਸੀ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਸੁੱਖੇ ਦੀਆਂ ਰੇਡਾਂ ’ਤੇ ਸ਼ਰਤਾਂ ਲੱਗਦੀਆਂ ਸਨ। ਪਿਛਲੇ 15 ਦਿਨਾਂ ਵਿਚ ਕਬੱਡੀ ਜਗਤ ਤੋਂ ਇਹ ਤੀਜੀ ਵੱਡੀ ਦੁਖਦਾਈ ਖਬਰ ਆਈ ਹੈ ਜਿਸ ਨੇ ਕਬੱਡੀ ਪ੍ਰੇਮੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਗੋਰਾ ਸਮਾਲਸਰੀਆ ਅਤੇ ਗੁਰਜੀਤ ਤੂਤ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ 19 ਸਾਲ ਦੇ ਨੌਜਵਾਨ ਦੀ ਭੇਦਭਰੇ ਹਾਲਾਤ ’ ਚ ਮਿਲੀ ਲਾਸ਼ ਅਗਲੀ ਖ਼ਬਰ ਸ੍ਰੀ ਰਾਮਾਕ੍ਰਿਸ਼ਨਾ ਡਰਾਮਾਟਿਕ ਕਲੱਬ ਜੈਤੋ ਨੇ ਸ਼ੋਭਾ ਯਾਤਰਾ ਕੱਢੀ
Ad Position 24