ਐਸ . ਬੀ . ਆਰ . ਐਸ ਕਾਲਜ ਫ਼ਾਰ ਵੂਮੈਨ ਘੁੱਦੂਵਾਲਾ ਦੀਆਂ ਵਿਦਿਆਰਥਣਾਂ ਨੇ ਜਾਗਰੂਕਤਾ ਸੈਮੀਨਾਰ ਅਤੇ ਰੈਲੀ ’ ਚ ਲਿਆ ਭਾਗ
ਅਧਿਆਪਕਾਂ ਵਲੋਂ 27 ਅਗਸਤ ਦੀ ਸਮੂਹਿਕ ਛੁੱਟੀ ਲੈਣ ਦਾ ਸੂਚਨਾ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸੌਂਪਿਆ
ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ )- ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ‘ ਤੇ ਮੋਗਾ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਵਫ਼ਦ ਵਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ‘ ਤੇ ਜਾਣ ਦਾ ਸੂਚਨਾ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈ . ਸਿ .)
ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ )- ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ‘ ਤੇ ਮੋਗਾ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਵਫ਼ਦ ਵਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ‘ ਤੇ ਜਾਣ ਦਾ ਸੂਚਨਾ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈ . ਸਿ .) ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ . ਸਿ .) ਮੋਗਾ ਨੂੰ ਸੌਂਪਿਆ । ਵਫ਼ਦ ਵਿਚ ਸ਼ਾਮਿਲ ਵੱਖ - ਵੱਖ ਜਥੇਬੰਦੀਆਂ ਆਗੂਆਂ ’ ਚ ਮਾਸਟਰ ਕੇਡਰ ਦੇ ਬਲਜਿੰਦਰ ਧਾਲੀਵਾਲ , ਡੀ . ਟੀ . ਐਫ . ਦੇ ਦਿਗਵਿਜੇਪਾਲ ਸ਼ਰਮਾ , ਬੀ . ਐਡ ਅਧਿਆਪਕ ਫ਼ਰੰਟ ਦੇ ਪ੍ਰਗਟਜੀਤ ਸਿੰਘ ਕਿਸ਼ਨਪੁਰਾ , ਜੀ . ਟੀ . ਯੂ . ਤੋਂ ਜੱਜਪਾਲ ਸਿੰਘ ਬਾਜੇਕੇ , ਈ . ਟੀ . ਯੂ . ਦੇ ਸੁਰਿੰਦਰ ਸ਼ਰਮਾ ਅਤੇ ਅਧਿਆਪਕ ਦਲ ਦੇ ਕੁਲਵਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਮੌਜੂਦਾ ਸਰਕਾਰ ਅਧਿਆਪਕਾਂ ਦੀਆਂ ਵਿਭਾਗੀ ਅਤੇ ਵਿੱਤੀ ਮੰਗਾਂ ਦਾ ਨਿਪਟਾਰਾ ਨਹੀਂ ਕਰਦੀ , ਸਗੋਂ ਲਾਰੇ ਲੱਪੇ ਨਾਲ ਸਮਾਂ ਲੰਘਾਇਆ ਜਾ ਰਿਹਾ ਹੈ । ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਂਅ ‘ ਤੇ ਧੋਖਾ ਕੀਤਾ ਜਾ ਰਿਹਾ ਹੈ । ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ , ਡੀ . ਏ . ਪੇਂਡੂ ਭੱਤਾ ਅਤੇ ਹੋਰ ਵਿੱਤੀ ਮੰਗਾਂ ਜਿਉਂ ਦੀਆਂ ਤਿਉਂ ਲਟਕ ਰਹੀਆਂ ਹਨ । ਇਸ ਦੇ ਰੋਸ ਵਜੋਂ ਪੰਜਾਬ ਦੇ ਅਧਿਆਪਕ 27 ਅਗਸਤ ਨੂੰ ਸਮੂਹਿਕ ਛੁੱਟੀ ‘ ਤੇ ਰਹਿਣਗੇ । ਇਸ ਸਮੇਂ ਸੁਖਪਾਲਜੀਤ ਸਿੰਘ , ਕੁਲਦੀਪ ਸਿੰਘ , ਇੰਦਰਪਾਲ ਸਿੰਘ , ਨਿਰਵੈਰ ਸਿੰਘ , ਅਮਨਦੀਪ ਸਿੰਘ , ਦਵਿੰਦਰ ਰੌਲੀ , ਅਮਨਦੀਪ ਸਿੰਘ , ਅਮਨਦੀਪ ਸਿੰਘ ਮਾਛੀਕੇ , ਅਮਰਪ੍ਰੀਤ ਗਰਚਾ , ਗੁਰਮੀਤ ਸਿੰਘ , ਹਰਜੀਤ ਸਿੰਘ ਹਾਜ਼ਰ ਸਨ ।