ਖ਼ਾਲਸਾ ਸਕੂਲ ’ ਚ ਮਾਰਸ਼ਲ ਆਰਟ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਇਆ
ਐਡਵੋਕੇਟ ਡਾ. ਬੂਟਾ ਸਿੰਘ ਬੈਰਾਗੀ ਆਮ ਆਦਮੀ ਪਾਰਟੀ ਦੇ ਬੁਲਾਰੇ ਨਿਯੁਕਤ
ਧਰਮਕੋਟ , 22 ਅਗਸਤ ( ਪਰਮਜੀਤ ਸਿੰਘ )- ਜੀ ਐਜੂਕੇਸ਼ਨ ਧਰਮਕੋਟ ਸ਼ਹਿਰ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਦੇ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਤੇ ਅਮਰਿੰਦਰ ਸਿੰਘ ਸੈਂਡੀ ਨੇ ਦੱਸਿਆ ਕਿ ਆਈਲਟਸ ਦੀ ਹੋਈ ਪ੍ਰੀਖਿਆ ਵਿਚ ਸਿਮਰਨਪ੍ਰੀਤ ਕੌਰ ਵਾਸੀ ਧਰਮਕੋਟ ਨੇ ਸਪੀਕਿੰਗ ‘ ਚ 8 ਲਿਸਨਿੰਗ ‘ ਚ 7. 8 ਰੀਡਿੰਗ ‘ ਚ 8 ਰਾਈਟਿੰਗ ‘ ਚ 8 ਓਵਰਆਲ 8 ਬੈਂਡ ਹਾਸਲ ਕਰਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਰਾਹ ਪੱਧਰਾ ਕੀਤਾ ਹੈ ।
ਧਰਮਕੋਟ , 22 ਅਗਸਤ ( ਪਰਮਜੀਤ ਸਿੰਘ )- ਜੀ ਐਜੂਕੇਸ਼ਨ ਧਰਮਕੋਟ ਸ਼ਹਿਰ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਦੇ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਤੇ ਅਮਰਿੰਦਰ ਸਿੰਘ ਸੈਂਡੀ ਨੇ ਦੱਸਿਆ ਕਿ ਆਈਲਟਸ ਦੀ ਹੋਈ ਪ੍ਰੀਖਿਆ ਵਿਚ ਸਿਮਰਨਪ੍ਰੀਤ ਕੌਰ ਵਾਸੀ ਧਰਮਕੋਟ ਨੇ ਸਪੀਕਿੰਗ ‘ ਚ 8 ਲਿਸਨਿੰਗ ‘ ਚ 7.8 ਰੀਡਿੰਗ ‘ ਚ 8 ਰਾਈਟਿੰਗ ‘ ਚ 8 ਓਵਰਆਲ 8 ਬੈਂਡ ਹਾਸਲ ਕਰਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਰਾਹ ਪੱਧਰਾ ਕੀਤਾ ਹੈ । ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਨੇ ਸਿਮਰਨਪ੍ਰੀਤ ਕੌਰ ਨੂੰ ਸਰਟੀਫਿਕੇਟ ਸੌਂਪਦਿਆਂ ਦੂਸਰੇ ਵਿਦਿਆਰਥੀਆਂ ਨੂੰ ਵੀ ਇਸ ਤੋਂ ਪ੍ਰੇਰਨਾ ਲੈ ਕੇ ਸਖ਼ਤ ਮਿਹਨਤ ਕਰਦਿਆਂ ਆਪਣੇ ਸੁਪਨੇ ਸਾਕਾਰ ਕਰਨ ਦੀ ਅਪੀਲ ਕੀਤੀ । ਉਨ੍ਹਾਂ ਦੱਸਿਆ ਕਿ ਸੰਸਥਾ ਵਿਚ ਤਜਰਬੇਕਾਰ ਸਟਾਫ਼ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਕਰਵਾ ਕੇ ਆਈਲਟਸ ਦੀ ਤਿਆਰੀ ਕਰਵਾਉਂਦੇ ਹਨ ਤੇ ਸੰਸਥਾ ਵਿਚ ਵਿਦਿਆਰਥੀਆਂ ਨੂੰ ਵਧੀਆ ਕੋਚਿੰਗ ਲੇਟੈਸਟ ਮੈਟੀਰੀਅਲ ਇਕੱਲੇ ਇਕੱਲੇ ਵਿਦਿਆਰਥੀ ਦੀ ਸਪੀਕਿੰਗ ਰੀਡਿੰਗ ਲਿਸਨਿੰਗ ਰਾਈਟਿੰਗ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ । ਇਸ ਮੌਕੇ ਡਾਇਰੈਕਟਰ ਅਮਰਿੰਦਰ ਸਿੰਘ ਨੇ ਨੂੰ ਵਧਾਈ ਦਿੰਦਿਆਂ ਉੱਜਲ ਭਵਿੱਖ ਦੀ ਕਾਮਨਾ ਕੀਤੀ । ਉਨ੍ਹਾਂ ਦੱਸਿਆ ਕਿ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ ਥੋੜੇ ਦਿਨਾਂ ਵਿਚ ਆਈਲਟਸ ਦੀ ਤਿਆਰੀ ਕਰਕੇ ਬੈਂਡ ਹਾਸਲ ਕੀਤੇ । ਉਨ੍ਹਾਂ ਦੱਸਿਆ ਕਿ ਇਕੋ ਛੱਤ ਹੇਠ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਪਾਸਪੋਰਟ , ਹਵਾਈ ਟਿਕਟਾਂ , ਟੂਰ ਪੈਕੇਜ , ਇੰਡੋ ਕੈਨੇਡੀਅਨ ਬੱਸ , ਪੀ . ਟੀ . ਈ ., ਆਈਲਟਸ ਦੀ ਕੋਚਿੰਗ ਵੀ ਦਿੱਤੀ ਜਾਂਦੀ ਹੈ । ਇਸ ਮੌਕੇ ਮਨਜੋਤ ਕੌਰ , ਸਿਮਰਨਜੀਤ ਕੌਰ , ਮੈਡਮ ਖ਼ੁਸ਼ੀ , ਗੁਰਪ੍ਰੀਤ ਸਿੰਘ ਤੋਂ ਇਲਾਵਾ ਸਮੁੱਚਾ ਸਟਾਫ਼ ਹਾਜ਼ਰ ਸੀ ।