28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਿੱਖਾਂਵਾਲਾ ਰੋਡ ਬਣਨ ਦੀ ਧੀਮੀ ਚਾਲ ਤੋਂ ਲੋਕ ਪ੍ਰੇਸ਼ਾਨ

ਕੋਟਕਪੂਰਾ, 26 ਅਗਸਤ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਮੁੱਖ ਮਾਰਗਾਂ ਵਿਚ ਸਿੱਖਾਂ ਵਾਲਾ ਰੋਡ ਦੀ ਸੜਕ ਜੋ ਪੰਜਾਬ ਸਰਕਾਰ ਵਲੋਂ ਚਾਰ ਕਰੋੜ 30 ਲੱਖ ਰੁਪਏ ਦੇ ਕਰੀਬ ਇਸ ਸੜਕ ਨੂੰ ਬਣਾਉਣ ਦਾ ਟੈਂਡਰ ਲਗਾਇਆ ਗਿਆ ਸੀ। ਸੜਕ ਦਾ ਕੰਮ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਪਰ ਸੜਕ ਦਾ ਕੰਮ ਜੋ ਧੀਮੀ ਗਤੀ ਨਾਲ ਚੱਲਣ ਕਾਰਨ ਮੁਹੱਲਾ ਵਾਸੀ ਬੇਹੱਦ ਪ੍ਰੇਸ਼ਾਨ ਹਨ ਕਿਉਂਕਿ ਸੜਕ ਉੱਪਰ ਵੱਡੇ ਪੱਧਰ ’ਤੇ ਪ੍ਰਾਈਵੇਟ ਸਕੂਲ ਪੈਂਦੇ ਹਨ ਅਤੇ ਹੋਰ ਵੱਡੇ ਸ਼ਹਿਰੀ ਵਾਰਡਾਂ ਨਾਲ ਇਸ ਸੜਕ ਨੂੰ ਮੁੱਖ ਮਾਰਗ ਵਜੋਂ ਵਰਤਿਆ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 27-08-2026
ਕੋਟਕਪੂਰਾ, 26 ਅਗਸਤ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਮੁੱਖ ਮਾਰਗਾਂ ਵਿਚ ਸਿੱਖਾਂ ਵਾਲਾ ਰੋਡ ਦੀ ਸੜਕ ਜੋ ਪੰਜਾਬ ਸਰਕਾਰ ਵਲੋਂ ਚਾਰ ਕਰੋੜ 30 ਲੱਖ ਰੁਪਏ ਦੇ ਕਰੀਬ ਇਸ ਸੜਕ ਨੂੰ ਬਣਾਉਣ ਦਾ ਟੈਂਡਰ ਲਗਾਇਆ ਗਿਆ ਸੀ। ਸੜਕ ਦਾ ਕੰਮ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਪਰ ਸੜਕ ਦਾ ਕੰਮ ਜੋ ਧੀਮੀ ਗਤੀ ਨਾਲ ਚੱਲਣ ਕਾਰਨ ਮੁਹੱਲਾ ਵਾਸੀ ਬੇਹੱਦ ਪ੍ਰੇਸ਼ਾਨ ਹਨ ਕਿਉਂਕਿ ਸੜਕ ਉੱਪਰ ਵੱਡੇ ਪੱਧਰ ’ਤੇ ਪ੍ਰਾਈਵੇਟ ਸਕੂਲ ਪੈਂਦੇ ਹਨ ਅਤੇ ਹੋਰ ਵੱਡੇ ਸ਼ਹਿਰੀ ਵਾਰਡਾਂ ਨਾਲ ਇਸ ਸੜਕ ਨੂੰ ਮੁੱਖ ਮਾਰਗ ਵਜੋਂ ਵਰਤਿਆ ਜਾਂਦਾ ਹੈ। ਸਿੱਖਾਂ ਵਾਲਾ ਰੋਡ, ਪ੍ਰੇਮ ਨਗਰ, ਹੀਰਾ ਸਿੰਘ ਨਗਰ ਪ੍ਰਤਾਪ ਸਿੰਘ ਨਗਰ ਅਤੇ ਹੋਰ ਸ਼ਹਿਰ ਦੇ ਪ੍ਰਾਈਵੇਟ ਵੱਡੇ ਸਕੂਲਾਂ ਨੂੰ ਜਾਣ ਲਈ ਇਸ ਲਾਂਘੇ ਨੂੰ ਰਾਹਗੀਰ ਵਰਤਦੇ ਹਨ ਪਰ ਸੜਕ ਦਾ ਕੰਮ ਮੁਹੱਲਾ ਵਾਸੀਆਂ ਦੇ ਮੁਤਾਬਿਕ ਧੀਮੀ ਗਤੀ ਨਾਲ ਚੱਲ ਰਿਹਾ ਹੈ, ਜਿਸ ਨਾਲ ਵਿਦਿਆਰਥੀਆਂ, ਸਕੂਲੀ ਵੈਨਾਂ, ਅਧਿਆਪਕਾਂ, ਰਾਹਗੀਰਾਂ ਨੂੰ ਇਸ ਲਾਂਘੇ ਤੋਂ ਲੰਘਣ ਸਮੇਂ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸੜਕ ਦਾ ਕੰਮ ਅਜੇ ਅੱਧ ਵਿਚਾਲੇ ਤੱਕ ਵੀ ਨਹੀਂ ਨਿਬੜਿਆ ਹੋਇਆ ਜਦ ਕਿ ਸੜਕ ਦਾ ਵੱਡਾ ਹਿੱਸਾ ਹਾਲੇ ਬਣਨ ਲਈ ਰਾਹ ਉਡੀਕ ਰਿਹਾ ਹੈ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਕੋਟਕਪੂਰਾ ਪਾਸੋਂ ਮੰਗ ਕਰਦਿਆਂ ਕਿਹਾ ਕਿ ਸੜਕ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਲੋਕਾਂ ਨੂੰ ਲੰਘਣ ਸਮੇਂ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੂਨਦਾਨੀਆਂ, ਸਹਿਯੋਗੀਆਂ ਤੇ ਪ੍ਰਬੰਧਕਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24