28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸੰਗਤ ਮੈਂਟਲ ਹੈਲਥ ਕਲੱਬ ਵਲੋਂ ਤਿੰਨ ਰੋਜ਼ਾ ਸਿਖਲਾਈ ਕੈਂਪ ਲਗਾਇਆ

ਫ਼ਰੀਦਕੋਟ, 27 ਅਗਸਤ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਸਥਾਪਿਤ ਸੰਗਤ ਮੈਂਟਲ ਹੈਲਥ ਕਲੱਬ ਵਲੋਂ ਤਿੰਨ ਰੋਜ਼ਾ ਸਿਖਲਾਈ ਕੈਂਪ ਲਗਾਇਆ। ਕੈਂਪ ਵਿਚ ਬਤੌਰ ਮੁੱਖ ਵਕਤਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਉਚੇਚੇ ਤੌਰ ’ਤੇ ਤਿੰਨੇ ਦਿਨ ਹਾਜ਼ਰ ਰਹੇ।

Ad Position 21
No active advertisement
ਅਜੀਤ ਡੈਸਕ 28-08-2026
ਫ਼ਰੀਦਕੋਟ, 27 ਅਗਸਤ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਸਥਾਪਿਤ ਸੰਗਤ ਮੈਂਟਲ ਹੈਲਥ ਕਲੱਬ ਵਲੋਂ ਤਿੰਨ ਰੋਜ਼ਾ ਸਿਖਲਾਈ ਕੈਂਪ ਲਗਾਇਆ। ਕੈਂਪ ਵਿਚ ਬਤੌਰ ਮੁੱਖ ਵਕਤਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਉਚੇਚੇ ਤੌਰ ’ਤੇ ਤਿੰਨੇ ਦਿਨ ਹਾਜ਼ਰ ਰਹੇ। ਇਸ ਸਿਖਲਾਈ ਕੈਂਪ ਵਿਚ ਵਿਭਾਗ ਵਲੋਂ ਚੁਣੇ ਹੋਏ ਪੰਦਰਾਂ ਵਿਦਿਆਰਥੀਆਂ ਨੇ ਹਿੱਸਾ ਲਿਆ। ਸਿਖਲਾਈ ਕੈਂਪ ਦਾ ਮਕਸਦ ਅਜੋਕੇ ਦੌਰ ਵਿਚ ਸਿੱਖਿਆ ਸੰਸਥਾਵਾਂ ਵਿਚ ਨੌਜਵਾਨ ਵਿਦਿਆਰਥੀਆਂ ਨੂੰ ਦਰਪੇਸ਼ ਮਾਨਸਿਕ ਸਮੱਸਿਆਵਾਂ ਦੇ ਹੱਲ ਸਮਝਾਉਣਾ ਹੈ। ਚੁਣੇ ਹੋਏ ਸਿਖਲਾਈ ਲੈਣ ਵਾਲੇ ਵਿਦਿਆਰਥੀ ਭਵਿੱਖ ਵਿਚ ਕਾਲਜ ਕੈਂਪਸ ਵਿਚ ਵਿਦਿਆਰਥੀਆਂ ਦੀਆਂ ਮਾਨਸਿਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਇਕ ਗਾਈਡ ਅਤੇ ਸਹਿਯੋਗੀ ਵਜੋਂ ਭੂਮਿਕਾ ਨਿਭਾਉਣਗੇ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਪੂਜਾ ਭੱਲਾ ਨੇ ਦੱਸਿਆ ਕਿ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਵਿਦਿਆਰਥੀ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਇਸ ਮੈਂਟਲ ਹੈਲਥ ਕਲੱਬ ਨਾਲ ਜੁੜੇ ਹੋਏ ਵਿਦਿਆਰਥੀ ਕਾਲਜ ਦੇ ਕਿਸੇ ਵੀ ਵਿਦਿਆਰਥੀ ਦੀ ਮਾਨਸਿਕ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਉਸ ਦਾ ਸਹਿਯੋਗ ਕਰਨਗੇ। ਸੰਗਤ ਮੈਂਟਲ ਹੈਲਥ ਕਲੱਬ ਦੇ ਕਨਵੀਨਰ ਪ੍ਰੋ. ਬੂਟਾ ਸਿੰਘ ਨੇ ਸੰਗਤ ਮੈਂਟਲ ਹੈਲਥ ਕਲੱਬ ਦੇ ਵੱਖ ਵੱਖ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਦੇ ਕੋ ਕਨਵੀਨਰ ਡਾ. ਨਛੱਤਰ ਸਿੰਘ ਨੇ ਸਿਖਲਾਈ ਲੈ ਰਹੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਇਹ ਵਿਦਿਆਰਥੀ ਭਵਿੱਖ ਵਿਚ ਕਾਲਜ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਸੇਵਾ ਭਾਵਨਾ ਲਈ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਹਨ। ਇਸ ਮੌਕੇ ਮੈਂਟਲ ਹੈਲਥ ਕਲੱਬ ਦੇ ਸਮੂਹ ਮੈਂਬਰ ਅਧਿਆਪਕ ਡਾ. ਕੁਲਵਿੰਦਰ ਕੌਰ, ਪ੍ਰੋ. ਕਿਰਨ ਬਾਲਾ, ਪ੍ਰੋ. ਹਰਪ੍ਰੀਤ ਸਿੰਘ ਸਫ਼ੀ, ਪ੍ਰੋ. ਗੌਰਵ ਧਵਨ, ਡਾ. ਸ਼ਾਲਿਨੀ ਗਰਗ ਕਾਲਜ ਬਰਸਰ, ਡਾ. ਸੁਖਜੀਤ ਸਿੰਘ ਅਤੇ ਪ੍ਰੋ. ਗਗਨਦੀਪ ਸਿੰਘ ਹਾਜ਼ਰ ਸਨ। ਮੁੱਖ ਵਕਤਾ ਅੰਮ੍ਰਿਤਪਾਲ ਸਿੰਘ ਦਾ ਕਾਲਜ ਵਲੋਂ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਕੋਟਕਪੂਰਾ ਬੱਸ ਅੱਡੇ ਦੀ ਖਸਤਾ ਹਾਲਤ ਇਮਾਰਤ ਮੁਸਾਫ਼ਿਰਾਂ ਲਈ ਬਣੀ ਪ੍ਰੇਸ਼ਾਨੀ ਦਾ ਆਲਮ ਅਗਲੀ ਖ਼ਬਰ ਵਾਈਸ ਚਾਂਸਲਰ ਡਾ. ਰਜਿੰਦਰ ਬਾਂਸਲ ਨੂੰ ਵਿਧਾਇਕ ਸੇਖੋਂ ਤੇ ਡਾ. ਮਨਜੀਤ ਢਿੱਲੋਂ ਨੇ ਦਿੱਤੀ ਵਧਾਈ
Ad Position 24