ਕੋਟਕਪੂਰਾ ਬੱਸ ਅੱਡੇ ਦੀ ਖਸਤਾ ਹਾਲਤ ਇਮਾਰਤ ਮੁਸਾਫ਼ਿਰਾਂ ਲਈ ਬਣੀ ਪ੍ਰੇਸ਼ਾਨੀ ਦਾ ਆਲਮ
ਕੋਟਕਪੂਰਾ, 27 ਅਗਸਤ (ਰਿੰਕੂ ਮਲਹੋਤਰਾ)-ਕੋਟਕਪੂਰਾ ਦਾ ਮੁੱਖ ਨਵਾਂ ਬੱਸ ਸਟੈਂਡ ਜੋ ਅੱਜ ਦੇ ਸਮੇਂ ਵਿਚ ਆਪਣੀ ਟੁੱਟੀ ਹੋਈ ਇਮਾਰਤ ’ਤੇ ਹੰਝੂ ਵਹਾਅ ਰਿਹਾ ਹੈ ਅਤੇ ਉਸ ਦੇ ਥੱਲੇ ਖੜ੍ਹਦੇ ਮੁਸਾਫਿਰਾਂ ਲਈ ਜਾਣ ਦਾ ਖੋਹ ਬਣਿਆ ਹੋਇਆ ਹੈ। ਦੂਰ ਦਰਾਡੋਂ ਤੋਂ ਆਉਂਦੇ ਮੁਸਾਫ਼ਿਰਾਂ ਨੂੰ ਮੀਂਹ, ਝੱਖੜ, ਹਨੇ੍ਹਰੀ ਧੁੱਪ ਤੋਂ ਬਚਣ ਲਈ ਇਸ ਅਨਸੇਫ਼ ਐਲਾਨੀ ਇਮਾਰਤ ਦੇ ਥੱਲੇ ਖੜ੍ਹਨਾ ਪੈਂਦਾ ਹੈ, ਪਰ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਇਸ ਟੁੱਟੀ ਹੋਈ ਇਮਾਰਤ ਦੀ ਕੋਈ ਸਾਰ ਨਹੀਂ ਲਈ ਹੈ ਅਤੇ ਸਮੇਂ ਸਮੇਂ ’ਤੇ ਸਰਕਾਰਾਂ ਨੇ ਵੱਡੀਆਂ ਗਰਾਂਟਾਂ ਦਾ ਦਾਅਵਾ ਕਰਕੇ ਬਾਅਦ ਵਿਚ ਬੱਸ ਅੱਡੇ ਦੀ ਵਿਕਾਸ ਪ੍ਰਤੀ ਆਪਣੀਆਂ ਬਾਹਾਂ ਪਿੱਛੇ ਖਿੱਚ ਲਈਆਂ ਸਨ।
ਕੋਟਕਪੂਰਾ, 27 ਅਗਸਤ (ਰਿੰਕੂ ਮਲਹੋਤਰਾ)-ਕੋਟਕਪੂਰਾ ਦਾ ਮੁੱਖ ਨਵਾਂ ਬੱਸ ਸਟੈਂਡ ਜੋ ਅੱਜ ਦੇ ਸਮੇਂ ਵਿਚ ਆਪਣੀ ਟੁੱਟੀ ਹੋਈ ਇਮਾਰਤ ’ਤੇ ਹੰਝੂ ਵਹਾਅ ਰਿਹਾ ਹੈ ਅਤੇ ਉਸ ਦੇ ਥੱਲੇ ਖੜ੍ਹਦੇ ਮੁਸਾਫਿਰਾਂ ਲਈ ਜਾਣ ਦਾ ਖੋਹ ਬਣਿਆ ਹੋਇਆ ਹੈ। ਦੂਰ ਦਰਾਡੋਂ ਤੋਂ ਆਉਂਦੇ ਮੁਸਾਫ਼ਿਰਾਂ ਨੂੰ ਮੀਂਹ, ਝੱਖੜ, ਹਨੇ੍ਹਰੀ ਧੁੱਪ ਤੋਂ ਬਚਣ ਲਈ ਇਸ ਅਨਸੇਫ਼ ਐਲਾਨੀ ਇਮਾਰਤ ਦੇ ਥੱਲੇ ਖੜ੍ਹਨਾ ਪੈਂਦਾ ਹੈ, ਪਰ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਇਸ ਟੁੱਟੀ ਹੋਈ ਇਮਾਰਤ ਦੀ ਕੋਈ ਸਾਰ ਨਹੀਂ ਲਈ ਹੈ ਅਤੇ ਸਮੇਂ ਸਮੇਂ ’ਤੇ ਸਰਕਾਰਾਂ ਨੇ ਵੱਡੀਆਂ ਗਰਾਂਟਾਂ ਦਾ ਦਾਅਵਾ ਕਰਕੇ ਬਾਅਦ ਵਿਚ ਬੱਸ ਅੱਡੇ ਦੀ ਵਿਕਾਸ ਪ੍ਰਤੀ ਆਪਣੀਆਂ ਬਾਹਾਂ ਪਿੱਛੇ ਖਿੱਚ ਲਈਆਂ ਸਨ। ਜਿਸ ਕਾਰਨ ਵਿਕਾਸ ਪੱਖੋਂ ਸੱਖਣੀ ਰਹਿ ਚੁੱਕੀ ਇਸ ਇਮਾਰਤ ਦੀਆਂ ਛੱਤਾਂ ਥਾਂ ਥਾਂ ਤੋਂ ਵੱਡੇ ਪੱਧਰ ’ਤੇ ਸੀਮੇਂਟ ਦੇ ਖਰੋਪੇ ਡਿੱਗ ਰਹੇ ਹਨ, ਜਿਸ ਕਾਰਨ ਕਿਸੇ ਸਮੇਂ ਵੀ ਮੁਸਾਫ਼ਿਰਾਂ ਲਈ ਜਾਨ ਦਾ ਖੋਅ ਬਣ ਸਕਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਮਸਲੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਇਸ ਇਮਾਰਤ ਦੀ ਉਸਾਰੀ ਲਈ ਪੈਸਾ ਖਰਚਿਆ ਗਿਆ ਹੈ। ਨਗਰ ਸਾਧਕ ਅਫ਼ਸਰ ਵਲੋਂ ਵੀ ਇਸ ਇਮਾਰਤ ਪ੍ਰਤੀ ਲਿਖਿਆ ਹੈ ਕਿ ਇਮਾਰਤ ਅਨਸੇਫ ਹੈ ਤੇ ਕਦੀ ਵੀ ਡਿੱਗ ਸਕਦੀ ਹੈ ਪਰ ਲੋਕਾਂ ਦੀ ਇਸ ਇਮਾਰਤ ਦੇ ਥੱਲੇ ਖੜ੍ਹਨਾ ਮਜਬੂਰੀ ਬਣ ਚੁੱਕਾ ਹੈ। ਇਸ ਸਬੰਧੀ ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀ.ਐਂਡ.ਆਰ ਵਲੋਂ ਬੱਸ ਸਟੈਂਡ ਦੀ ਇਮਾਰਤ ਨੂੰ ਅਨਸੇਫ ਐਲਾਨਿਆ ਗਿਆ ਹੈ ਅਤੇ ਜਲਦ ਹੀ ਬੱਸ ਸਟੈਂਡ ਦੀ ਜਗ੍ਹਾ ਬਦਲਣ ਦੀਆਂ ਯੋਜਨਾਵਾਂ ’ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।