ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀ।
ਡੀ.ਏ.ਵੀ. ਕਾਲਜ ਦੇ ਬੀ.ਏ ਭਾਗ ਦੂਜੇ ਦੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ
ਗਿੱਦੜਬਾਹਾ, 25 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਐਮ. ਐਮ.
ਗਿੱਦੜਬਾਹਾ, 25 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਐਮ.ਐਮ.ਡੀ. ਡੀ.ਏ.ਵੀ ਕਾਲਜ ਗਿੱਦੜਬਾਹਾ ਦੇ ਬੀ.ਏ ਭਾਗ ਦੂਜਾ ਦੇ ਚੌਥੇ ਸਮੈਸਟਰ ਦਾ ਨਤੀਜਾ ਅੱਵਲ ਰਿਹਾ ਹੈ। ਪਿ੍ਰੰਸੀਪਲ ਰਾਜੇਸ਼ ਮਹਾਜਨ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਤਾਜ਼ਾ ਐਲਾਨੇ ਗਏ ਨਤੀਜਿਆ ਵਿਚ ਬੀ.ਏ ਭਾਗ ਦੂਜਾ ਦੇ ਚੌਥੇ ਸਮੈਸਟਰ ਵਿਚੋਂ ਅਨੀਸ਼ਾ ਨੇ 8.58, ਆਯੂਸ਼ ਨੇ 8.42 ਅਤੇ ਚਾਹਤ ਨੇ 8.17 ਗ੍ਰੇਡ ਪੁਆਇੰਟ ਹਾਸਿਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਮਿਹਨਤੀ ਸਟਾਫ਼ ਦੇ ਸਿਰ ਜਾਂਦਾ ਹੈ। ਉਨ੍ਹਾਂ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤਾ। ਇਸ ਮੌਕੇ ਜਸਵਿੰਦਰ ਬਘਲਾ ਤੇ ਸਟਾਫ਼ ਹਾਜ਼ਰ ਸਨ।