26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਕਈ ਸਵਾਲ ਖੜ੍ਹੇ ਕਰ ਗਿਆ ਮਾਰਕੀਟ ਕਮੇਟੀ ਸਾਦਿਕ ਦੀ ਨਵ-ਨਿਯੁਕਤ ਚੇਅਰਪਰਸਨ ਦਾ ਤਾਜਪੋਸ਼ੀ ਸਮਾਗਮ

ਸਾਦਿਕ, 25 ਸਤੰਬਰ (ਗੁਰਭੇਜ ਸਿੰਘ ਚੌਹਾਨ)-ਬੀਤੇ ਕੱਲ੍ਹ ਮਾਰਕੀਟ ਕਮੇਟੀ ਸਾਦਿਕ ਦੀ ਨਵ-ਨਿਯੁਕਤ ਚੇਅਰਪਰਸਨ ਨੀਤੂ ਕਪੂਰ ਦਾ ਜੋ ਤਾਜਪੋਸ਼ੀ ਸਮਾਗਮ ਹੋਇਆ, ਉਹ ਲੋਕਾਂ ਦੇ ਮਨਾਂ ਵਿਚ ਕਈ ਸਵਾਲ ਖੜ੍ਹੇ ਕਰ ਗਿਆ। ਜਿਸ ਦੀ ਚਰਚਾ ਹਰ ਜ਼ੁਬਾਨ ’ਤੇ ਹੈ ਅਤੇ ਰਾਜਨੀਤਿਕ ਮੱਸ ਰੱਖਣ ਵਾਲੇ ਲੋਕਾਂ ਦੇ ਕੱਲ੍ਹ ਦੇਰ ਰਾਤ ਤੱਕ ਫ਼ੋਨ ਖੜਕਦੇ ਰਹੇ ਅਤੇ ਸ਼ੋਸ਼ਲ ਮੀਡੀਆ ’ਤੇ ਵੀ ਖੂਬ ਚਰਚਾ ਹੋਈ।

Ad Position 21
No active advertisement
ਅਜੀਤ ਡੈਸਕ 26-09-2026
ਸਾਦਿਕ, 25 ਸਤੰਬਰ (ਗੁਰਭੇਜ ਸਿੰਘ ਚੌਹਾਨ)-ਬੀਤੇ ਕੱਲ੍ਹ ਮਾਰਕੀਟ ਕਮੇਟੀ ਸਾਦਿਕ ਦੀ ਨਵ-ਨਿਯੁਕਤ ਚੇਅਰਪਰਸਨ ਨੀਤੂ ਕਪੂਰ ਦਾ ਜੋ ਤਾਜਪੋਸ਼ੀ ਸਮਾਗਮ ਹੋਇਆ, ਉਹ ਲੋਕਾਂ ਦੇ ਮਨਾਂ ਵਿਚ ਕਈ ਸਵਾਲ ਖੜ੍ਹੇ ਕਰ ਗਿਆ। ਜਿਸ ਦੀ ਚਰਚਾ ਹਰ ਜ਼ੁਬਾਨ ’ਤੇ ਹੈ ਅਤੇ ਰਾਜਨੀਤਿਕ ਮੱਸ ਰੱਖਣ ਵਾਲੇ ਲੋਕਾਂ ਦੇ ਕੱਲ੍ਹ ਦੇਰ ਰਾਤ ਤੱਕ ਫ਼ੋਨ ਖੜਕਦੇ ਰਹੇ ਅਤੇ ਸ਼ੋਸ਼ਲ ਮੀਡੀਆ ’ਤੇ ਵੀ ਖੂਬ ਚਰਚਾ ਹੋਈ। ਇੱਥੇ ਵਰਨਣਯੋਗ ਹੈ ਕਿ ਸ਼ੁਰੂ ਵਿਚ ਇਸ ਮਾਰਕੀਟ ਕਮੇਟੀ ਦਾ ਚੇਅਰਮੈਨ ਰਮਨਦੀਪ ਸਿੰਘ ਮੁਮਾਰਾ ਨੂੰ ਲਗਾਇਆ ਗਿਆ ਸੀ, ਪਰ ਖਾਧੀ ਪੀਤੀ ਵਿਚ ਉਸ ਦੇ ਮੂੰਹੋਂ ਮੁੱਖ ਮੰਤਰੀ ਸਾਹਿਬ ਸਬੰਧੀ ਕੋਈ ਅਜਿਹਾ ਸ਼ਬਦ ਨਿੱਕਲ ਗਿਆ, ਜਿਸ ਕਾਰਨ ਉਸ ਦੀ ਚੇਅਰਮੈਨੀ ਚਲੀ ਗਈ। ਉਸ ਤੋਂ ਬਾਅਦ ਸਾਦਿਕ ਇਲਾਕੇ ਦੇ ਕੁਝ ਹੋਰ ਪਾਰਟੀ ਆਗੂਆਂ ਨੇ ਚੇਅਰਮੈਨੀ ਹਾਸਿਲ ਕਰਨ ਲਈ ਭੱਜ ਨੱਠ ਕੀਤੀ, ਪਰ ਕਿਸੇ ਦਾ ਹੱਥ ਨਹੀਂ ਪਿਆ। ਕਾਫ਼ੀ ਸਮੇਂ ਦੇ ਵਕਫ਼ੇ ਬਾਅਦ ਕੋਟਕਪੂਰਾ ਦੀ ਵਸਨੀਕ ਬੀਬੀ ਨੀਤੂ ਕਪੂਰ ਨੇ ਆਪਣੀ ਪਹੁੰਚ ਨਾਲ ਇਸ ਚੇਅਰਮੈਨੀ ਦੀ ਸੀਟ ਲਈ ਆਪਣਾ ਨਾਮ ਨਾਮਜ਼ਦ ਕਰਵਾ ਲਿਆ। ਕੁਝ ਲੋਕਾਂ ਵਿਚ ਚਰਚਾ ਹੈ ਕਿ ਇਹ ਨਾਮਜ਼ਦਗੀ ਸਿੱਧੀ ਦਿੱਲੀ ਦੇ ਆਕਾਵਾਂ ਵਲੋਂ ਹੋਈ ਅਤੇ ਕੁਝ ਇਕ ਇਸ ਨੂੰ ਸਿੱਧਾ ਸੀ.ਐਮ ਹਾਊਸ ਨਾਲ ਜੋੜ ਰਹੇ ਹਨ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨਿਯੁਕਤੀ ਲਈ ਸਬੰਧਿਤ ਹਲਕਾ ਵਿਧਾਇਕ ਨੂੰ ਵੀ ਅਣਗੌਲਿਆ ਕੀਤਾ ਗਿਆ ਪਰ ਕੁਝ ਵੀ ਹੋਇਆ ਨੀਤੂ ਕਪੂਰ ਇਹ ਸੀਟ ਹਾਸਿਲ ਕਰਨ ਵਿਚ ਸਫ਼ਲ ਰਹੀ। ਜਿਸ ਦੇ ਤਾਜਪੋਸ਼ੀ ਸਮਾਗਮ ਤੇ ਸੀ.ਐਮ ਹਾਊਸ ਤੋਂ ਸੁਖਵੀਰ ਸਿੰਘ ਸੁੱਖੀ ਓ.ਐਸ.ਡੀ, ਬਲਤੇਜ ਸਿੰਘ ਪੰਨੂ ਸਟੇਟ ਸਕੱਤਰ ਅਤੇ ਬੀਬੀ ਬਲਜੀਤ ਕੌਰ ਕੈਬਨਿਟ ਮੰਤਰੀ ਪੁੱਜੇ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵਿਦੇਸ਼ ਗਏ ਹੋਣ ਕਾਰਨ ਨਹੀਂ ਪਹੁੰਚ ਸਕੇ ਅਤੇ ਉਨ੍ਹਾਂ ਦੀ ਹਾਜ਼ਰੀ ਉਨ੍ਹਾਂ ਦੇ ਭਰਾਤਾ ਬੀਰਇੰਦਰ ਸਿੰਘ ਐਡਵੋਕੇਟ ਨੇ ਭਰੀ। ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਅਮੋਲਕ ਸਿੰਘ ਵਿਧਾਇਕ ਹਲਕਾ ਜੈਤੋ, ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਵੀ ਪੁੱਜੇ ਪਰ ਸ. ਸੇਖੋਂ ਤਾਜਪੋਸ਼ੀ ਸਮਾਗਮ ਦੀ ਰਸਮ ਹੋਣ ਤੋਂ ਪਹਿਲਾਂ ਹੀ ਵਾਪਸ ਚਲੇ ਗਏ। ਉਨ੍ਹਾਂ ਧੰਨਵਾਦ ਸਮਾਗਮ ਵਿਚ ਵੀ ਆਪਣੇ ਵਿਚਾਰ ਰੱਖਣ ਤੋਂ ਵੀ ਮੁਆਫ਼ੀ ਮੰਗ ਲਈ ਅਤੇ ਸਿਰੋਪਾਉ ਲੈਣ ਤੋਂ ਵੀ ਹੱਥ ਜੋੜ ਦਿੱਤੇ। ਸਮੁੱਚੇ ਸਮਾਗਮ ਦੇ ਕਰਤਾ ਧਰਤਾ ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਰਹੇ। ਤਾਜਪੋਸ਼ੀ ਹੋ ਗਈ ਪਰ ਪਿੱਛੇ ਕਈ ਸਵਾਲ ਛੱਡ ਗਈ। ਜਿਸ ਸਬੰਧੀ ਲੋਕਾਂ ਵਿਚ ਚਰਚਾ ਅਜੇ ਵੀ ਜਾਰੀ ਹੈ ਕਿ ਇਲਾਕੇ ਦੀ ਲੀਡਰਸ਼ਿਪ ਨੂੰ ਛੱਡ ਕੇ ਬਾਹਰਲੇ ਪਰਸਨ ਨੂੰ ਚੇਅਰਮੈਨੀ ਦਿੱਤੀ ਗਈ, ਜਿਸ ਨੇ ਇਲਾਕੇ ਦੀ ਲੋਕਲ ਲੀਡਰਸ਼ਿਪ ’ਚ ਨਿਰਾਸ਼ਤਾ ਪੈਦਾ ਕੀਤੀ ਹੈ, ਉੱਥੇ ਇਲਾਕੇ ਦੇ ਆਮ ਲੋਕਾਂ ਨੇ ਵੀ ਮਹਿਸੂਸ ਕੀਤਾ ਹੈ। ਭਾਵੇਂ ਲੋਕਲ ਲੀਡਰਸ਼ਿਪ ’ਚੋਂ ਕਿਸੇ ਨੇ ਕਿਸੇ ਕੋਲ ਵੀ ਕੋਈ ਰੋਸ ਪ੍ਰਗਟ ਨਹੀਂ ਕੀਤਾ ਪਰ ਉਨ੍ਹਾਂ ਦੇ ਚਿਹਰਿਆਂ ਤੋਂ ਨਿਰਾਸ਼ਤਾ ਝਲਕਦੀ ਨਜ਼ਰ ਆਉਂਦੀ ਸੀ। ਲੋਕਾਂ ਦਾ ਕਹਿਣਾ ਹੈ ਕਿ ਇਹ ਵਰਤਾਰਾ ਪਾਰਟੀ ਲਈ ਆਉਣ ਵਾਲੀਆਂ ਚੋਣਾਂ ’ਚ ਆਪਣਾ ਅਸਰ ਜ਼ਰੂਰ ਵਿਖਾਏਗਾ।
Ad Position 22
No active advertisement
ਪਿਛਲੀ ਖ਼ਬਰ ਅਲਾਇੰਸ ਇੰਟਰਨੈਸ਼ਨਲ ਸਕੂਲ ਜੈਤੋ ਵਿਖੇ ਗਿਆਨਵਾਨ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀ। ਡੀ.ਏ.ਵੀ. ਕਾਲਜ ਦੇ ਬੀ.ਏ ਭਾਗ ਦੂਜੇ ਦੇ ਚੌਥੇ ਸਮੈ...
Ad Position 24