28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਵੱਖ-ਵੱਖ ਥਾਈਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 119ਵਾਂ ਜਨਮ ਦਿਹਾੜਾ ਮਨਾਇਆ

ਫ਼ਰੀਦਕੋਟ , 28 ਸਤੰਬਰ ( ਜਸਵੰਤ ਸਿੰਘ ਪੁਰਬਾ )- ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਸ਼ਹੀਦ - ਏ - ਆਜ਼ਮ ਸ : ਭਗਤ ਸਿੰਘ ਜੀ ਦਾ ਜਨਮ ਦਿਵਸ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ । ਇਸ ਮੌਕੇ ਸਟੇਟ ਫ਼ਰੀਡਮ ਫ਼ਾਈਟਰ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਅਰੋੜਾ , ਸਟੇਟ ਜਨਰਲ ਸਕੱਤਰ ਡਾ .

Ad Position 21
No active advertisement
ਸ਼ਹੀਦ ਭਗਤ ਸਿੰਘ ਦਾ ਜਨਮ-ਦਿਨ ਮਨਾਉਣ ਸਮੇਂ ਪ੍ਰਿੰਸੀਪਲ ਮੀਨਾਕਸ਼ੀ ਸ਼ਰਮਾ ਅਤੇ ਸਕੂਲ ਵਿਦਿਆਰਥੀ। ਅਜੀਤ ਤਸਵੀਰ 29-09-2026
ਫ਼ਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਜੀ ਦਾ ਜਨਮ ਦਿਵਸ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸਟੇਟ ਫ਼ਰੀਡਮ ਫ਼ਾਈਟਰ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਅਰੋੜਾ, ਸਟੇਟ ਜਨਰਲ ਸਕੱਤਰ ਡਾ. ਚੰਦਰ ਸ਼ੇਖਰ ਕੱਕੜ ਅਤੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਪੰਜਾਬ ਆਈ.ਐਮ.ਏ. ਦੇ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਡਾ. ਸੰਜੀਵ ਗੋਇਲ, ਡਾ. ਐਸ.ਐਸ ਬਰਾੜ ਸਮੇਤ ਹੋਰ ਸਾਥੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਭਾਜਪਾ ਆਗੂ ਡਾ. ਸੰਜੀਵ ਗੋਇਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਪੂਰੇ ਭਾਰਤ ਦੇ ਮਹਾਨ ਆਜ਼ਾਦੀ ਸੰਗਰਾਮੀ ਸਨ। ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਵਿਚ ਦੇਸ਼ ਦੀ ਆਜ਼ਾਦੀ ਅਤੇ ਆਪਣੇ ਵਤਨ ਦੇ ਭਵਿੱਖ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਉਨ੍ਹਾਂ ਦੀ ਕੁਰਬਾਨੀ ਸਾਨੂੰ ਹਮੇਸ਼ਾ ਦੇਸ਼ ਪ੍ਰਤੀ ਸਮਰਪਣ, ਹਿੰਮਤ ਅਤੇ ਨਿਸ਼ਕਾਮ ਸੇਵਾ ਦੀ ਪ੍ਰੇਰਣਾ ਦਿੰਦੀ ਰਹੇਗੀ। ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਅਰੋੜਾ ਅਤੇ ਜਨਰਲ ਸਕੱਤਰ ਡਾ. ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਸਾਨੂੰ ਆਪਣੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਨੂੰ ਸਿਰਫ਼ ਵਿਸ਼ੇਸ਼ ਦਿਹਾੜਿਆਂ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ। 
ਬੋਸਟਨ ਇੰਟਰਨੈਸ਼ਨਲ ਸਕੂਲ ਮਹਿਮੂਆਣਾ ਵਿਖੇ ਸ਼ਹੀਦ ਭਗਤ ਸਿੰਘ ਦਾ  ਜਨਮ ਦਿਹਾੜਾ ਮਨਾਇਆ
ਸਾਦਿਕ, (ਗੁਰਭੇਜ ਸਿੰਘ ਚੌਹਾਨ)-ਬੋਸਟਨ ਇੰਟਰਨੈਸ਼ਨਲ ਸਕੂਲ ਮਹਿਮੂਆਣਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 119ਵਾਂ ਜਨਮ ਦਿਹਾੜਾ ਮਨਾਇਆ ਗਿਆ। ਪ੍ਰਿੰਸੀਪਲ ਰੱਖਣਪ੍ਰੀਤ ਕੌਰ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਵਸ ’ਤੇ ਸ਼ਰਧਾਂਜਲੀ ਭੇਟ ਕੀਤੀ। ਪ੍ਰਿੰਸੀਪਲ ਰੱਖਣਪ੍ਰੀਤ ਕੌਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ  ਨੇ ਆਪਣੀ ਅਜਿੱਤ ਹਿੰਮਤ ਅਤੇ ਬਹਾਦਰੀ ਨਾਲ, ਆਜ਼ਾਦੀ ਅੰਦੋਲਨ ਨੂੰ ਇਕ ਨਵੀਂ ਗਤੀ ਦਿੱਤੀ। ਰਾਸ਼ਟਰ ਦੇ ਸਨਮਾਨ ਲਈ ਸਭ ਕੁਝ ਕੁਰਬਾਨ ਕਰਨ ਦੀ ਉਨ੍ਹਾਂ ਦੀ ਇੱਛਾ ਸ਼ਕਤੀ ਭਾਰਤ ਦੇ ਨੌਜਵਾਨਾਂ ਦੀ ਹਿੰਮਤ ਅਤੇ ਦ੍ਰਿੜਤਾ ਦਾ ਪ੍ਰਤੀਕ ਹੈ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਡੀ.ਸੀ.ਐਮ ਇੰਟਰਨੈਸ਼ਨਲ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਕੋਟਕਪੂਰਾ, (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਬਾਹਮਣ ਵਾਲਾ ਰੋਡ ’ਤੇ ਸਥਿਤ ਡੀ.ਸੀ.ਐਮ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਵਿਖੇ ਸ਼ਹੀਦ ਸ:ਭਗਤ ਸਿੰਘ ਦਾ ਜਨਮ-ਦਿਨ ਸਮੁੱਚੇ ਸਟਾਫ਼ ਤੇ ਵਿਦਿਆਰਥੀਆਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕੋਰੀਓਗਰਾਫੀਆਂ, ਗੀਤ, ਕਵਿਤਾਵਾਂ ਆਦਿ ਦੀ ਪੇਸ਼ਕਾਰੀ ਕੀਤੀ। ਕੁਝ ਬੱਚਿਆਂ ਨੇ ਭਾਸ਼ਣ ਰਾਹੀਂ ਭਗਤ ਸਿੰਘ ਦੇ ਜੀਵਨ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਜਨਮ-ਦਿਨ ’ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਮੀਨਾਕਸ਼ੀ ਸ਼ਰਮਾ ਨੇ ਕਿਹਾ ਕਿ ਮੌਜੂਦਾ ਦੌਰ ਅੰਦਰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਘਰ-ਘਰ ਲੈ ਕੇ ਜਾਣ ਦੀ ਲੋੜ ਹੈ। ਅੰਤ ਵਿਚ ਪ੍ਰੋਗਰਾਮ ਨੂੰ ਤਿਆਰਕਰਤਾ ਸੰਗੀਤ ਅਧਿਆਪਕ ਜਸਵਿੰਦਰ ਸਿੰਘ, ਨਟਵਰ ਸਿੰਘ, ਸ਼ਿਵ ਦਿਓੜਾ ਦਾ ਧੰਨਵਾਦ ਕੀਤਾ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਕਵਿਤਾ ਗਾਇਣ ਕਰਵਾਇਆ
ਫ਼ਰੀਦਕੋਟ,  (ਜਸਵੰਤ ਸਿੰਘ ਪੁਰਬਾ)-ਬਾਬਾ ਬੰਦਾ ਬਹਾਦਰ ਕਾਲਜ ਆਫ਼ ਐਜੂਕੇਸ਼ਨ ਵਿਖੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਜੀ ਦੇ 119ਵੇਂ ਜਨਮ ਦਿਵਸ ਮੌਕੇ ਕਵਿਤਾ ਗਾਇਣ ਕਰਵਾਇਆ ਗਿਆ। ਜਿਸ ਵਿਚ ਕਾਲਜ ਦੇ ਈ.ਟੀ.ਟੀ ਵਿਦਿਆਰਥੀਆਂ ਨੇ ਕਾਲਜ ਦੇ ਚੇਅਰਮੈਨ ਪੁਨੀਤ ਇੰਦਰ ਬਾਵਾ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਵਰਗੇ ਸੁਰਮੇ ਨੇ ਆਪਣੇ ਜੀਵਨ ਨੂੰ ਦੇਸ਼ ਪਿਆਰ ਦੇ ਨਾਲ ਨਾਲ ਆਪਣੇ ਕਰਤਵਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਦੇਸ਼ ਪਿਆਰ ਦੇ ਨਾਲ ਨਾਲ ਆਪਣੇ ਕਰਤੱਵਾਂ ਦੀ ਵੀ ਪਾਲਣਾ ਚਾਹੀਦੀ ਹੈ। ਅੰਤ ਕਾਲਜ ਡਾਇਰੈਕਟਰ ਸ਼ਾਲਿਨੀ ਬਾਵਾ ਨੇ ਵਿਦਿਆਰਥਆਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਦਿੰਦੀਆਂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ।
ਫ਼ਰੀਦਕੋਟ, (ਹਰਮਿੰਦਰ ਸਿੰਘ ਮਿੰਦਾ)-ਸ਼ਹੀਦ ਏ ਆਜ਼ਮ ਸ: ਭਗਤ ਸਿੰਘ ਦਾ 119ਵਾਂ ਜਨਮ ਦਿਵਸ ਰੋਟਰੀ ਕਲੱਬ ਵਲੋਂ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਮਨਾਇਆ ਗਿਆ। ਕਲੱਬ ਮੈਂਬਰਾਂ ਨੇ ਸ਼ਹੀਦ ਏ ਆਜ਼ਮ ਸ: ਭਗਤ ਸਿੰਘ ਦੇ ਬੁੱਤ ’ਤੇ ਫ਼ੁੱਲ ਮਾਲਾਵਾਂ ਭੇਟ ਕਰਕੇ ਇਨਕਲਾਬ-ਜ਼ਿੰਦਾਬਾਦ ਦੇ ਨਾਅਰੇ ਲਗਾਏ। ਕਲੱਬ ਪ੍ਰਧਾਨ ਦਵਿੰਦਰ ਸਿੰਘ ਨੇ ਕਿਹਾ ਕਿ ਸ: ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹਾਦਤ ਦਾ ਜਾਮ ਹਸ ਕੇ ਪੀਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਸਮਾਜਿਕ ਕੁਰੀਤੀਆਂ ਦਾ ਖਾਤਮਾ ਕਰਕੇ ਸ਼ਹੀਦਾਂ ਦੇ ਸੁਪਨਿਆ ਦਾ ਭਾਰਤ ਸਿਰਜੀਏ। ਇਸ ਮੌਕੇ ਪਿ੍ਤਪਾਲ ਸਿੰਘ ਕੋਹਲੀ, ਅਸ਼ਵਨੀ ਬਾਂਸਲ, ਡਾ. ਬਲਜੀਤ ਸ਼ਰਮਾ, ਕੇ.ਪੀ. ਸਿੰਘ ਸਰਾਂ, ਸੁਰਿੰਦਰ ਬਾਂਸਲ ਆਦਿ ਹਾਜ਼ਰ ਸਨ।
ਭਗਤ ਸਿੰਘ ਦੇ ਜਨਮ ਦਿਵਸ ’ਤੇ ਸਕੂਲ ਨੂੰ ਪ੍ਰਦੂਸ਼ਣ ਤੇ ਪਲਾਸਟਿਕ ਮੁਕਤ ਕਰਨ ਦਾ ਸੰਕਲਪ ਲਿਆ
ਕੋਟਕਪੂਰਾ, (ਹਰਪ੍ਰੀਤ ਸਿੰਘ ਚਾਨਾ)-ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸੰਸਥਾ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਸਹੋਤਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ, ਗੀਤ, ਕਵਿਤਾ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਮਾਗਮ ਵਿਚ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਮੁੱਖ ਮਹਿਮਾਨ ਵਜੋਂ ਅਤੇ ਬਲਜੀਤ ਸਿੰਘ ਖੀਵਾ, ਹਰਪ੍ਰੀਤ ਸਿੰਘ ਤੇ ਡੇਅ ਸਟਾਰ ਇਮੀਗ੍ਰੇਸ਼ਨ ਦੇ ਮੁਖੀ ਰਾਜਦੀਪ ਸਿੰਘ ਜਟਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਸਹੋਤਾ ਨੇ ਵਿਦਿਆਰਥੀਆਂ ਨੂੰ ਜਿੱਥੇ ਇਨਕਲਾਬੀ ਵਿਰਾਸਤ ਦੇ ਪਹਿਰੇਦਾਰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਦੱਸਿਆ ਉੱਥੇ ਦੇਸ਼ ਦੀ ਆਜ਼ਾਦੀ ਲਈ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਯੋਗਦਾਨ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਐਨ.ਐਸ.ਐਸ. ਕੈਂਪ ਦੌਰਾਨ ਉਨ੍ਹਾਂ ਨੇ ਸਕੂਲ ਕੈਂਪਸ ਨੂੰ ਪ੍ਰਦੂਸ਼ਣ ਅਤੇ ਪਲਾਸਟਿਕ ਮੁਕਤ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਇਸ ਮੁਹਿੰਮ ਦਾ ਆਗਾਜ਼ ਵੀ ਕੀਤਾ। ਵਿਦਿਆਰਥੀਆਂ ਨੂੰ ਮੁਹਿੰਮ ਇਸ ਸਬੰਧੀ ਸਹੁੰ ਵੀ ਚੁਕਾਈ ਗਈ। ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪੋਸਟਰ ਮੁਕਾਬਲੇ ਵਿਚ 12ਵੀਂ ਜਮਾਤ ਦੀ ਵਿਦਿਆਰਥਣ ਪਰਨੀਤ ਕੌਰ, 10ਵੀਂ ਜਮਾਤ ਦੀ ਵਿਦਿਆਰਥਣ ਸੁਹਾਨਾ ਅਤੇ 7ਵੀਂ ਜਮਾਤ ਦੀ ਵਿਦਿਆਰਥਣ ਨਵਦੀਪ ਕੌਰ ਨੇ ਪਹਿਲਾ, 11ਵੀਂ ਜਮਾਤ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ, 9ਵੀਂ ਜਮਾਤ ਦੀ ਵਿਦਿਆਰਥਣ ਡੌਲੀ ਅਤੇ 8ਵੀਂ ਜਮਾਤ ਦੀ ਵਿਦਿਆਰਥਣ ਅਵਿਜੋਤ ਕੌਰ ਨੇ ਦੂਸਰਾ, 11ਵੀਂ ਜਮਾਤ ਦੀ ਵਿਦਿਆਰਥਣ ਜਸਮੀਤ ਕੌਰ, 9ਵੀਂ ਜਮਾਤ ਦੀ ਵਿਦਿਆਰਥਣ ਪ੍ਰੀਤ ਕੌਰ ਅਤੇ 6ਵੀਂ ਜਮਾਤ ਦੀ ਵਿਦਿਆਰਥਣ ਏਕਮਜੋਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਵਾਤਾਵਰਨ ਪ੍ਰਦੂਸ਼ਣ ਸਬੰਧੀ ਕਰਵਾਏ ਪੋਸਟਰ ਮੁਕਾਬਲੇ ਵਿਚ 11ਵੀਂ ਜਮਾਤ ਦੀ ਮੀਨਾਕਸ਼ੀ, 12ਵੀਂ ਜਮਾਤ ਦੀ ਮੁਸਕਾਨਦੀਪ ਕੌਰ, 10ਵੀਂ ਜਮਾਤ ਦੀ ਨਵਦੀਪ ਕੌਰ ਅਤੇ 7ਵੀਂ ਜਮਾਤ ਦੀ ਮਹਿਕ ਨੇ ਪਹਿਲਾ, 12ਵੀਂ ਜਮਾਤ ਦੀ ਅਮਨਦੀਪ ਕੌਰ, 9ਵੀਂ ਜਮਾਤ ਦੀ ਹਿਨਾ ਅਤੇ 7ਵੀਂ ਜਮਾਤ ਦੀ ਸੁਖਪ੍ਰੀਤ ਕੌਰ ਨੇ ਦੂਸਰਾ, 11ਵੀਂ ਜਮਾਤ ਦੀ ਵੰਸ਼ੂ, 12ਵੀਂ ਜਮਾਤ ਦੀ ਰਿਤੂ, 10ਵੀਂ ਜਮਾਤ ਦੀ ਖੁਸ਼ਦੀਪ ਕੌਰ, 9ਵੀਂ ਜਮਾਤ ਦੀ ਮੁਸਕਾਨ ਅਤੇ 6ਵੀਂ ਜਮਾਤ ਦੀ ਕ੍ਰਿਤੀਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਾਸ਼ਣ ਮੁਕਾਬਲੇ ਵਿਚ 12ਵੀਂ ਜਮਾਤ ਦੀ ਅੰਕਿਤਾ, ਗੀਤ ਮੁਕਾਬਲੇ ਵਿਚ 11ਵੀਂ ਜਮਾਤ ਦੀ ਗੁਰਲੀਨ ਕੌਰ ਅਤੇ ਕਵਿਤਾ ਮੁਕਾਬਲੇ ਵਿਚ 12ਵੀਂ ਜਮਾਤ ਦੀ ਸਿਮਰਨ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਵੱਖ ਵੱਖ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਨ.ਐਸ.ਐਸ. ਦੇ ਇੰਚਾਰਜ ਸ਼ਵਿੰਦਰ ਕੌਰ, ਸੰਦੀਪ ਕੌਰ, ਚੰਦਨ ਕੌਰ ਸੋਢੀ, ਪਰਮਜੀਤ ਕੌਰ, ਵਿਵੇਕ ਕਪੂਰ ਤੋਂ ਇਲਾਵਾ ਬਲਜੀਤ ਕੌਰ ਤੱਗੜ, ਰਜਨੀ ਵਸ਼ਿਸ਼ਟ, ਪੂਨਮ ਦਿਓੜਾ, ਨਵਦੀਪ ਕੱਕੜ, ਰਾਜਿੰਦਰ ਸਿੰਘ ਆਦਿ ਅਧਿਆਪਕ ਹਾਜ਼ਰ ਸਨ। ਮੰਚ ਸੰਚਾਲਨ ਵਿਦਿਆਰਥਣ ਅੰਕਿਤਾ ਅਤੇ ਪਰਨੀਤ ਕੌਰ ਨੇ ਕੀਤਾ। 
ਸਾਦਿਕ, (ਆਰ.ਐਸ.ਧੁੰਨਾ)- ਦੇਸ਼ ਦੇ ਮਹਾਨ ਸ਼ਹੀਦ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸਾਦਿਕ ਵਿਖੇ ਦੀ ਪੰਜਾਬ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਪੰਜਾਬ ਇਕਾਈ ਸਾਦਿਕ ਵਲੋਂ ਮਨਾਇਆ ਗਿਆ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਭਗਤ ਸਿੰਘ ਦੀ ਤਸਵੀਰ ’ਤੇ ਫ਼ੁੱਲ ਮਾਲਾਵਾਂ ਭੇਟ ਕੀਤੀਆਂ। ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਕ੍ਰਾਂਤੀਕਾਰੀ ਸਾਡੇ ਲਈ ਉਹ ਚਾਨਣ ਮੁਨਾਰਾ ਹੁੰਦੇ ਹਨ ਜਿਨ੍ਹਾਂ ਤੋਂ ਸੇਧ ਲੈ ਕੇ ਸਾਨੂੰ ਦੇਸ਼ ਕੌਮ ਪ੍ਰਤੀ ਜਜ਼ਬਾ ਰੱਖਣ ਦਾ ਹੌਸਲਾ ਮਿਲਦਾ ਹੈ। ਇਕਾਈ ਪ੍ਰਧਾਨ ਰਮੇਸ਼ ਕੁਮਾਰ ਬਿੱਟੂ ਨੇ ਕਿਹਾ ਕਿ ਭਗਤ ਸਿੰਘ ਦਾ ਸੁਪਨਾ ਕਿਰਤੀ ਤੇ ਕਿਸਾਨ ਨੂੰ ਖੁਸ਼ਹਾਲ ਵੇਖਣਾ ਸੀ ਜਦੋਂ ਕਿ ਮਿਹਨਤ, ਬਰਾਬਰੀ ਤੇ ਇਨਸਾਫ਼ ਉਸ ਲਈ ਮਹੱਤਵਪੂਰਨ ਸਨ। ਇਸ ਮੌਕੇ ਜਸਕਰਨ ਦਾਬੜਾ, ਲਖਵਿੰਦਰ ਸਿੰਘ ਸਿੱਧੂ ਜੰਡ ਸਾਹਿਬ, ਮਨਮੀਤ ਧੁੰਨਾ, ਸੰਤੋਖ ਸਿੰਘ ਚੋਪੜਾ, ਭਰਪੂਰ ਸਿੰਘ ਵਿਰਕ ਦੀਪ ਸਿੰਘ ਵਾਲਾ, ਚਮਕੌਰ ਸਿੰਘ ਕਿੰਗਰਾ, ਜਸਪਾਲ ਸਿੰਘ, ਸ਼ਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਦੀਪਕ ਕੁਮਾਰ, ਸੰਜੂ ਆਦਿ ਹਾਜ਼ਰ ਸਨ।
 
Ad Position 22
No active advertisement
ਪਿਛਲੀ ਖ਼ਬਰ ਅਭੁੱਲ ਯਾਦ-11ਵੀਂ ਬਰਸੀ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦਾ ਆਗਾਜ਼
Ad Position 24