04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

‘ ਅਮੇਜ਼ਿੰਗ ਇੰਡੀਅਨਜ਼ ਐਵਾਰਡ’ ਪੂਰੇ ਖੇਤੀ ਵਿਰਾਸਤ ਮਿਸ਼ਨ ਪਰਿਵਾਰ ਦੀ ਸਾਂਝੀ ਪ੍ਰਾਪਤੀ: ਉਮੇਂਦਰ ਦੱਤ

ਜੈਤੋ, 3 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਟਾਈਮਜ਼ ਨਾਓ ਵਲੋਂ ‘ਅਮੇਜ਼ਿੰਗ ਇੰਡੀਅਨਜ਼ ਐਵਾਰਡ 2026’ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਇਸ ਸਨਮਾਨ ਨੂੰ ਪੂਰੇ ਖੇਤੀ ਵਿਰਾਸਤ ਮਿਸ਼ਨ ਪਰਿਵਾਰ ਦੀ ਸਾਂਝੀ ਪ੍ਰਾਪਤੀ ਕਰਾਰ ਦਿੱਤਾ ਹੈ। ਖੇਤੀ ਵਿਰਾਸਤ ਮਿਸ਼ਨ ਦੇ ਦਫ਼ਤਰ, ਕਿਸਾਨ ਭਵਨ ਵਿਖੇ ਡਾ.

Ad Position 21
No active advertisement
ਖੇਤੀ ਵਿਰਾਸਤ ਮਿਸ਼ਨ ਦੇ ਕਾਰਕੁਨਾਂ ਨਾਲ ਐਵਾਰਡ ਦੀ ਖੁਸ਼ੀ ਸਾਂਝੀ ਕਰਦੇ ਹੋਏ ਉਮੇਂਦਰ ਦੱਤ। ਤਸਵੀਰ : ਗੁਰਚਰਨ ਸਿੰਘ ਗਾਬੜੀਆ 04-10-2026
ਜੈਤੋ, 3 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਟਾਈਮਜ਼ ਨਾਓ ਵਲੋਂ ‘ਅਮੇਜ਼ਿੰਗ ਇੰਡੀਅਨਜ਼ ਐਵਾਰਡ 2026’ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਇਸ ਸਨਮਾਨ ਨੂੰ ਪੂਰੇ ਖੇਤੀ ਵਿਰਾਸਤ ਮਿਸ਼ਨ ਪਰਿਵਾਰ ਦੀ ਸਾਂਝੀ ਪ੍ਰਾਪਤੀ ਕਰਾਰ ਦਿੱਤਾ ਹੈ। ਖੇਤੀ ਵਿਰਾਸਤ ਮਿਸ਼ਨ ਦੇ ਦਫ਼ਤਰ, ਕਿਸਾਨ ਭਵਨ ਵਿਖੇ ਡਾ. ਅਮਰ ਸਿੰਘ ਆਜ਼ਾਦ ਹਾਲ ਵਿਚ ਉਨ੍ਹਾਂ ਨੇ ਮਿਸ਼ਨ ਦੀ ਟੀਮ ਨਾਲ ਖੁਸ਼ੀ ਸਾਂਝੀ ਕਰਦਿਆਂ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ। ਉਮੇਂਦਰ ਦੱਤ ਨੇ ਕਿਹਾ ਕਿ ਉਹ ਇਸ ਸਨਮਾਨ ਨੂੰ ਨਿੱਜੀ ਤੌਰ ’ਤੇ ਆਪਣੇ ਨਾਮ ਨਾਲ ਜੋੜ ਕੇ ਨਹੀਂ ਦੇਖਦੇ। ਉਨ੍ਹਾਂ ਲਈ ਇਹ ਖੇਤੀ ਵਿਰਾਸਤ ਮਿਸ਼ਨ ਦੇ ਪੂਰੇ ਪਰਿਵਾਰ ਦੀ ਸਮੂਹਿਕ ਉਪਲਬਧੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਸਨਮਾਨ ਇਸ ਲਈ ਮਿਲ ਸਕਿਆ ਕਿਉਂਕਿ ਬਹੁਤ ਸਾਰੇ ਸਾਥੀ ਸਾਲਾਂ ਤੋਂ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹੇ ਹਨ। ਉਮੇਂਦਰ ਦੱਤ ਨੇ ਕਿਹਾ ਕਿ ਖੇਤੀ ਵਿਰਾਸਤ ਮਿਸ਼ਨ ਦਾ ਕੰਮ ਕਿਸੇ ਇਕ ਵਿਅਕਤੀ ਨੇ ਨਹੀਂ ਬਣਾਇਆ। ਇਸ ਨੂੰ ਸਾਲਾਂ ਤੋਂ ਨਾਲ ਚੱਲ ਰਹੇ ਸਾਥੀਆਂ ਦੀ ਨਿਸ਼ਠਾ, ਕਾਰਕੁਨਾਂ ਦੀ ਮਿਹਨਤ, ਕਿਸਾਨਾਂ ਦੇ ਵਿਸ਼ਵਾਸ, ਮਹਿਲਾਵਾਂ ਦੀ ਭਾਗੀਦਾਰੀ, ਸਹਿਯੋਗੀਆਂ ਦੀ ਵਚਨਬੱਧਤਾ ਅਤੇ ਅਨੇਕਾਂ ਛੋਟੇ-ਵੱਡੇ ਯਤਨਾਂ ਨੇ ਮਿਲ ਕੇ ਆਕਾਰ ਦਿੱਤਾ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਮਿਸ਼ਨ ਦੀ ਸਰਗਰਮ ਟੀਮ ਅਤੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਈ ਸਾਥੀ ਖੇਤਾਂ ਵਿਚ ਕਿਸਾਨਾਂ ਨਾਲ ਖੜ੍ਹਾ ਹੈ, ਕੋਈ ਪਿੰਡਾਂ ਵਿਚ ਪ੍ਰੋਗਰਾਮਾਂ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ, ਕੋਈ ਸਿਖਲਾਈ ਅਤੇ ਸੰਵਾਦ ਕਰ ਰਿਹਾ ਹੈ, ਕੋਈ ਪ੍ਰਾਜੈਕਟਾਂ ਨੂੰ ਆਕਾਰ ਦੇ ਰਿਹਾ ਹੈ, ਕੋਈ ਖੋਜ ਤੇ ਦਸਤਾਵੇਜ਼ੀਕਰਨ ਕਰ ਰਿਹਾ ਹੈ ਅਤੇ ਕੋਈ ਪ੍ਰਕਾਸ਼ਨ, ਸੰਚਾਰ, ਵਿੱਤ ਤੇ ਦਫ਼ਤਰੀ ਕੰਮ ਸੰਭਾਲ ਰਿਹਾ ਹੈ। ਕਈ ਸਾਥੀ ਪਰਦੇ ਪਿੱਛੇ ਰਹਿ ਕੇ ਉਹ ਛੋਟੇ-ਛੋਟੇ ਕੰਮ ਕਰ ਰਹੇ ਹਨ, ਜਿਨ੍ਹਾਂ ਤੋਂ ਬਿਨਾਂ ਕੋਈ ਵੱਡਾ ਕੰਮ ਸੰਭਵ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਭੂਮਿਕਾ ਛੋਟੀ ਜਾਂ ਵੱਡੀ ਨਹੀਂ ਹੁੰਦੀ। ਹਰ ਵਿਅਕਤੀ ਨੇ ਖੇਤੀ ਵਿਰਾਸਤ ਮਿਸ਼ਨ ਦੇ ਕੰਮ ਦੀ ਭਰੋਸੇਯੋਗਤਾ ਅਤੇ ਪ੍ਰਭਾਵ ਨੂੰ ਬਣਾਉਣ ਵਿਚ ਆਪਣਾ ਹਿੱਸਾ ਪਾਇਆ ਹੈ। ਇਨ੍ਹਾਂ ਅਣਗਿਣਤ ਯਤਨਾਂ ਨੂੰ ਜੋੜ ਕੇ ਉਹ ਪ੍ਰਭਾਵ ਬਣਿਆ ਹੈ, ਜਿਸ ਨੂੰ ਅੱਜ ਦੇਸ਼ ਪੱਧਰ ’ਤੇ ਪਛਾਣ ਮਿਲੀ ਹੈ। ਉਮੇਂਦਰ ਦੱਤ ਨੇ ਕਿਹਾ ਕਿ ਮਿਸ਼ਨ ਦੀ ਇਸ ਯਾਤਰਾ ਦੌਰਾਨ ਮਤਭੇਦ ਵੀ ਹੋਏ, ਮੁਸ਼ਕਿਲਾਂ ਵੀ ਆਈਆਂ ਅਤੇ ਕਈ ਵਾਰ ਸਰੋਤਾਂ ਦੀ ਘਾਟ ਵੀ ਰਹੀ, ਪਰ ਇਕ ਗੱਲ ਹਮੇਸ਼ਾ ਕਾਇਮ ਰਹੀ ਕਿ ਸਾਰੇ ਸਾਥੀ ਮਿਲ ਕੇ ਅੱਗੇ ਵਧਦੇ ਰਹੇ। ਉਨ੍ਹਾਂ ਕਿਹਾ ਕਿ ਇਹੀ ਖੇਤੀ ਵਿਰਾਸਤ ਮਿਸ਼ਨ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੁਰਸਕਾਰ ’ਤੇ ਇਕ ਵਿਅਕਤੀ ਦਾ ਨਾਮ ਲਿਖਿਆ ਹੈ, ਪਰ ਇਸ ਦੇ ਪਿੱਛੇ ਅਨੇਕਾਂ ਹੱਥ, ਅਨੇਕਾਂ ਚਿਹਰੇ, ਕਈ ਸਾਲਾਂ ਦੀ ਮਿਹਨਤ ਅਤੇ ਇਕ ਸਾਂਝਾ ਸੁਪਨਾ ਹੈ। ਇਸ ਲਈ ਮਿਸ਼ਨ ਦਾ ਹਰੇਕ ਸਾਥੀ ਇਸ ਸਨਮਾਨ ਨੂੰ ਆਪਣਾ ਸਨਮਾਨ ਮੰਨੇ। ਉਮੇਂਦਰ ਦੱਤ ਨੇ ਕਿਹਾ ਕਿ ਇਹ ਸਨਮਾਨ ਕਿਸਾਨਾਂ, ਮਹਿਲਾ ਸਾਥੀਆਂ, ਪੁਰਾਣੇ ਤੇ ਨਵੇਂ ਕਾਰਕੁਨਾਂ, ਸਹਿਯੋਗੀਆਂ ਅਤੇ ਸ਼ੁਭਚਿੰਤਕਾਂ ਦਾ ਵੀ ਹੈ। ਉਨ੍ਹਾਂ ਕਿਹਾ, “ਮੈਂ ਇਸ ਸਮੂਹਿਕ ਯਾਤਰਾ ਦਾ ਕੇਵਲ ਇਕ ਚਿਹਰਾ ਹਾਂ। ਇਸ ਦੀ ਅਸਲ ਤਾਕਤ ਤੁਸੀਂ ਸਾਰੇ ਹੋ। ਇਹ ਉਮੇਂਦਰ ਦੱਤ ਦੀ ਉਪਲਬਧੀ ਨਹੀਂ—ਸਾਡੀ ਸਭ ਦੀ ਸਾਂਝੀ ਪ੍ਰਾਪਤੀ ਹੈ। ਇਹ ਸਨਮਾਨ ਸਾਡੇ ਸਭ ਦਾ ਹੈ। ਇਸ ਮੌਕੇ ਉਨ੍ਹਾਂ ਨੇ ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਸਾਰੇ ਸਾਥੀਆਂ ਵਲੋਂ ਦਿੱਤੇ ਸਹਿਯੋਗ, ਵਿਸ਼ਵਾਸ ਅਤੇ ਸਮਰਪਣ ਲਈ ਦਿਲੋਂ ਧੰਨਵਾਦ ਅਤੇ ਕ੍ਰਿਤਜਤਾ ਪ੍ਰਗਟ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਵੈ-ਇੱਛੁਕ ਖ਼ੂਨਦਾਨ ਸੰਬੰਧੀ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ ਅਗਲੀ ਖ਼ਬਰ ਸਿਲਵਰ ਓਕਸ ਸਕੂਲ ਸੇਵੇਵਾਲਾ ’ਚ ਮਾਪੇ-ਅਧਿਆਪਕ ਮਿਲਣੀ ਕਰਵਾਈ
Ad Position 24