ਲੋਕਤੰਤਰ ਨੂੰ ਬਚਾਉਣ ਲਈ ਲੋਕਾਂ ਨੂੰ ਹੀ ਅੱਗੇ ਆਉਣਾ ਪਵੇਗਾ : ਪਵਨਪ੍ਰੀਤ ਸਿੰਘ
ਫ਼ਰੀਦਕੋਟ, 5 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸਾਡਾ ਦੇਸ਼ ਤਾਨਾਸ਼ਾਹੀ ਵੱਲ ਵੱਧ ਰਿਹਾ ਹੈ ਅਤੇ ਲੋਕਤੰਤਰ ਦੇ ਚਾਰੇ ਥੰਮ ਪ੍ਰੈੱਸ, ਕਾਰਜਪਾਲਿਕਾ, ਨਿਆਪਾਲਿਕਾ, ਕਾਨੂੰਨ ਘੜਨੀਆਂ ਸੁਭਾਵਾਂ ਕੁਝ ਲੋਕਾਂ ਦੇ ਦਬਾਅ ਹੇਠਾਂ ਆ ਗਈਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨਾਂ-ਮਜ਼ਦੂਰਾਂ ਦੇ ਆਗੂ ਪਵਨਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਦੇ ਦਬਾਅ ਹੇਠ ਦੇਸ਼ ਦੇ ਮੁੱਖ ਚੋਣ ਕਮਿਸ਼ਨ ਵਿਚ ਹੀ ਲੋਕਤੰਤਰ ਸੁਰੱਖਿਅਤ ਨਹੀਂ ਹੈ, ਜਿਵੇਂ ਕਿ ਦੇਸ਼ ਦੇ ਚੋਣ ਕਮਿਸ਼ਨ ਦੇ ਦੋ ਮੈਂਬਰਾਂ ਨੇ ਮੁੱਖ ਚੋਣ ਕਮਿਸ਼ਨਰ ਵਲੋਂ ਲਏ ਫ਼ੈਸਲਿਆਂ ਦਾ ਇਕ ਵਾਰ ਨਹੀਂ ਅਨੇਕਾਂ ਵਾਰ ਵਿਰੋਧ ਕੀਤਾ।
ਫ਼ਰੀਦਕੋਟ, 5 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸਾਡਾ ਦੇਸ਼ ਤਾਨਾਸ਼ਾਹੀ ਵੱਲ ਵੱਧ ਰਿਹਾ ਹੈ ਅਤੇ ਲੋਕਤੰਤਰ ਦੇ ਚਾਰੇ ਥੰਮ ਪ੍ਰੈੱਸ, ਕਾਰਜਪਾਲਿਕਾ, ਨਿਆਪਾਲਿਕਾ, ਕਾਨੂੰਨ ਘੜਨੀਆਂ ਸੁਭਾਵਾਂ ਕੁਝ ਲੋਕਾਂ ਦੇ ਦਬਾਅ ਹੇਠਾਂ ਆ ਗਈਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨਾਂ-ਮਜ਼ਦੂਰਾਂ ਦੇ ਆਗੂ ਪਵਨਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਦੇ ਦਬਾਅ ਹੇਠ ਦੇਸ਼ ਦੇ ਮੁੱਖ ਚੋਣ ਕਮਿਸ਼ਨ ਵਿਚ ਹੀ ਲੋਕਤੰਤਰ ਸੁਰੱਖਿਅਤ ਨਹੀਂ ਹੈ, ਜਿਵੇਂ ਕਿ ਦੇਸ਼ ਦੇ ਚੋਣ ਕਮਿਸ਼ਨ ਦੇ ਦੋ ਮੈਂਬਰਾਂ ਨੇ ਮੁੱਖ ਚੋਣ ਕਮਿਸ਼ਨਰ ਵਲੋਂ ਲਏ ਫ਼ੈਸਲਿਆਂ ਦਾ ਇਕ ਵਾਰ ਨਹੀਂ ਅਨੇਕਾਂ ਵਾਰ ਵਿਰੋਧ ਕੀਤਾ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਕਾਰਜਕਾਲ ਦੌਰਾਨ ਈ ਵੋਟਰ ਸੂਚੀਆਂ ਦੇ ਸੁਧਾਰ, ਨਾਵਾਂ ਦੀ ਕਟੌਤੀ ਅਤੇ ਚੋਣ ਪ੍ਰਕਿਰਿਆ ਨੂੰ ਲੈ ਕੇ ਵਿਰੋਧੀਆਂ ਅਤੇ ਆਲੋਚਕਾਂ ਵਲੋਂ ਨਿਰਪੱਖਤਾ ਦੇ ਸਵਾਲ ਉੱਤੇ ਉਂਗਲਾਂ ਉਠੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਜਿਹੜਾ ਸਿਆਸੀ ਕਾਰਪੋਰੇਟ ਗੱਠਜੋੜ ਹੋ ਚੁੱਕਾ ਹੈ ਅਤੇ ਕਾਰਪੋਰੇਟਰਾਂ ਲਈ ਚੋਣਾਂ ਮੁਨਾਫੇ ਦਾ ਧੰਦਾ ਬਣ ਗਈਆਂ ਹਨ, ਪਹਿਲਾਂ ਪੈਸੇ ਨਿਵੇਸ਼ ਕਰੋ ਅਤੇ ਬਾਅਦ ਵਿਚ ਬੰਦ ਕਮਰੇ ਵਿਚ ਬੈਠ ਕੇ ਆਪਣੇ ਪੱਖ ਦੀਆਂ ਨੀਤੀਆਂ ਬਣਾਓ। ਕਾਰਜ ਪਾਲਿਕਾ ਦੀ ਦੁਰਵਰਤੋਂ ਲੋਕਾਂ ਨੂੰ ਦਬਾਉਣ ਲਈ ਅਤੇ ਨਿਆਪਾਲਿਕਾ ਵਿਚ ਵੀ ਦਖਲ ਅੰਦਾਜ਼ੀ ਹੋਣ ਲੱਗ ਪਈ ਹੈ। ਮੀਡੀਆ ਉੱਪਰ ਵੀ ਸਰਕਾਰਾਂ ਨੇ ਆਪਣਾ ਕਬਜ਼ਾ ਬਣਾਇਆ ਹੋਇਆ ਹੈ। ਆਮ ਲੋਕਾਂ ਦੇ ਪੱਖ ਦੀ ਕੋਈ ਕਵਰੇਜ਼ ਹੀ ਨਹੀਂ ਕੀਤੀ ਜਾ ਰਹੀ । ਲੋਕਾਂ ਦੀ ਭਲਾਈ ਦੇ ਮੁੱਦੇ ਗਾਇਬ ਹਨ, ਪੰਜਾਬ ਅਤੇ ਦੇਸ਼ ਵਿਚ ਰਾਜਨੀਤਿਕ ’ਚ ਲੱਠਮਾਰ, ਭ੍ਰਿਸ਼ਟ ਆਗੂ ਜਿੱਤਣ ਦੀ ਸਮਰੱਥਾ ਦੇ ਹਿਸਾਬ ਨਾਲ ਟਿਕਟਾਂ ਵੰਡ ਕੇ ਅੰਸੈਂਬਲੀਆਂ ਅਤੇ ਲੋਕ ਸਭਾ ਵਿਚ ਲਿਆਂਦੇ ਜਾ ਰਹੇ ਹਨ ਤਾਂ ਤੁਸੀਂ ਇਨਸਾਫ ਦੀ ਕਿੱਥੋਂ ਆਸ ਕਰ ਸਕਦੇ ਹੋ। ਉਨ੍ਹਾਂ ਸੱਦਾ ਦਿੱਤਾ ਕਿ ਹੁਣ ਆਮ ਲੋਕਾਂ ਨੂੰ ਲੋਕਤੰਤਰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਤਾਂ ਹੀ ਆਮ ਸਰੋਕਾਰਾਂ ਦੀ ਗੱਲ ਹੋ ਸਕਦੀ ਹੈ।