06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਯੂਥ ਅਕਾਲੀ ਆਗੂ ਸ਼ਵਿੰਦਰਪਾਲ ਸਿੰਘ ਰੋਮਾਣਾ ਆਈ.ਟੀ. ਵਿੰਗ ਦਾ ਪ੍ਰਧਾਨ ਨਿਯੁਕਤ ਪਾਰਟੀ ਵਲੋਂ ਸੌਂਪੀ

ਬਾਜਾਖਾਨਾ, 5 ਅਕਤੂਬਰ (ਜਗਦੀਪ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਨਜ਼ਦੀਕ ਪਿੰਡ ਰੋਮਾਣਾ ਅਜੀਤ ਸਿੰਘ ਦੇ ਯੂਥ ਅਕਾਲੀ ਆਗੂ ਸ਼ਵਿੰਦਰਪਾਲ ਸਿੰਘ ਰੋਮਾਣਾ ਨੂੰ ਵਿਧਾਨ ਸਭਾ ਹਲਕਾ ਜੈਤੋ ਆਈ. ਟੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 06-10-2026
ਬਾਜਾਖਾਨਾ, 5 ਅਕਤੂਬਰ (ਜਗਦੀਪ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਨਜ਼ਦੀਕ ਪਿੰਡ ਰੋਮਾਣਾ ਅਜੀਤ ਸਿੰਘ ਦੇ ਯੂਥ ਅਕਾਲੀ ਆਗੂ ਸ਼ਵਿੰਦਰਪਾਲ ਸਿੰਘ ਰੋਮਾਣਾ ਨੂੰ ਵਿਧਾਨ ਸਭਾ ਹਲਕਾ ਜੈਤੋ ਆਈ.ਟੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦੀ ਨਿਰਸੁਆਰਥ ਸੇਵਾ ਕਰਦੇ ਆ ਰਹੇ ਹਨ ਅਤੇ ਹੁਣ ਸ਼੍ਰੋਮਣੀ ਅਕਾਲੀ (ਬ) ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਵੀ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੇ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਸਹਿਯੋਗ ਨਾਲ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੀਆਂ ਗਤੀਵਿਧੀਆਂ ਤੋਂ ਆਮ ਲੋਕਾਂ ਨੂੰ ਜਾਗਰੂਕ ਕਰਨਗੇ। ਸ਼ਵਿੰਦਰਪਾਲ ਸਿੰਘ ਰੋਮਾਣਾ ਨੇ ਪਾਰਟੀ ਹਾਈਕਮਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡ ਵਾਲਾ, ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ, ਮਨਤਾਰ ਸਿੰਘ ਬਰਾੜ ਅਤੇ ਵਿਧਾਨ ਸਭਾ ਹਲਕਾ ਜੈਤੋ ਦੇ ਅਬਜ਼ਰਵਰ ਬਲਕਾਰ ਸਿੰਘ ਬਰਾੜ ਗੋਨਿਆਣਾਂ ਮੰਡੀ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਨਿਯੁਕਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਗੁਰਚੇਤ ਸਿੰਘ ਢਿੱਲੋਂ ਬਰਗਾੜੀ ਕੋਆਰਡੀਨੇਟਰ ਹਲਕਾ ਬਾਘਾ ਪੁਰਾਣਾ, ਪਰਗਟ ਸਿੰਘ ਬਰਾੜ ਸਾਬਕਾ ਚੇਅਰਮੈਨ, ਬੀਬੀ ਅਮਰਜੀਤ ਕੌਰ ਪੰਜਗਰਾਈਂ, ਭੁਪਿੰਦਰ ਸਿੰਘ ਲਾਲੀ ਬਾਦਲ, ਸਾਬਕਾ ਚੇਅਰਮੈਨ ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਹਰਿੰਦਰ ਸਿੰਘ ਵੜਿੰਗ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ ਵੜਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਬਾਜਾਖਾਨਾ, ਸਾਬਕਾ ਸਰਪੰਚ ਜਸਮੇਲ ਸਿੰਘ ਬਾਜਾਖਾਨਾ, ਗੁਰਜੰਟ ਸਿੰਘ ਬਰਾੜ, ਜਗਦੀਪ ਸਿੰਘ ਮਾਨ, ਸੁਖਚੈਨ ਸਿੰਘ ਮਾਨ, ਰਾਜਿੰਦਰ ਸਿੰਘ ਬਰਾੜ, ਸਰਬਜੀਤ ਸਿੰਘ ਬਰਾੜ ਪ੍ਰਧਾਨ, ਗਗਨਦੀਪ ਸਿੰਘ ਬਰਾੜ ਇਕਾਈ ਪ੍ਰਧਾਨ, ਪਵਨਦੀਪ ਸਿੰਘ ਪਵਨਾ ਢਿੱਲੋਂ, ਧੀਰਾ ਢਿੱਲੋਂ, ਲੱਖਾ ਢਿੱਲੋਂ, ਲੱਖਾ ਬਰਾੜ, ਗੁਰਜਿੰਦਰ ਸਿੰਘ ਬਰਾੜ, ਬੱਬੂ ਬਰਾੜ, ਅਮਨਦੀਪ ਸਿੰਘ ਮੰਨੂੰ ਵਾੜਾ ਭਾਈ ਕਾ, ਬੀਬੀ ਜਸਮੇਲ ਕੌਰ ਸਾਬਕਾ ਸਰਪੰਚ, ਸਾਬਕਾ ਸਰਪੰਚ ਹਰਮੇਲ ਸਿੰਘ ਗੋਰਾ ਢਿੱਲੋਂ, ਸਾਬਕਾ ਸਰਪੰਚ ਗੁਰਬਖਸ਼ ਸਿੰਘ, ਸੁਖਮਨ ਸਿੰਘ ਮੱਲਾ, ਸਾਬਕਾ ਸਰਪੰਚ ਬਿੱਟੂੁ ਦਲ ਸਿੰਘ ਵਾਲਾ, ਗੁਰਨੈਬ ਸਿੰਘ ਸਾਬਕਾ ਪ੍ਰਧਾਨ ਮੱਲ੍ਹਾਂ, ਗੁਲਸ਼ਨ ਸਿੰਘ ਰੋਮਾਣਾ, ਕਾਮਰੇਡ ਗੁਰਤੇਜ ਸਿੰਘ ਦਲ ਸਿੰਘ ਵਾਲਾ, ਬੇਅੰਤ ਸਿੰਘ ਲੰਭਵਾਲੀ, ਸਾਬਕਾ ਸਰਪੰਚ ਸੋਹਣ ਸਿੰਘ, ਸਾਬਕਾ ਸਰਪੰਚ ਕਰਮ ਸਿੰਘ ਬਾਜਾਖਾਨਾ, ਸਰਬਜੀਤ ਸਿੰਘ ਨੰਬਰਦਾਰ, ਸਾਧੂ ਸਿੰਘ ਬ ਰਾੜ, ਗੁਰਚਰਨ ਸਿੰਘ ਸਿੱਧੂ ਵਾੜਾ ਭਾਈਕਾ, ਮੋਦਨ ਸਿੰਘ ਸਾਬਕਾ ਸਰਪੰਚ, ਗੁਰਜੰਟ ਸਿੰਘ ਸਾਬਕਾ ਪੰਚ, ਕਰਮਜੀਤ ਸਿੰਘ ਖੋਸਾ, ਪੱਪੂ ਗੋਇਲ ਪ੍ਰਧਾਨ ਵਪਾਰ ਮੰਡਲ ਸਰਕਲ ਬਾਜਾਖਾਨਾ, ਪਵਨ ਗੋਇਲ, ਜਗਨੂੰ ਲੰਭਵਾਲੀ, ਜਥੇਦਾਰ ਬਲਵਿੰਦਰ ਸਿੰਘ ਢਿੱਲੋਂ ਮਹਿਣੇ ਵਾਲਾ, ਜਸਵਿੰਦਰ ਸਿੰਘ ਢਿੱਲੋਂ ਝੱਖੜਵਾਲਾ, ਜਸਵੀਰ ਸਿੰਘ ਦਲ ਸਿੰਘ ਵਾਲਾ, ਅੰਗਰੇਜ਼ ਸਿੰਘ, ਬਿੱਟੂ ਬਾਜਵਾ, ਸਤਪਾਲ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਰਾਣਾ ਬਰਾੜ, ਪ੍ਰਭਦੀਪ ਸਿੰਘ ਬਾਜਾਖਾਨਾ, ਸਾਬਕਾ ਸਰਪੰਚ ਗੁਰਮੀਤ ਸਿੰਘ ਉਕੰਦਵਾਲਾ, ਭੁਪਿੰਦਰ ਸਿੰਘ ਉਕੰਦਵਾਲਾ, ਸਾਬਕਾ ਸਰਪੰਚ ਗੁਰਦਿੱਤ ਸਿੰਘ ਢਿੱਲੋਂ ਆਦਿ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮੁੱਚੇ ਅਕਾਲੀ ਪਰਿਵਾਰ ਵਲੋਂ ਯੂਥ ਅਕਾਲੀ ਆਗੂ ਸ਼ਵਿੰਦਰਪਾਲ ਸਿੰਘ ਰੋਮਾਣਾਂ ਨੂੰ ਵਧਾਈ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ 12 ਲੋੜਵੰਦ ਪਰਿਵਾਰਾਂ ਨੂੰ ਮਹੀਨੇ ਦਾ ਰਾਸ਼ਨ ਵੰਡਿਆ ਅਗਲੀ ਖ਼ਬਰ ਸੰਤ ਬਾਬਾ ਸ਼ਾਮ ਦਾਸ ਦੀ ਯਾਦ ਨੂੰ ਸਮਰਪਿਤ 11ਵਾਂ ਕਬੱਡੀ ਟੂਰਨਾਮੈਂਟ ਕਰਵਾਇਆ
Ad Position 24