ਸਾਦਿਕ, 5 ਅਕਤੂਬਰ (ਆਰ.ਐਸ.ਧੁੰਨਾ)-ਦਾਣਾ ਮੰਡੀ ਸਾਦਿਕ ਵਿਖੇ ਝੋਨੇ ਦੀ ਆਮਦ ਨੂੰ ਦੇਖਦਿਆਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਫ਼ਰੀਦਕੋਟ, ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਅਤੇ ਨੀਤੂ ਕਪੂਰ ਸਿੰਗਲਾ ਚੇਅਰਪਰਸਨ ਮਾਰਕੀਟ ਕਮੇਟੀ ਸਾਦਿਕ ਨੇ ਸਾਂਝੇ ਤੌਰ ’ਤੇ ਫ਼ੀਤਾ ਕੱਟ ਕੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਇਸ ਮੌਕੇ ਪਨਗ੍ਰੇਨ ਵਲੋਂ ਮਹਿੰਦਰਪਾਲ ਸਿੰਘ ਐਮ.ਐਸ ਬਰਾੜ ਐਂਡ ਕੰਪਨੀ ਦੀ ਆੜ੍ਹਤ ’ਤੇ ਆਈ ਕਿਸਾਨ ਰਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਰੁਪਈਆਂ ਵਾਲਾ ਦੀ ਝੋਨੇ ਦੀ ਢੇਰੀ ਦੀ ਬੋਲੀ ਲਾ ਕੇ ਸਰਕਾਰੀ ਖ਼ਰੀਦ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਮੀਤ ਪ੍ਰਧਾਨ ਅਤੇ ਕਿਸਾਨਾਂ ਨੇ ਵਿਧਾਇਕ ਸੇਖੋਂ ਨੂੰ ਹਾਈਬਰਿਡ ਝੋਨੇ ਦੀ ਵਿਕਰੀ ਨੂੰ ਲੈ ਕੇ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਤਾਂ ਵਿਧਾਇਕ ਸੇਖੋਂ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦੁਆਇਆ ਕਿ ਸਰਕਾਰ ਦਾ ਕਿਸਾਨਾਂ ਨੂੰ ਪੂਰਾ ਸਹਿਯੋਗ ਮਿਲੇਗਾ ਅਤੇ ਕਿਸੇ ਕਿਸਾਨ ਨੂੰ ਮੰਡੀਆਂ ਵਿਚ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਗਗਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ ਇਕ ਦਾਣਾ ਖ਼ਰੀਦ ਕਰਨ ਲਈ ਵੱਚਣਬੱਧ ਹੈ ਅਤੇ ਕਿਸੇ ਵੀ ਕਿਸਾਨ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਸ ਮੌਕੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਵਲੋਂ ਪ੍ਰਬੰਧ ਮੁਕੰਮਲ ਹਨ ਅਤੇ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਖੱਜਲ ਖੁਆਰੀ ਤੋਂ ਬਚਣ ਲਈ ਸਰਕਾਰੀ ਮਾਪਦੰਡਾਂ ਅਨੁਸਾਰ ਕਿਸਾਨ ਆਪਣੀ ਫ਼ਸਲ ਨੂੰ ਸੁਕਾ ਕੇ ਹੀ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੀ ਫ਼ਸਲ ਨੂੰ ਖ਼ਰੀਦਣ ’ਚ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕੇ ਗੁਰਜੀਤ ਸਿੰਘ ਦਿਉਲ ਡੀ.ਐਫ਼.ਐਸ.ਸੀ, ਗੁਰਚਰਨ ਸਿੰਘ ਮੰਟੂ ਡੀ.ਐਫ਼.ਐਸ.ਓ, ਮਨੀਸ਼ ਕੁਮਾਰ ਡੀ.ਐਮ ਓ, ਸੁਖਜਿੰਦਰ ਕੌਰ ਡੀ.ਐਮ ਮਾਰਕਫੈੱਡ, ਹਰਬਿੰਦਰ ਸਿੰਘ ਔਲਖ ਡੀ.ਐਮ ਵੇਅਰ ਹਾਊਸ, ਵਰਿੰਦਰ ਸਿੰਘ ਸਕੱਤਰ ਮਾਰਕੀਟ ਕਮੇਟੀ ਸਾਦਿਕ, ਦੀਪਕ ਕੁਮਾਰ ਸਿੰਗਲਾ, ਪ੍ਰਤਾਪ ਸਿੰਘ ਇੰਸਪੈਕਟਰ ਪਨਗ੍ਰੇਨ, ਗੁਰਸ਼ਰਨ ਸਿੰਘ ਇੰਸਪੈਕਟਰ ਮਾਰਕਫੈੱਡ, ਸੌਰਵ ਕੁਮਾਰ ਇੰਸਪੈਕਟਰ ਪਨਸਪ, ਗੁਰਸੇਵਕ ਸਿੰਘ ਬੁੱਟਰ, ਜੈਦੀਪ ਸਿੰਘ ਬਰਾੜ ਪ੍ਰਧਾਨ ਆੜਤੀਆ ਐਸੋਸੀਏਸ਼ਨ ਸਾਦਿਕ, ਬਲਜਿੰਦਰ ਸਿੰਘ ਧਾਲੀਵਾਲ, ਸਰਪੰਚ ਦੀਸ਼ਾ ਸਿੰਘ ਸਾਦਿਕ, ਦਲਜੀਤ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਸੰਧੂ, ਪ੍ਰਧਾਨ ਸੁਖਰਾਜ ਸਿੰਘ ਬੁੱਟਰ ਟਰੱਕ ਯੂਨੀਅਨ ਸਾਦਿਕ, ਦੀਪਕ ਕੁਮਾਰ ਸੋਨੂੰ, ਗੁਰਪ੍ਰੀਤ ਬਰਾੜ, ਪੰਕਜ ਅਗਰਵਾਲ, ਸਨੀ ਅਰੋੜਾ, ਅਸ਼ੋਕ ਕੁਮਾਰ ਹੈਪੀ ਆਦਿ ਹਾਜ਼ਰ ਸਨ।