05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਅੱਜ ਭੋਗ ’ਤੇ ਵਿਸ਼ੇਸ਼- ਸਰਦਾਰਨੀ ਮਹਿੰਦਰ ਕੌਰ

ਕੋਟਕਪੂਰਾ : ਸਰਦਾਰਨੀ ਮਹਿੰਦਰ ਕੌਰ ਦਾ ਜਨਮ 1 ਦਸੰਬਰ 1943 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਭਲੂਰ ਦੇ ਵਸਨੀਕ ਸਰਦਾਰਾ ਸਿੰਘ ਦੇ ਘਰ ਤੇ ਮਾਤਾ ਭਗਵਾਨ ਕੌਰ ਦੀ ਕੁੱਖੋਂ ਹੋਇਆ। ਆਪਣੇ ਘਰ-ਪਰਿਵਾਰ ’ਚ ਉਹ ਚਾਰ ਭਰਾਵਾਂ ਅਤੇ ਦੋ ਭੈਣਾਂ ਵਿਚੋਂ ਸਭ ਤੋਂ ਵੱਡੇ ਸਨ।

Ad Position 21
No active advertisement
ਅਜੀਤ ਡੈਸਕ 06-10-2026
ਕੋਟਕਪੂਰਾ : ਸਰਦਾਰਨੀ ਮਹਿੰਦਰ ਕੌਰ ਦਾ ਜਨਮ 1 ਦਸੰਬਰ 1943 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਭਲੂਰ ਦੇ ਵਸਨੀਕ ਸਰਦਾਰਾ ਸਿੰਘ ਦੇ ਘਰ ਤੇ ਮਾਤਾ ਭਗਵਾਨ ਕੌਰ ਦੀ ਕੁੱਖੋਂ ਹੋਇਆ। ਆਪਣੇ ਘਰ-ਪਰਿਵਾਰ ’ਚ ਉਹ ਚਾਰ ਭਰਾਵਾਂ ਅਤੇ ਦੋ ਭੈਣਾਂ ਵਿਚੋਂ ਸਭ ਤੋਂ ਵੱਡੇ ਸਨ। ਉਨ੍ਹਾਂ ਮੈਟਿ੍ਕ ਸਾਲ 1962 ’ਚ ਦੇਵ ਸਮਾਜ ਗਰਲਜ਼ ਹਾਈ ਸਕੂਲ ਮੋਗਾ ਤੋਂ ਪਾਸ ਕਰਨ ਉਪਰੰਤ ਸਾਲ 1965 ’ਚ ਫ਼ਰੀਦਕੋਟ ਤੋਂ ਜੇ.ਬੀ.ਟੀ ਕੀਤੀ। ਸਾਲ 1969 ’ਚ ਆਪ ਦਾ ਵਿਆਹ ਪਿੰਡ ਚੋਗਾਵਾਂ ਜ਼ਿਲ੍ਹਾ ਮੋਗਾ ਦੇ ਵਸਨੀਕ ਸਰਦਾਰਾ ਸਿੰਘ ਗਿੱਲ ਦੇ ਹੋਣਹਾਰ ਪੁੱਤਰ ਹਰਨੇਕ ਸਿੰਘ ਗਿੱਲ ਸੇਵਾ ਮੁਕਤ ਜੇ.ਈ ਪਾਵਰਕਾਮ ਨਾਲ ਹੋਇਆ। ਉਨ੍ਹਾਂ ਅਧਿਆਪਨ ਕਾਰਜ ਸਾਲ 1967 ’ਚ ਸਰਕਾਰੀ ਪ੍ਰਾਇਮਰੀ ਸਕੂਲ ਪੁਰਾਣੇ ਵਾਲਾ, ਨੁੂਰਪੁਰ ਸੇਠਾਂ ਵਿਖੇ ਸ਼ੁਰੂ ਕਰਦਿਆਂ 25 ਜੁਲਾਈ 1970 ਤੋਂ ਰੈਗੂਲਰ ਅਧਿਆਪਕ ਵਜੋਂ ਸਰਕਾਰੀ ਪ੍ਰਾਇਮਰੀ ਸਕੂਲ ਝੋਕ ਟਹਿਲ ਸਿੰਘ, ਉਪਰੰਤ ਪਿੰਡ ਭੰਗੇਵਾਲਾ ਵਿਖੇ ਸਾਲ 1971 ’ਚ ਪੜ੍ਹਾਇਆ। 30 ਨਵੰਬਰ 2001 ਨੂੰ ਬਤੌਰ ਸੈਂਟਰ ਹੈਡ ਟੀਚਰ ਉਹ ਸਰਕਾਰੀ ਪ੍ਰਾਇਮਰੀ ਸਕੂਲ ਸੀਰ ਵਾਲੀ ਤੋਂ ਸੇਵਾ ਮੁਕਤ ਹੋਏ। ਆਪ ਦੀ ਬੇਟੀ ਰਣਦੀਪ ਕੌਰ (ਮੈਥ ਅਧਿਆਪਕਾ) ਵੀਰੇਵਾਲਾ ਕਲਾਂ, ਜਗਦੀਪ ਕੌਰ ਲੁਧਿਆਣਾ, ਵੀਰਪਾਲ ਕੌਰ ਕੈਨੇਡਾ ਅਤੇ ਇਕਲੌਤਾ ਪੁੱਤਰ ਜਗਸੀਰ ਸਿੰਘ ਮੁਹਾਲੀ ਵਿਖੇ ਵਧੀਆ ਬਿਜਨੈਸਮੈਨ ਵਜੋਂ ਆਪਣੇ ਪਰਿਵਾਰਾਂ ’ਚ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਬੀਤੇ ਦਿਨੀ ਅਚਾਨਕ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਰਦਾਰਨੀ ਮਹਿੰਦਰ ਕੌਰ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 6 ਅਕਤੂਬਰ 2026 ਦਿਨ ਮੰਗਲਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਆਸਾ ਪੂਰਨ ਸਾਹਿਬ ਪਿੰਡ ਭੰਗੇਵਾਲਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਹੋਵੇਗੀ। - ਮੋਹਰ ਸਿੰਘ ਗਿੱਲ
Ad Position 22
No active advertisement
ਪਿਛਲੀ ਖ਼ਬਰ 20ਵੀਂ ਰਾਸ਼ਟਰੀ ਅੰਤਰ ਜ਼ਿਲ੍ਹਾ ਜੂਨੀਅਰ ਅਥਲੈਟਿਕਸ ਮੀਟ ਲਈ ਮੁਕਾਬਲੇ 11 ਨਵੰਬਰ ਨੂੰ : ਪ੍ਰੋ. ਬਾਜਵਾ ਅਗਲੀ ਖ਼ਬਰ ਨਸ਼ਾ ਛੁਡਾਊ ਕੇਂਦਰ ’ਚ ਜੀਭ ਥੱਲੇ ਰੱਖਣ ਵਾਲੀ ਗੋਲੀ ਲੈਣ ਲਈ ਆਉਂਦੇ ਨਸ਼ੇੜੀਆਂ ਤੋਂ ਲੋਕ ਪ੍ਰੇਸ਼ਾਨ
Ad Position 24