07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਗੱਲਾ ਅਨਾਜ ਮੰਡੀ ਮਜ਼ਦੂਰ ਸੰਘ ਦਾ ਵਫ਼ਦ ਚੇਅਰਮੈਨ ਮੰਡੀ ਬੋਰਡ ਨੂੰ ਮਿਲਿਆ

ਕੋਟਕਪੂਰਾ, 6 ਅਕਤੂਬਰ (ਰਿੰਕੂ ਮਲਹੋਤਰਾ)-ਗੱਲਾ ਅਨਾਜ ਮੰਡੀ ਮਜ਼ਦੂਰ ਸੰਘ ਦਾ ਇਕ ਵਫ਼ਦ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਨੂੰ ਮਿਲਿਆ। ਵਫ਼ਦ ਨੇ ਚੇਅਰਮੈਨ ਨੂੰ ਮੰਗਾਂ ਪ੍ਰਤੀ ਜਾਣੂ ਕਰਵਾਉਂਦਿਆਂ ਕਿਹਾ ਕਿ ਪੜੇ੍ਲਿਖੇ ਨੌਜਵਾਨ ਆਗੂਆਂ ਨੂੰ ਪੰਜਾਬ ਮੰਡੀ ਬੋਰਡ ਦੀ ਕੋਰ ਕਮੇਟੀ ਵਿਚ ਮੈਂਬਰ ਲਗਾਇਆ ਜਾਵੇ ਤਾਂ ਜੋ ਉਹ ਮੰਡੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਅਧਿਕਾਰੀਆਂ ਅੱਗੇ ਪੇਸ਼ ਕਰ ਸਕਣ।

Ad Position 21
No active advertisement
ਗੱਲਾ ਅਨਾਜ ਮੰਡੀ ਮਜ਼ਦੂਰ ਯੂਨੀਅਨ ਦਾ ਇਕ ਵਫ਼ਦ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੂੰ ਮੰਗ ਪੱਤਰ ਸੌਂਪਦਾ ਹੋਇਆ। ਅਜੀਤ ਤਸਵੀਰ 07-10-2026
ਕੋਟਕਪੂਰਾ, 6 ਅਕਤੂਬਰ (ਰਿੰਕੂ ਮਲਹੋਤਰਾ)-ਗੱਲਾ ਅਨਾਜ ਮੰਡੀ ਮਜ਼ਦੂਰ ਸੰਘ ਦਾ ਇਕ ਵਫ਼ਦ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਨੂੰ ਮਿਲਿਆ। ਵਫ਼ਦ ਨੇ ਚੇਅਰਮੈਨ ਨੂੰ ਮੰਗਾਂ ਪ੍ਰਤੀ ਜਾਣੂ ਕਰਵਾਉਂਦਿਆਂ ਕਿਹਾ ਕਿ ਪੜੇ੍ਲਿਖੇ ਨੌਜਵਾਨ ਆਗੂਆਂ ਨੂੰ ਪੰਜਾਬ ਮੰਡੀ ਬੋਰਡ ਦੀ ਕੋਰ ਕਮੇਟੀ ਵਿਚ ਮੈਂਬਰ ਲਗਾਇਆ ਜਾਵੇ ਤਾਂ ਜੋ ਉਹ ਮੰਡੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਅਧਿਕਾਰੀਆਂ ਅੱਗੇ ਪੇਸ਼ ਕਰ ਸਕਣ। ਮੰਡੀ ਮਜ਼ਦੂਰਾਂ ਨੂੰ ਈ.ਐਸ.ਆਈ ਡਿਸਪੈਂਸਰੀਆਂ ਨਾਲ ਜੋੜਿਆ ਜਾਵੇ ਤਾਂ ਜੋ ਕੇਂਦਰ ਸਰਕਾਰ ਦੀ ਪਾਲਿਸੀ ਮੁਤਾਬਿਕ ਮੰਡੀ ਮਜ਼ਦੂਰਾਂ ਨੂੰ ਲਾਹਾ ਮਿਲ ਸਕੇ। ਵਫ਼ਦ ਨੇ ਦੱਸਿਆ ਕਿ 3.50 ਕਿੱਲੋ ਕਣਕ ਅਤੇ 37 ਕਿੱਲੋ ਝੋਨੇ ਦੀ ਮਜ਼ਦੂਰੀ ਇਕ ਹੈ ਜਦੋਂ ਕਿ 50 ਕਿੱਲੋ ਕਣਕ ਦੇ ਵਜ਼ਨ ਮੁਤਾਬਿਕ ਵੱਧ ਮਿਹਨਤ ਹੈ, ਦੋਨਾਂ ਦੀ ਮਜ਼ਦੂਰੀ ਇਕ ਦਿੱਤੀ ਜਾਵੇ, ਐਮ.ਐਸ.ਪੀ ’ਤੇ ਵਿਕਣ ਵਾਲੇ ਝੋਨੇ ਦੀ ਫ਼ਸਲ ਦੀ ਮਜ਼ਦੂਰੀ ਪੰਜਾਬ ਮੰਡੀ ਬੋਰਡ ਵਲੋਂ ਨਿਰਧਾਰਿਤ ਕੀਤੀ ਜਾਂਦੀ ਹੈ, ਉਸ ਦੇ ਬਦਲੇ ਵਿਚ ਬਾਸਮਤੀ ਦੀ ਫ਼ਸਲ ਵਿਕਰੀ ਪ੍ਰਾਈਵੇਟ ਜੋ ਦੁਗਣੇ ਰੇਟ ’ਤੇ ਵਿਕਦੀ ਹੈ। ਮੰਡੀ ਮਜ਼ਦੂਰ ਨੂੰ ਮਜ਼ਦੂਰੀ ਝੋਨੇ ਦੀ ਫ਼ਸਲ ਦੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਫ਼ਸਲ ਦੀ ਸਫ਼ਾਈ ਲਈ ਇਕ ਪੱਖੇ ਨਾਲ ਮਜ਼ਦੂਰ 1000 ਪ੍ਰਤੀ ਯੂਨਿਟ ਕੰਮ ਕਰਦੇ ਹਨ। ਜਦਕਿ ਬਾਸਮਤੀ ਦੀ ਫ਼ਸਲ ਦੀ ਸਫ਼ਾਈ ਲਈ ਇਕ ਪੱਖੇ ਨਾਲ ਮਜ਼ਦੂਰ 500 ਪ੍ਰਤੀ ਯੂਨਿਟ ਕੰਮ ਕਰਦੇ ਹਨ। ਬਾਸਮਤੀ ਦੀ ਫ਼ਸਲ ਦੀ ਮਜ਼ਦੂਰੀ ਵੱਖਰੇ ਤੌਰ ’ਤੇ ਤੈਅ ਕੀਤੀ ਜਾਵੇ। ਇਨ੍ਹਾਂ ਮੰਗਾਂ ਸਬੰਧੀ ਵਫ਼ਦ ਨੇ ਇਕ ਮੰਗ ਪੱਤਰ ਵੀ ਚੇਅਰਮੈਨ ਨੂੰ ਸੌਂਪਿਆ। ਵਫ਼ਦ ਵਿਚ ਸੂਬਾ ਪ੍ਰਧਾਨ ਦੀਪਕ ਨਾਗਰ, ਜਸਵਿੰਦਰ ਸਿੰਘ ਸੂਬਾ ਜਰਨਲ ਸਕੱਤਰ, ਗੁਰਤੇਜ ਸਿੰਘ ਬਿੱਟੂ ਸੂਬਾ ਪ੍ਰੈੱਸ ਸਕੱਤਰ, ਰਾਜ ਕੁਮਾਰ ਸਰਪ੍ਰਸਤ, ਚੰਦ ਸਿੰਘ ਸੂਬਾ ਮੁੱਖ ਸਲਾਹਕਾਰ, ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ, ਰਾਕੇਸ਼ ਕੁਮਾਰ ਜ਼ਿਲ੍ਹਾ ਪ੍ਰਧਾਨ, ਸੰਜੇ ਕੁਮਾਰ ਖ਼ਜ਼ਾਨਚੀ, ਮਲਕੀਤ ਸਿੰਘ, ਪ੍ਰਧਾਨ ਭੂਸ਼ਣ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਿਡ-ਡੇ-ਮੀਲ ਦੀ ਰਾਸ਼ੀ ਜਾਰੀ ਨਾ ਹੋਣ ’ਤੇ ਅਧਿਆਪਕ ਜਥੇਬੰਦੀਆਂ ਵਲੋਂ ਡੀ. ਈ. ਓ. ਨੂੰ ਨੋਟਿਸ ਅਗਲੀ ਖ਼ਬਰ ਪਿੰਡ ਸੱਕਾਂਵਾਲੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ
Ad Position 24