12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਗੁਰਦੁਆਰਾ ਬੰਗਲਾ ਸਾਹਿਬ ਨੂੰ ਸਿਆਸੀ ਟਕਰਾਅ ਤੋਂ ਦੂਰ ਰੱਖਿਆ ਜਾਵੇ: ਅਜੇਪਾਲ ਸਿੰਘ ਬਰਾੜ

ਫ਼ਰੀਦਕੋਟ, 12 ਅਕਤੂਬਰ (ਜਸਵੰਤ ਸਿੰਘ ਪੁਰਬਾ)-ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਨੂੰ ਸਿਆਸੀ ਟਕਰਾਅ ਅਤੇ ਪ੍ਰਦਰਸ਼ਨਾਂ ਦਾ ਕੇਂਦਰ ਬਣਾਏ ਜਾਣ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਸਿੱਖ ਧਰਮ ਦੀ ਆਸਥਾ, ਸੇਵਾ, ਸ਼ਾਂਤੀ ਅਤੇ ਸਰਬੱਤ ਦੇ ਭਲੇ ਦਾ ਪ੍ਰਤੀਕ ਹੈ। ਇਸ ਪਵਿੱਤਰ ਅਸਥਾਨ ਦੀ ਮਰਿਆਦਾ ਅਤੇ ਸਤਿਕਾਰ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਣਾ ਚਾਹੀਦਾ ਹੈ।

Ad Position 21
No active advertisement
ਅਜੀਤ ਡੈਸਕ 13-10-2026
ਫ਼ਰੀਦਕੋਟ, 12 ਅਕਤੂਬਰ (ਜਸਵੰਤ ਸਿੰਘ ਪੁਰਬਾ)-ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਨੂੰ ਸਿਆਸੀ ਟਕਰਾਅ ਅਤੇ ਪ੍ਰਦਰਸ਼ਨਾਂ ਦਾ ਕੇਂਦਰ ਬਣਾਏ ਜਾਣ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਸਿੱਖ ਧਰਮ ਦੀ ਆਸਥਾ, ਸੇਵਾ, ਸ਼ਾਂਤੀ ਅਤੇ ਸਰਬੱਤ ਦੇ ਭਲੇ ਦਾ ਪ੍ਰਤੀਕ ਹੈ। ਇਸ ਪਵਿੱਤਰ ਅਸਥਾਨ ਦੀ ਮਰਿਆਦਾ ਅਤੇ ਸਤਿਕਾਰ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਹਰ ਵਿਅਕਤੀ ਦਾ ਸਵਾਗਤ ਹੈ, ਪਰ ਕਿਸੇ ਵੀ ਸਿਆਸੀ ਧਿਰ ਜਾਂ ਪ੍ਰਦਰਸ਼ਨਕਾਰੀ ਸਮੂਹ ਵਲੋਂ ਇਸ ਪਵਿੱਤਰ ਅਸਥਾਨ ਨੂੰ ਸਿਆਸੀ ਸਰਗਰਮੀਆਂ ਜਾਂ ਟਕਰਾਅ ਤੋਂ ਬਚਣ ਲਈ ਢਾਲ ਵਜੋਂ ਵਰਤਣਾ ਉਚਿਤ ਨਹੀਂ ਹੈ। ਮਿਸਲ ਸਤਲੁਜ ਪਾਰਟੀ ਅਜਿਹੇ ਵਰਤਾਰੇ ਦੀ ਸਖ਼ਤ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ਨੂੰ ਸਿਆਸੀ ਟਕਰਾਅ ਤੋਂ ਮੁਕਤ ਰੱਖਣਾ ਅਤੇ ਉਨ੍ਹਾਂ ਦੀ ਮਰਿਆਦਾ ਦੀ ਰਾਖੀ ਕਰਨਾ ਸਮਾਜ ਦੇ ਹਰ ਵਰਗ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਸੁਖਜਿੰਦਰ ਸਿੰਘ ਸੰਧੂ ਐਗਜ਼ੈਕਟਿਵ ਮੈਂਬਰ, ਹਰਦੇਵ ਸਿੰਘ ਘਣੀਏ ਵਾਲਾ ਜਨਰਲ ਸਕੱਤਰ ਕਿਸਾਨ ਵਿੰਗ ਪੰਜਾਬ, ਰਣਪਿੰਦਰਜੀਤ ਸਿੰਘ ਹਲਕਾ ਇੰਚਾਰਜ ਮਿਸਲ ਸਤਲੁਜ, ਇਕਬਾਲ ਸਿੰਘ ਫਿੱਡੇ ਜ਼ਿਲ੍ਹਾ ਪ੍ਰਧਾਨ ਮਿਸਲ ਸਤਲੁਜ, ਅਮਨਪ੍ਰੀਤ ਸਿੰਘ ਭਾਣਾ ਯੂਥ ਆਗੂ ਮਿਸਲ ਸਤਲੁਜ, ਅਮਰਦੀਪ ਸਿੰਘ ਪ੍ਰਧਾਨ ਆਈ. ਟੀ. ਆਈ. ਮਿਸਲ ਸਤਲੁਜ ਅਤੇ ਲਖਜੀਵਨ ਸਿੰਘ ਹੈਪੀ ਭੁੱਲਰ ਸਮੇਤ ਹੋਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਿਉਣਾ ਡਿਸਟ੍ਰੀਬਿਊਟਰੀ ਤੇ ਮਿਠੜੀ ਮਾਈਨਰ ’ਚ ਪਏ ਤਿੰਨ ਪਾੜ, ਸੈਂਕੜੇ ਏਕੜ ਝੋਨਾ ਡੁੱਬਿਆ ਅਗਲੀ ਖ਼ਬਰ ਜਤਿੰਦਰ ਕੁਮਾਰ ਸ਼ਰਮਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ
Ad Position 24