12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਦੀਵਾਲੀ ’ਤੇ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਲੈਣ ਲਈ ਅਰਜ਼ੀਆਂ 13 ਤੋਂ

ਫ਼ਰੀਦਕੋਟ, 12 ਅਕਤੂਬਰ (ਜਸਵੰਤ ਸਿੰਘ ਪੁਰਬਾ)- ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਸਾਲ 2026 ਦੀਵਾਲੀ, ਗੁਰਪੁਰਬ, ਕ੍ਰਿਸ਼ਮਿਸ ਅਤੇ ਨਵੇਂ ਸਾਲ ਦੇ ਆਮਦ ਸਬੰਧੀ ਪਟਾਕੇ ਵੇਚਣ ਦੇ ਚਾਹਵਾਨ ਵਿਅਕਤੀ ਆਪਣੀਆਂ ਅਰਜ਼ੀਆਂ 13 ਤੋਂ 19 ਅਕਤੂਬਰ ਤੱਕ ਮੁਕੰਮਲ ਰੂਪ ਵਿਚ ਸਵੈ ਘੋਸ਼ਣਾ, ਆਧਾਰ ਕਾਰਡ ਦੀ ਕਾਪੀ, ਚਲਾਨ ਫਾਰਮ ’ਚ ਫ਼ੀਸ ਭਰਨ ਉਪਰੰਤ ਸੇਵਾ ਕੇਂਦਰ ਮਿੰਨੀ ਸਕੱਤਰੇਤ ਵਿਖੇ 19 ਅਕਤੂਬਰ ਸ਼ਾਮ 4 ਵਜੇ ਤੱਕ ਦਿੱਤੀਆਂ ਜਾ ਸਕਦੀਆਂ ਹਨ। ਪ੍ਰਾਪਤ ਹੋਈਆਂ ਅਰਜ਼ੀਆਂ ਸਬੰਧੀ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਪਟਾਕੇ ਵੇਚਣ ਸਬੰਧੀ ਆਰਜ਼ੀ ਲਾਇਸੰਸ 23 ਅਕਤੂਬਰ 2026 ਨੂੰ ਸ਼ਾਮ ਤਿੰਨ ਵਜੇ ਡਰਾਅ ਕੱਢ ਕੇ ਜਾਰੀ ਕੀਤੇ ਜਾਣਗੇ।

Ad Position 21
No active advertisement
ਅਜੀਤ ਡੈਸਕ 13-10-2026
ਫ਼ਰੀਦਕੋਟ, 12 ਅਕਤੂਬਰ (ਜਸਵੰਤ ਸਿੰਘ ਪੁਰਬਾ)- ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਸਾਲ 2026 ਦੀਵਾਲੀ, ਗੁਰਪੁਰਬ, ਕ੍ਰਿਸ਼ਮਿਸ ਅਤੇ ਨਵੇਂ ਸਾਲ ਦੇ ਆਮਦ ਸਬੰਧੀ ਪਟਾਕੇ ਵੇਚਣ ਦੇ ਚਾਹਵਾਨ ਵਿਅਕਤੀ ਆਪਣੀਆਂ ਅਰਜ਼ੀਆਂ 13 ਤੋਂ 19 ਅਕਤੂਬਰ ਤੱਕ ਮੁਕੰਮਲ ਰੂਪ ਵਿਚ ਸਵੈ ਘੋਸ਼ਣਾ, ਆਧਾਰ ਕਾਰਡ ਦੀ ਕਾਪੀ, ਚਲਾਨ ਫਾਰਮ ’ਚ ਫ਼ੀਸ ਭਰਨ ਉਪਰੰਤ ਸੇਵਾ ਕੇਂਦਰ ਮਿੰਨੀ ਸਕੱਤਰੇਤ ਵਿਖੇ 19 ਅਕਤੂਬਰ ਸ਼ਾਮ 4 ਵਜੇ ਤੱਕ ਦਿੱਤੀਆਂ ਜਾ ਸਕਦੀਆਂ ਹਨ। ਪ੍ਰਾਪਤ ਹੋਈਆਂ ਅਰਜ਼ੀਆਂ ਸਬੰਧੀ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਪਟਾਕੇ ਵੇਚਣ ਸਬੰਧੀ ਆਰਜ਼ੀ ਲਾਇਸੰਸ 23 ਅਕਤੂਬਰ 2026 ਨੂੰ ਸ਼ਾਮ ਤਿੰਨ ਵਜੇ ਡਰਾਅ ਕੱਢ ਕੇ ਜਾਰੀ ਕੀਤੇ ਜਾਣਗੇ। ਜ਼ਿਲ੍ਹਾ ਮੈਜਿਸਟਰੇਟ ਰਾਹੁਲ ਚਾਬਾ ਨੇ ਦੱਸਿਆ ਕਿ ਲਾਭਪਾਤਰੀ ਸੁਪਰੀਮ ਕੋਰਟ ਆਫ਼ ਇੰਡੀਆ, ਮਾਨਯੋਗ ਗਰੀਨ ਟ੍ਰਿਬਿਊਨਲ ਆਫ਼ ਇੰਡੀਆ, ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਅਤੇ ਪੰਜਾਬ ਸਰਕਾਰ ਵਲੋਂ ਸਮੇਂ ਸਮੇਂ ’ਤੇ ਜਾਰੀ ਹੁੰਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦੇ ਪਾਬੰਦ ਹੋਣਗੇ।­
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਤੇ ਵਿਕਾਸ ਸਮੇਤ ਹਰ ਮੁਹਾਜ਼ ’ਤੇ ਅਸਫ਼ਲ ਰਹੀ-ਭੰਗੇਵਾਲਾ ਅਗਲੀ ਖ਼ਬਰ ਅਦਬੀ ਪਰਿਕਰਮਾ ਮੰਚ ਵਲੋਂ ਹਾਇਕੂ ਸਮਾਰੋਹ ਕਰਵਾਇਆ
Ad Position 24