12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਭਗਵਾਨ ਅਗਰਸੇਨ ਜਯੰਤੀ ਹਵਨ-ਯੱਗ ਤੇ ਕੇਕ ਕੱਟ ਕੇ ਮਨਾਈ

ਜੈਤੋ, 12 ਅਕਤੂਬਰ (ਗਾਬੜੀਆ)-ਸ੍ਰੀ ਅਗਰਵਾਲ ਸਭਾ (ਰਜਿ:) ਜੈਤੋ ਨੇ ਪ੍ਰਧਾਨ ਮੁਕੇਸ਼ ਗੋਇਲ ਅਤੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਦੀ ਪ੍ਰਧਾਨਗੀ ਹੇਠ ਭਗਵਾਨ ਅਗਰਸੇਨ ਦੇ ਜਨਮ ਦਿਵਸ ਨੂੰ ਮਨਾਉਣ ਲਈ ਪ੍ਰਾਚੀਨ ਅਗਰਵੰਸ਼ ਪਰੰਪਰਾ ਦੇ ਅਨੁਸਾਰ ਹਵਨ-ਯੱਗ ਕੀਤਾ ਗਿਆ। ਪੰਡਿਤ ਸੁਸ਼ੀਲ ਕੁਮਾਰ ਸ਼ਰਮਾ ਨੇ ਪ੍ਰੰਪਰਾਗਤ ਰਸਮਾਂ ਅਨੁਸਾਰ ਮੰਤਰਾਂ ਦਾ ਜਾਪ ਕਰਦੇ ਹੋਏ ਪੂਰੀ ਸ਼ਰਧਾ ਨਾਲ ਯੱਗ ਸੰਪੂਰਨ ਕੀਤਾ।

Ad Position 21
No active advertisement
ਅਜੀਤ ਡੈਸਕ 13-10-2026
ਜੈਤੋ, 12 ਅਕਤੂਬਰ (ਗਾਬੜੀਆ)-ਸ੍ਰੀ ਅਗਰਵਾਲ ਸਭਾ (ਰਜਿ:) ਜੈਤੋ ਨੇ ਪ੍ਰਧਾਨ ਮੁਕੇਸ਼ ਗੋਇਲ ਅਤੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਦੀ ਪ੍ਰਧਾਨਗੀ ਹੇਠ ਭਗਵਾਨ ਅਗਰਸੇਨ ਦੇ ਜਨਮ ਦਿਵਸ ਨੂੰ ਮਨਾਉਣ ਲਈ ਪ੍ਰਾਚੀਨ ਅਗਰਵੰਸ਼ ਪਰੰਪਰਾ ਦੇ ਅਨੁਸਾਰ ਹਵਨ-ਯੱਗ ਕੀਤਾ ਗਿਆ। ਪੰਡਿਤ ਸੁਸ਼ੀਲ ਕੁਮਾਰ ਸ਼ਰਮਾ ਨੇ ਪ੍ਰੰਪਰਾਗਤ ਰਸਮਾਂ ਅਨੁਸਾਰ ਮੰਤਰਾਂ ਦਾ ਜਾਪ ਕਰਦੇ ਹੋਏ ਪੂਰੀ ਸ਼ਰਧਾ ਨਾਲ ਯੱਗ ਸੰਪੂਰਨ ਕੀਤਾ। ਮੁੱਖ ਯਜਮਾਨ ਦੀ ਭੂਮਿਕਾ ਸਭਾ ਦੇ ਕੋ-ਚੇਅਰਮੈਨ ਸੁਰੇਂਦਰ ਗਰਗ ਛਿੰਦੀ ਨੇ ਪੂਰੀ ਲਗਨ ਨਾਲ ਨਿਭਾਈ। ਉਨ੍ਹਾਂ ਨਾਲ ਸਹਿ-ਸਕੱਤਰ ਰਮੇਸ਼ ਬਾਂਸਲ, ਸੁਰੇਂਦਰ ਗਰਗ ਸੇਵਾ-ਮੁਕਤ ਆਰ.ਏ., ਸੰਜੀਵ ਗੋਇਲ ਅਤੇ ਸ਼ਾਮ ਲਾਲ ਗੋਇਲ ਵੀ ਹਾਜ਼ਰ ਸਨ। ਯੱਗ ਅਤੇ ਆਰਤੀ ਤੋਂ ਬਾਅਦ ਭਗਵਾਨ ਅਗਰਸੇਨ ਜਯੰਤੀ ਨੂੰ ਆਧੁਨਿਕ ਤਰੀਕੇ ਨਾਲ ਮਨਾਇਆ ਗਿਆ। ਜਿਸ ਵਿਚ ਸਭਾ ਦੇ ਚੇਅਰਮੈਨ ਤੀਰਥ ਰਾਜ ਗਰਗ ਅਤੇ ਆਲ ਪ੍ਰੋਜੈਕਟ ਚੇਅਰਮੈਨ ਨਰੇਸ਼ ਮਿੱਤਲ ਦੀ ਪ੍ਰਧਾਨਗੀ ਹੇਠ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ ਅਤੇ ਲੱਡੂ ਵੰਡੇ ਗਏ। ਇਸ ਮੌਕੇ ਐਡਵੋਕੇਟ ਮੁਕੇਸ਼ ਗੋਇਲ, ਓਮ ਭੂਸ਼ਨ, ਸਤੀਸ਼ ਬਰਗਾੜੀ, ਪ੍ਰੇਮ ਬਾਜਾਖਾਨਾ, ਸੁਰਿੰਦਰ ਜਿੰਦਲ, ਨਛੱਤਰ ਸਿੰਗਲਾ, ਤਰਸੇਮ ਬਾਂਸਲ ਘਣੀਏਵਾਲੇ, ਰਾਜੀਵ ਗੋਇਲ, ਵਿਜੇ ਜੈਨ, ਸਤੀਸ਼ ਲੰਬਵਾਲੀ ਅਤੇ ਨਰਿੰਦਰ ਬਰਗਾੜੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਧਰਨਾ 14 ਨੂੰ ਅਗਲੀ ਖ਼ਬਰ ਵਿਸ਼ਵ ਮਾਨਸਿਕ ਤੰਦਰੁਸਤੀ ਦਿਵਸ ਮਨਾਇਆ
Ad Position 24