27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਭਾਰਤ ਵਿਕਾਸ ਪ੍ਰੀਸ਼ਦ ਦੇ ਸੂਬਾਈ ਸਮੂਹ ਗਾਇਨ ਮੁਕਾਬਲੇ ’ਚ ਬਠਿੰਡਾ ਪਹਿਲੇ ਸਥਾਨ ’ਤੇ ਰਿਹਾ

ਮਲੋਟ, 27 ਅਕਤੂਬਰ (ਪਾਟਿਲ)-ਭਾਰਤ ਵਿਕਾਸ ਪ੍ਰੀਸ਼ਦ ਮਲੋਟ ਸ਼ਾਖ਼ਾ ਦੀ ਮੇਜ਼ਬਾਨੀ ਹੇਠ ਸੂਬਾਈ ਰਾਸ਼ਟਰੀ ਸਮੂਹ ਗਾਇਨ ਮੁਕਾਬਲਾ ਕਰਵਾਇਆ ਗਿਆ। ਇਸ ਵਿਚ 7 ਜ਼ਿਲਿ੍ਆਂ ਦੀਆਂ 15 ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 28-10-2026
ਮਲੋਟ, 27 ਅਕਤੂਬਰ (ਪਾਟਿਲ)-ਭਾਰਤ ਵਿਕਾਸ ਪ੍ਰੀਸ਼ਦ ਮਲੋਟ ਸ਼ਾਖ਼ਾ ਦੀ ਮੇਜ਼ਬਾਨੀ ਹੇਠ ਸੂਬਾਈ ਰਾਸ਼ਟਰੀ ਸਮੂਹ ਗਾਇਨ ਮੁਕਾਬਲਾ ਕਰਵਾਇਆ ਗਿਆ। ਇਸ ਵਿਚ 7 ਜ਼ਿਲਿ੍ਆਂ ਦੀਆਂ 15 ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੀਸ਼ਦ ਦੇ ਸੂਬਾਈ ਜਨਰਲ ਸਕੱਤਰ ਰਜਿੰਦਰ ਪਪਨੇਜਾ ਨੇ ਦੱਸਿਆ ਕਿ ਵੱਖ-ਵੱਖ ਟੀਮਾਂ ਨੇ ਦੇਸ਼ ਭਗਤੀ ਦੇ ਗੀਤਾਂ ਰਾਹੀਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ। ਮੁਕਾਬਲੇ ਵਿਚ ਬਠਿੰਡਾ ਦੀ ਟੀਮ ਨੇ ਪਹਿਲਾ, ਫ਼ਰੀਦਕੋਟ ਨੇ ਦੂਜਾ, ਜਦਕਿ ਮੋਗਾ ਤੇ ਬਠਿੰਡਾ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਿਲ ਕੀਤਾ। ਉਦਘਾਟਨੀ ਸਮਾਗਮ ਵਿਚ ਗੌਰਵ ਸਲੂਜਾ ਅਤੇ ਭਾਰਤ ਭੂਸ਼ਣ ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਪਤੀ ਸਮਾਰੋਹ ਵਿਚ ਭਾਜਪਾ ਪੰਜਾਬ ਦੇ ਬੁਲਾਰੇ ਮਿੱਕਲ ਬਜਾਜ ਅਤੇ ਕੁਲਦੀਪ ਸਿੰਘ ਭੰਗੇਆਣਾ ਨੇ ਸ਼ਿਰਕਤ ਕੀਤੀ। ਸੂਬਾਈ ਪ੍ਰਧਾਨ ਮਨੋਜ ਮੋਂਗਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ, ਜਦਕਿ ਰਾਜ ਕੁਮਾਰ ਗੁਪਤਾ ਨੇ ਧੰਨਵਾਦ ਕੀਤਾ। ਸੂਬਾਈ ਸਲਾਹਕਾਰ ਰਾਜ ਵਾਟਸ, ਸੰਦੀਪ ਵਾਟਸ ਅਤੇ ਸੁਨੀਲ ਜੈਨ ਨੇ ਸੰਸਕਾਰ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਮਲੋਟ ਸ਼ਾਖ਼ਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੇ ਸਹਿਯੋਗ ਨਾਲ ਸਮਾਗਮ ਸਫ਼ਲ ਰਿਹਾ। ਇਸ ਮੁਕਾਬਲੇ ਨੇ ਨੌਜਵਾਨਾਂ ਵਿਚ ਦੇਸ਼ ਭਗਤੀ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਚਾਰ ਸਾਲਾ ਬੱਚੀ ਨੂੰ ਇਨਸਾਫ਼ ਦਿਵਾਉਣ ਲਈ ਐਸ.ਐਸ.ਪੀ. ਦਫ਼ਤਰ ਅੱਗੇ ਰੋਸ ਧਰਨਾ ਅਗਲੀ ਖ਼ਬਰ ਚੇਅਰਪਰਸਨ ਨੇ ਦਾਣਾ ਮੰਡੀ ਸਾਦਿਕ ਵਿਖੇ ਸਾਫ- ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ
Ad Position 24