27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪਰਮਾਰ ਟਰਾਂਸਪੋਰਟ ਕੰਪਨੀ ਦੀ ਇਕ ਧਿਰ ਨੇ ਥਾਣਾ ਸਿਟੀ ਮੂਹਰੇ ਧਰਨਾ ਲਗਾਇਆ

ਕੋਟਕਪੂਰਾ, 27 ਅਕਤੂਬਰ( ਰਿੰਕੂ ਮਲਹੋਤਰਾ, ਮੋਹਰ ਸਿੰਘ ਗਿੱਲ, ਹਰਪ੍ਰੀਤ ਸਿੰਘ ਚਾਨਾ)-ਬੀਤੀ ਦੇਰ ਸ਼ਾਮ ਪਰਮਾਰ ਟਰਾਂਸਪੋਰਟ ਕੰਪਨੀ ਦੇ ਪਰਿਵਾਰਕ ਮੈਂਬਰਾਂ ਦੀ ਆਪਸੀ ਬੋਲਚਾਲ ਹੋ ਗਈ ਜਿਸ ਕਾਰਨ ਇਕ ਧਿਰ ਦੇ ਪਰਿਵਾਰਕ ਮੈਂਬਰਾਂ ਨੂੰ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਵਲੋਂ ਘਰੋਂ ਚੁੱਕ ਲਿਆ ਗਿਆ। ਜਿਸ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਜਿਨ੍ਹਾਂ ਗੁਰਵਿੰਦਰ ਸਿੰਘ ਗਿੰਦਾ, ਰਜੀਵ ਕੁਮਾਰ ਜੀਵਾ ਦਿਓੜਾ, ਬਬਲੂ ਸਮੇਤ ਹੋਰਾਂ ਨੇ ਥਾਣਾ ਸਿਟੀ ਕੋਟਕਪੂਰਾ ਅੱਗੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਕੇ ਮੋਗਾ ਕੋਟਕਪੂਰਾ ਰੋਡ ਬੰਦ ਕਰ ਦਿੱਤਾ।

Ad Position 21
No active advertisement
ਥਾਣਾ ਸਿਟੀ ਕੋਟਕਪੂਰਾ ਮੂਹਰੇ ਧਰਨੇ ’ਤੇ ਬੈਠੇ ਟਰੱਕ ਆਪ੍ਰੇਟਰ, ਕਿਸਾਨ ਆਗੂ ਤੇ ਪਰਿਵਾਰਕ ਸਮਰਥਕ। ਤਸਵੀਰ: ਰਿੰਕੂ ਮਲਹੋਤਰਾ 28-10-2026
ਕੋਟਕਪੂਰਾ, 27 ਅਕਤੂਬਰ( ਰਿੰਕੂ ਮਲਹੋਤਰਾ, ਮੋਹਰ ਸਿੰਘ ਗਿੱਲ, ਹਰਪ੍ਰੀਤ ਸਿੰਘ ਚਾਨਾ)-ਬੀਤੀ ਦੇਰ ਸ਼ਾਮ ਪਰਮਾਰ ਟਰਾਂਸਪੋਰਟ ਕੰਪਨੀ ਦੇ ਪਰਿਵਾਰਕ ਮੈਂਬਰਾਂ ਦੀ ਆਪਸੀ ਬੋਲਚਾਲ ਹੋ ਗਈ ਜਿਸ ਕਾਰਨ ਇਕ ਧਿਰ ਦੇ ਪਰਿਵਾਰਕ ਮੈਂਬਰਾਂ ਨੂੰ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਵਲੋਂ ਘਰੋਂ ਚੁੱਕ ਲਿਆ ਗਿਆ। ਜਿਸ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਜਿਨ੍ਹਾਂ ਗੁਰਵਿੰਦਰ ਸਿੰਘ ਗਿੰਦਾ, ਰਜੀਵ ਕੁਮਾਰ ਜੀਵਾ ਦਿਓੜਾ, ਬਬਲੂ ਸਮੇਤ ਹੋਰਾਂ ਨੇ ਥਾਣਾ ਸਿਟੀ ਕੋਟਕਪੂਰਾ ਅੱਗੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਕੇ ਮੋਗਾ ਕੋਟਕਪੂਰਾ ਰੋਡ ਬੰਦ ਕਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਹਾਕਮ ਧਿਰ ਦੀ ਸ਼ਹਿ ’ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਲਿਆ ਕੇ ਬੰਦ ਕਰ ਦਿੱਤਾ ਗਿਆ ਹੈ। ਜਦ ਕਿ ਦੂਜੀ ਧਿਰ ਨੂੰ ਵੀ ਨਾਲ ਬਰਾਬਰ ਲਿਆਉਣਾ ਚਾਹੀਦਾ ਹੈ। ਜਿਸ ਨੂੰ ਲੈ ਕੇ ਟਰੱਕ ਯੂਨੀਅਨ ਦੇ ਆਗੂਆਂ, ਪਰਿਵਾਰਕ ਮੈਂਬਰਾਂ, ਕਿਸਾਨ ਯੂਨੀਅਨ ਡਕੌਦਾ ਦੇ ਆਗੂਆਂ ਨੇ ਥਾਣੇ ਮੂਹਰੇ ਧਰਨਾ ਦੇ ਕੇ ਮੋਗਾ ਰੋਡ ਮਾਰਗ ਜਾਮ ਕਰ ਦਿੱਤਾ ਜੋ ਸਵੇਰ 10 ਵਜੇ ਤੱਕ ਜਾਰੀ ਰਿਹਾ। ਧਰਨਾਕਾਰੀ ਇਸ ਗੱਲ ’ਤੇ ਅੜੇ ਸਨ ਕਿ ਦੂਜੀ ਧਿਰ ਨੂੰ ਵੀ ਬਰਾਬਰ ਥਾਣੇ ਲਿਆਂਦਾ ਜਾਵੇ ਤਾਂ ਹੀ ਧਰਨਾ ਸਮਾਪਤ ਹੋਵੇਗਾ। ਧਰਨੇ ’ਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੈਪਾਲ ਸੰਧੂ ਦੇ ਬੇਟੇ ਸ਼ਹਿਬਾਜ ਸੰਧੂ, ਪ੍ਰਦੀਪ ਕੁਮਾਰ ਕੁੱਕੀ ਚੋਪੜਾ ਸਮੇਤ ਹੋਰ ਵੀ ਇਲਾਕਾ ਵਾਸੀ ਸ਼ਾਮਿਲ ਸਨ। ਇਸ ਮੌਕੇ ਕਿਸਾਨ ਯੂਨੀਅਨ ਆਗੂ ਅਮਨਦੀਪ ਸਿੰਘ, ਗੁਰਮੀਤ ਸਿੰਘ ਬਲਾਕ ਪ੍ਰਧਾਨ, ਅਸ਼ੋਕ ਕੁਮਾਰ, ਬਲਜਿੰਦਰ ਸਿੰਘ ਬਬਲੂ, ਰੋਹਿਤ ਸੰਗੜ, ਪੀਤਾ ਬਰਗਾੜੀ, ਬਿੰਦਰ ਸਿੰਘ ਪ੍ਰਧਾਨ, ਕੁਲਦੀਪ ਕਕੜੀਆਂ, ਬਲਦੇਵ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਪਰਿਵਾਰਾਂ ਵਿਚ ਖਟਾਸ ਪੈਦਾ ਕੀਤੀ ਜਾ ਰਹੀ ਹੈ। ਧਰਨਾਕਾਰੀਆਂ ਦੇ ਵੱਧ ਰਹੇ ਰੋਸ ਨੂੰ ਵੇਖਦਿਆਂ ਦੂਜੀ ਧਿਰ ਦੇ ਮੈਂਬਰਾਂ ਨੂੰ ਸਵੇਰੇ ਥਾਣੇ ਲਿਆਂਦਾ ਗਿਆ ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਥਾਣਾ ਸਿਟੀ ਕੋਟਕਪੂਰਾ ਦੇ ਮੁਖੀ ਨੇ ਦੱਸਿਆ ਕਿ ਦੋਹਾਂ ਧਿਰਾਂ ਵਿਚ ਆਪਸੀ ਸਮਝੌਤਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਵੇਰ ਸਮੇਂ ਦੂਜੀ ਧਿਰ ਨੂੰ ਵੀ ਇਕ ਵਾਰ ਥਾਣੇ ਲਿਆਂਦਾ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋਂ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਚਾਰ ਸਾਲਾ ਬੱਚੀ ਨੂੰ ਇਨਸਾਫ਼ ਦਿਵਾਉਣ ਲਈ ਐਸ.ਐਸ.ਪੀ. ਦਫ਼ਤਰ ਅੱਗੇ ਰੋਸ ਧਰਨਾ
Ad Position 24