01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਬਦਲਾਅ ਦੇ ਨਾਂਅ ’ਤੇ ਸੱਤਾ ’ਚ ਆਈ ‘ਆਪ ਸਰਕਾਰ’ ਹਰ ਫ਼ਰੰਟ ’ਤੇ ਫ਼ੇਲ੍ਹ-ਝਿੰਜਰ

ਸਾਦਿਕ (ਫ਼ਰੀਦਕੋਟ), 1 ਨਵੰਬਰ (ਜਸਵੰਤ ਸਿੰਘ ਪੁਰਬਾ, ਆਰ. ਐਸ.

Ad Position 21
No active advertisement
ਅਜੀਤ ਡੈਸਕ 02-11-2026
ਸਾਦਿਕ (ਫ਼ਰੀਦਕੋਟ), 1 ਨਵੰਬਰ (ਜਸਵੰਤ ਸਿੰਘ ਪੁਰਬਾ, ਆਰ.ਐਸ.ਧੁੰਨਾ)- ਪੰਜਾਬ ’ਚੋਂ ਨਸ਼ਾ ਖਤਮ ਕਰਨ ਅਤੇ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਹਰ ਫ਼ਰੰਟ ’ਤੇ ਫ਼ੇਲ੍ਹ ਹੋਈ ਹੈ। ਇਸ ਸਰਕਾਰ ਦੇ ਰਾਜ ’ਚ ਨਸ਼ਿਆਂ ਦਾ ਬੋਲਬਾਲਾ ਵਧਿਆ ਹੈ ਤੇ ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਮਾਰਿਆ ਜਾ ਰਿਹਾ ਹੈ। ਅੱਜ ਯੂਥ ਅਕਾਲੀ ਦਲ ਵਲੋਂ ਕਸਬਾ ਸਾਦਿਕ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਪੰਜਾਬ ਅੰਦਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ, ਜਿਸ ਵਿਚ ਨੌਜਵਾਨ ਵਰਗ ਦੀ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਹੁਣੇ ਤੋਂ ਹੀ ਬੂਥ ਲੈਵਲ ’ਤੇ ਇਕਜੁੱਟ ਹੋ ਜਾਣ। ਇਸ ਰੈਲੀ ਵਿਚ ਫ਼ਰੀਦਕੋਟ ਵਿਧਾਨ ਸਭਾ ਹਲਕੇ ਦੇ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਾਂਗਰਸ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆ ਕਿਹਾ ਕਿ ਇਕ ਨੰਵਬਰ 1984 ਨੂੰ ਦਿੱਲੀ ਦੀਆਂ ਸੜਕਾਂ ’ਤੇ ਤਿੰਨ ਹਜ਼ਾਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਸ੍ਰੀ ਹਰਮੰਦਰ ਸਾਹਿਬ ’ਤੇ ਫ਼ੌਜੀ ਹਮਲਾ ਕਰਵਾਇਆ ਗਿਆ ਅਤੇ ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ ਜੋ ਸਿੱਖ ਕੌਮ ਅਤੇ ਸਮੁੱਚੀ ਮਾਨਵਤਾ ਲਈ ਬਹੁਤ ਸ਼ਰਮਸਾਰ ਹੋਣ ਵਾਲਾ ਦਿਨ ਹੈ। ਇਸ ਦੌਰਾਨ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਤੇ ਦੇਸ਼ ਦੀ ਰੱਖਿਆ ਲਈ ਕੁਰਬਾਨੀਆਂ ਕਰਨ ਵਾਲੀ ਕੌਮ ਦੇ ਕਾਤਲਾਂ ਦੀ ਕਾਂਗਰਸ ਨੇ ਪੁਸ਼ਤਪਨਾਹੀ ਕੀਤੀ ਜੋ ਨਾ ਭੁੱਲਣਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ ਤੇ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਹੋਣਗੇ। ਫ਼ਿਰ ਅਕਾਲੀ ਵਰਕਰਾਂ ਨਾਲ ਕੀਤੇ ਗਏ ਨਾਜਾਇਜ਼ ਧੱਕੇਸ਼ਾਹੀ ਦਾ ਹਿਸਾਬ ਲਿਆ ਜਾਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਇਸ ਸਰਕਾਰ ਨੇ ਘਰ ਘਰ ਨਸ਼ਾ ਵਾੜ ਦਿੱਤਾ ਹੈ ਤੇ ਹੁਣ ਲਾਸ਼ਾਂ ਵੀ ਚੁੱਕ ਕੇ ਭੱਜ ਜਾਂਦੇ ਹਨ ਜੋ ਸਰਕਾਰ ਦਾ ਮਜ਼ਾਕ ਬਣ ਕੇ ਰਹਿ ਗਿਆ ਹੈ ਤੇ ਇਹ ਨਾ ਤਾਂ ਨਸ਼ਾ ਬੰਦ ਕਰਵਾ ਸਕੇ ਹਨ ਨਾ ਹੀ ਕਿਸੇ ਦਾ ਨਸ਼ਾ ਛੁੜਵਾ ਸਕਦੇ ਹਨ। ਰੈਲੀ ਦਾ ਮੰਚ ਸੰਚਾਲਨ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਧਾਲੀਵਾਲ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸਤੀਸ਼ ਗਰੋਵਰ, ਹਰਪ੍ਰੀਤ ਸਿੰਘ ਸੰਧੂ, ਪਰਮਜੀਤ ਸਿੰਘ ਝੋਟੀਵਾਲਾ, ਰਵਿੰਦਰ ਸਿੰਘ ਜਟਾਣਾ ਪ੍ਰਧਾਨ ਯੂਥ ਅਕਾਲੀ ਦਲ, ਬਬਰੀਕ ਸਿੰਘ ਬੀਕਾ ਰੋਮਾਣਾ ਪ੍ਰਧਾਨ ਵਿਧਾਨ ਸਭਾ ਹਲਕਾ ਫ਼ਰੀਦਕੋਟ, ਬਲਰਾਜ ਸਿੰਘ ਧਾਲੀਵਾਲ ਜਨਰਲ ਸਕੱਤਰ, ਹਰਿੰਦਰ ਸਿੰਘ ਹਿੰਦਾ, ਧਰਮਿੰਦਰ ਸਿੰਘ ਕਾਉਣੀ, ਸਰਪੰਚ ਦਵਿੰਦਰ ਸਿੰਘ ਸੰਗਤਪੁਰਾ, ਗੁਰਮੀਤ ਸਿੰਘ ਸੰਧੂ ਸਾਧੂਵਾਲਾ, ਜਗਤਾਰ ਸਿੰਘ ਅਰਾਈ ਆਂਵਾਲਾ, ਗੁਰਕਮਲ ਸਿੰਘ, ਆਸ਼ੂ ਅਗਰਵਾਲ, ਅਨੂਪ ਗਰੋਵਰ, ਵਿਜੇ ਛਾਬੜਾ, ਅਮਨ ਵੜਿੰਗ, ਮਨਇੰਦਰ ਸਿੰਘ ਬਰਾੜ, ਕੁਲਵਿੰਦਰ ਸਿੰਘ ਅਰਾਈਆਂਵਾਲਾ, ਗੁਰਪੀ੍ਰਤ ਸਿੰਘ ਸੰਧੂ, ਸ਼ੇਰਬਾਜ ਸਿੰਘ ਸੰਘਾ, ਦਵਿੰਦਰ ਸ਼ਰਮਾ, ਗੁਰਪ੍ਰੀਤ ਸਿੰਘ ਮਨਾਵਾਂ, ਰਵਿੰਦਰ ਢਿੱਲਵਾਂ, ਸ਼ਪਿੰਦਰ ਸੰਧੂ ਵੀਰੇਵਾਲਾ, ਯਾਦਵਿੰਦਰ ਸਿੰਘ ਸੰਧੂ ਆਦਿ ਵੀ ਹਾਜ਼ਰ ਸਨ। ਇਸ ਮੌਕੇ ਯੂਥ ਅਕਾਲੀ ਦਲ ਵਲੋਂ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਸਨਮਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਨਿੱਜੀ ਬੱਸ ਤੇ ਟਰੈਕਟਰ ’ਚ ਭਿਆਨਕ ਟੱਕਰ, ਟਰੈਕਟਰ ਚਾਲਕ ਗੰਭੀਰ ਜ਼ਖਮੀ ਅਗਲੀ ਖ਼ਬਰ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ’ਚ ਪੰਜਾਬੀ ਸਾਥ ਦੇਣ- ਨਵਜੋਤ ਕੌਰ ਲੰਬੀ
Ad Position 24