01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ’ਚ ਪੰਜਾਬੀ ਸਾਥ ਦੇਣ- ਨਵਜੋਤ ਕੌਰ ਲੰਬੀ

ਸ੍ਰੀ ਮੁਕਤਸਰ ਸਾਹਿਬ, 1 ਨਵੰਬਰ (ਰਣਜੀਤ ਸਿੰਘ ਢਿੱਲੋਂ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਇਕਾਈ ਦੇ ਆਗੂਆਂ ਤੇ ਵਰਕਰਾਂ ਨੇ ਪਾਰਟੀ ਅੰਦਰ ਡਰਾਫਟਿੰਗ ਕਮੇਟੀ ਦੇ ਗਠਨ ਅਤੇ ਇਸ ਸਬੰਧੀ ਉੱਠੇ ਵਿਵਾਦ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਪਾਰਟੀ ਦੇ ਆਗੂ ਨਵਜੋਤ ਕੌਰ ਲੰਬੀ ਨੇ ਕਿਹਾ ਕਿ ਪੰਜ ਜ਼ਿਲ੍ਹਾ ਪ੍ਰਧਾਨਾਂ ਵਲੋਂ ਬਣਾਈ ਗਈ ਡਰਾਫਟਿੰਗ ਕਮੇਟੀ ਦਾ ਪਾਰਟੀ ਦੇ ਸੰਵਿਧਾਨ ’ਚ ਕੋਈ ਜ਼ਿਕਰ ਨਹੀਂ ਹੈ ਅਤੇ ਇਹ ਇਕ ਆਰਜੀ ਤੇ ਬੇਬੁਨਿਆਦ ਕਮੇਟੀ ਹੈ।

Ad Position 21
No active advertisement
ਅਜੀਤ ਡੈਸਕ 02-11-2026
ਸ੍ਰੀ ਮੁਕਤਸਰ ਸਾਹਿਬ, 1 ਨਵੰਬਰ (ਰਣਜੀਤ ਸਿੰਘ ਢਿੱਲੋਂ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਇਕਾਈ ਦੇ ਆਗੂਆਂ ਤੇ ਵਰਕਰਾਂ ਨੇ ਪਾਰਟੀ ਅੰਦਰ ਡਰਾਫਟਿੰਗ ਕਮੇਟੀ ਦੇ ਗਠਨ ਅਤੇ ਇਸ ਸਬੰਧੀ ਉੱਠੇ ਵਿਵਾਦ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਪਾਰਟੀ ਦੇ ਆਗੂ ਨਵਜੋਤ ਕੌਰ ਲੰਬੀ ਨੇ ਕਿਹਾ ਕਿ ਪੰਜ ਜ਼ਿਲ੍ਹਾ ਪ੍ਰਧਾਨਾਂ ਵਲੋਂ ਬਣਾਈ ਗਈ ਡਰਾਫਟਿੰਗ ਕਮੇਟੀ ਦਾ ਪਾਰਟੀ ਦੇ ਸੰਵਿਧਾਨ ’ਚ ਕੋਈ ਜ਼ਿਕਰ ਨਹੀਂ ਹੈ ਅਤੇ ਇਹ ਇਕ ਆਰਜੀ ਤੇ ਬੇਬੁਨਿਆਦ ਕਮੇਟੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕਮੇਟੀ ਕੋਈ ਵਿਅਕਤੀ ਜਾਂ ਧਿਰ ਆਪਣੇ ਪੱਧਰ ’ਤੇ ਬਣਾ ਸਕਦੀ ਹੈ, ਪਰ ਇਸ ਨੂੰ ਪਾਰਟੀ ਦੀ ਸੰਵਿਧਾਨਕ ਪ੍ਰਕਿਰਿਆ ਦਾ ਹਿੱਸਾ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਸਪਸ਼ਟ ਕੀਤਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਸਮੁੱਚੀ ਟੀਮ ਅੱਜ ਵੀ ਪਾਰਟੀ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦਾ ਮੁੱਖ ਏਜੰਡਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਮਿਸ਼ਨ ਲਈ ਕੰਮ ਕਰਨਾ, ਪਾਰਟੀ ਨੂੰ ਮਜ਼ਬੂਤ ਕਰਨਾ ਅਤੇ ਇਸ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਹੈ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਵਲੋਂ 5 ਨਵੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਦਿੱਤੇ ਸੱਦੇ ਤਹਿਤ ਵੱਡੀ ਗਿਣਤੀ ਵਿਚ ਵਰਕਰ ਅਤੇ ਸਮਰਥਕ ਪਹੁੰਚਣਗੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇਸ ਸੰਘਰਸ਼ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਲੜਾਈ ਕਿਸੇ ਇਕ ਜਥੇਬੰਦੀ ਜਾਂ ਸਿਆਸੀ ਪਾਰਟੀ ਦੀ ਨਹੀਂ, ਬਲਕਿ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਲੱਖਾ ਸਿਧਾਣਾ ਸਮੇਤ ਵੱਖ-ਵੱਖ ਆਗੂਆਂ ਅਤੇ ਕਾਰਕੁਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਰਟੀ ਵਲੋਂ ਉਨ੍ਹਾਂ ਬਾਰੇ ਜਾਣਕਾਰੀ ਹਾਸਿਲ ਕਰਨ ਅਤੇ ਮਦਦ ਕਰਨ ਦੇ ਯਤਨ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿਚ ਸੱਤ ਵਿਅਕਤੀਆਂ ਦੇ ਨੰਦਗੜ੍ਹ ਥਾਣੇ ਵਿਚ ਹੋਣ ਦੀ ਜਾਣਕਾਰੀ ਮਿਲੀ ਸੀ। ਬਾਅਦ ਵਿਚ ਉਨ੍ਹਾਂ ਦੇ ਬਠਿੰਡਾ ਜੇਲ੍ਹ ਵਿਚ ਹੋਣ ਬਾਰੇ ਪਤਾ ਲੱਗਾ। ਉਨ੍ਹਾਂ ਕਿਹਾ ਕਿ ਲੱਖਾ ਸਿੰਘ ਸਿਧਾਣਾ ਕਿਸ ਜੇਲ੍ਹ ਵਿਚ ਬੰਦ ਹਨ, ਇਸ ਸਬੰਧੀ ਵੀ ਪਾਰਟੀ ਨੂੰ ਪੂਰੀ ਜਾਣਕਾਰੀ ਨਹੀਂ ਮਿਲ ਸਕੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਦਾ ਸੰਘਰਸ਼ ਕਿਸੇ ਇਕ ਵਿਅਕਤੀ ਤੱਕ ਸੀਮਤ ਨਹੀਂ ਹੈ। ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਨਾਲ ਸਬੰਧਿਤ ਜਿਹੜੇ ਵੀ ਆਗੂ ਜਾਂ ਵਰਕਰ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਸਾਰਿਆਂ ਦੀ ਰਿਹਾਈ ਲਈ ਪਾਰਟੀ ਯਤਨ ਕਰੇਗੀ। ਇਸ ਮੌਕੇ ਜ਼ਿਲ੍ਹਾ ਆਗੂ ਜਸਵਿੰਦਰ ਸਿੰਘ ਢਿੱਲੋਂ ਖਿਓਵਾਲੀ, ਰਣਬੀਰ ਸਿੰਘ ਰਾਜਾ ਬਾਦੀਆਂ, ਬੂਟਾ ਸਿੰਘ ਖਾਲਸਾ ਦੋਦਾ, ਨਿਰਮਲ ਸਿੰਘ ਜੱਸੇਆਣਾ, ਸਤਨਾਮ ਸਿੰਘ ਸਮਾਘ, ਦਰਸ਼ਨ ਸਿੰਘ ਸਰਾਂ, ਪਰਮਿੰਦਰ ਸਿੰਘ ਲੰਬੀ, ਜਗਪ੍ਰੀਤ ਸਿੰਘ ਲਾਲਬਾਈ, ਜਗਜੀਤ ਸਿੰਘ ਲਾਲਬਾਈ, ਵੀਰ ਸਿੰਘ ਧੂਲਕੋਟ, ਅਮਨਦੀਪ ਸਿੰਘ ਕੱਖਾਂਵਾਲੀ, ਵਿਜੇ ਕੁਮਾਰ ਵਸ਼ਿਸ਼ਟ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਦਲਾਅ ਦੇ ਨਾਂਅ ’ਤੇ ਸੱਤਾ ’ਚ ਆਈ ‘ਆਪ ਸਰਕਾਰ’ ਹਰ ਫ਼ਰੰਟ ’ਤੇ ਫ਼ੇਲ੍ਹ-ਝਿੰਜਰ ਅਗਲੀ ਖ਼ਬਰ ਗੁਰਦੁਆਰਾ ਤੇਜਾ ਕਲਾਂ ਵਿਖੇ 2 ਦਿਨਾ ਸਾਲਾਨਾ ਗੁਰਮਤਿ ਸਮਾਗਮ ਸਮਾਪਤ
Ad Position 24