01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਗੁਰਦੁਆਰਾ ਤੇਜਾ ਕਲਾਂ ਵਿਖੇ 2 ਦਿਨਾ ਸਾਲਾਨਾ ਗੁਰਮਤਿ ਸਮਾਗਮ ਸਮਾਪਤ

ਫ਼ਤਹਿਗੜ੍ਹ ਚੂੜੀਆਂ, 1 ਨਵੰਬਰ (ਅਵਤਾਰ ਸਿੰਘ ਰੰਧਾਵਾ)- ਇਤਿਹਾਸਿਕ ਨਗਰ ਤੇਜਾ ਕਲਾਂ ਵਿਖੇ ਪਿੰਡ ਤੇਜਾ ਕਲਾਂ, ਤੇਜਾ ਟਿੱਬਾ ਤੇ ਤੇਜਾ ਖੁਰਦ ਦੀ ਸਮੂਹ ਸੰਗਤਾਂ ਤੇ ਐਨ. ਆਰ.

Ad Position 21
No active advertisement
ਗੁਰਮਤਿ ਸਮਾਗਮ ਮੌਕੇ ਗੁਰਬਾਣੀ ਤੇ ਕਥਾ ਵਿਚਾਰਾਂ ਰਾਹੀਂ ਸਮਾਗਮ ’ਚ ਹਾਜ਼ਰੀ ਲਵਾਉਂਦੇ ਹੋਏ ਜਥੇ। ਤਸਵੀਰ : ਅਵਤਾਰ ਸਿੰਘ ਰੰਧਾਵਾ 02-11-2026
ਫ਼ਤਹਿਗੜ੍ਹ ਚੂੜੀਆਂ, 1 ਨਵੰਬਰ (ਅਵਤਾਰ ਸਿੰਘ ਰੰਧਾਵਾ)- ਇਤਿਹਾਸਿਕ ਨਗਰ ਤੇਜਾ ਕਲਾਂ ਵਿਖੇ ਪਿੰਡ ਤੇਜਾ ਕਲਾਂ, ਤੇਜਾ ਟਿੱਬਾ ਤੇ ਤੇਜਾ ਖੁਰਦ ਦੀ ਸਮੂਹ ਸੰਗਤਾਂ ਤੇ ਐਨ.ਆਰ.ਆਈ. ਸੱਜਣਾਂ ਦੇ ਸਹਿਯੋਗ ਨਾਲ ਸਾਲਾਨਾ 2 ਦਿਨਾਂ ਗੁਰਮਤਿ ਸਮਾਗਮਾਂ ਕਰਵਾਇਆ ਗਿਆ। ਇਸ ਮੌਕੇ ਸੰਤ ਹਰਜੀਤ ਸਿੰਘ ਮਹਿਤਾ ਚੌਂਕ, ਬਾਬਾ ਸਰਬਜੀਤ ਸਿੰਘ ਖਾਲਸਾ ਦਿੱਲੀ ਵਾਲੇ, ਭਾਈ ਹਰਪ੍ਰੀਤ ਸਿੰਘ ਭਾਲੋਵਾਲੀ, ਭਾਈ ਭਰਪੂਰ ਸਿੰਘ ਨਿਸ਼ਕਾਮ ਕੀਰਤਨੀ ਜਥਾ, ਗਿਆਨੀ ਜੰਗ ਸਿੰਘ ਕਥਾਵਾਚਕ, ਢਾਡੀ ਬਲਬੀਰ ਸਿੰਘ ਪਾਰਸ ਆਦਿ ਨੇ ਸੰਗਤਾਂ ਦੇ ਸਨਮੁੱਖ ਗੁਰਬਾਣੀ ਤੇ ਸਿੱਖ ਇਤਿਹਾਸ ਦੁਆਰਾ ਹਾਜ਼ਰੀ ਲਵਾਈ। ਪ੍ਰਸਿੱਧ ਸਟੇਜ ਸੰਚਾਲਕ ਅਜੀਤ ਸਿੰਘ ਜੀਜੇਆਣੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਯਤਨਸ਼ੀਲ ਕਦਮ ਪੁੱਟਣ ਦੀ ਲੋੜ ਹੈ। ਅਖੀਰ ’ਚ ਪ੍ਰਬੰਧਕਾਂ ਵਲੋਂ ਪਹੁੰਚੇ ਹੋਏ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ’ਚ ਪੰਜਾਬੀ ਸਾਥ ਦੇਣ- ਨਵਜੋਤ ਕੌਰ ਲੰਬੀ ਅਗਲੀ ਖ਼ਬਰ ਬਲਵਿੰਦਰ ਸਿੰਘ ਰੰਧਾਵਾ ਨਮਿਤ ਸ਼ਰਧਾਂਜਲੀ ਸਮਾਗਮ ’ਚ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹੋਈਆਂ ਸ਼ਖਸੀਅਤਾਂ।
Ad Position 24