ਪਿੰਡ ਔਲਖ ਦੀ 104 ਸਾਲਾ ਮਾਤਾ ਚਿੰਤ ਕੌਰ ਦਾ ਦਿਹਾਂਤ
ਪੰਜਗਰਾਈਂ ਕਲਾਂ, 5 ਨਵੰਬਰ (ਸੁਖਮੰਦਰ ਸਿੰਘ ਬਰਾੜ)- ਨੇੜਲੇ ਪਿੰਡ ਔਲਖ ’ਚ ਇਕ ਸਦੀ ਤੋਂ ਵੱਧ ਉਮਰ ਹੰਢਾ ਚੁੱਕੀ ਮਾਤਾ ਚਿੰਤ ਕੌਰ (104) ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ। ਨੌਜਵਾਨ ਭਾਰਤ ਸਭਾ ਔਲਖ ਦੇ ਪ੍ਰਧਾਨ ਅਤੇ ਮਾਤਾ ਦੇ ਸਪੁੱਤਰ ਬਲਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਆਖ਼ਰੀ ਸਾਹਾਂ ਤੱਕ ਮਾਤਾ ਜੀ ਤੰਦਰੁਸਤ ਰਹੇ ਅਤੇ ਉਨ੍ਹਾਂ ਦੀ ਨਜ਼ਰ ਬਿਲਕੁਲ ਸਹੀ ਅਤੇ ਦੰਦ ਨਿਰੋਏ ਸਨ।
ਪੰਜਗਰਾਈਂ ਕਲਾਂ, 5 ਨਵੰਬਰ (ਸੁਖਮੰਦਰ ਸਿੰਘ ਬਰਾੜ)- ਨੇੜਲੇ ਪਿੰਡ ਔਲਖ ’ਚ ਇਕ ਸਦੀ ਤੋਂ ਵੱਧ ਉਮਰ ਹੰਢਾ ਚੁੱਕੀ ਮਾਤਾ ਚਿੰਤ ਕੌਰ (104) ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ। ਨੌਜਵਾਨ ਭਾਰਤ ਸਭਾ ਔਲਖ ਦੇ ਪ੍ਰਧਾਨ ਅਤੇ ਮਾਤਾ ਦੇ ਸਪੁੱਤਰ ਬਲਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਆਖ਼ਰੀ ਸਾਹਾਂ ਤੱਕ ਮਾਤਾ ਜੀ ਤੰਦਰੁਸਤ ਰਹੇ ਅਤੇ ਉਨ੍ਹਾਂ ਦੀ ਨਜ਼ਰ ਬਿਲਕੁਲ ਸਹੀ ਅਤੇ ਦੰਦ ਨਿਰੋਏ ਸਨ। ਉਨ੍ਹਾਂ ਦੱਸਿਆ ਕਿ ਮਾਤਾ ਜੀ ਹਮੇਸ਼ਾ ਸਾਦਾ ਜੀਵਨ ਜੀਵਿਆ ਅਤੇ ਸਾਦ ਮੁਰਾਦੀ ਖ਼ੁਰਾਕ ਹੀ ਉਨ੍ਹਾਂ ਦੀ ਵਡੇਰੀ ਉਮਰ ਦਾ ਕਾਰਨ ਬਣੀ। ਮਾਤਾ ਜੀ ਆਪਣੇ ਪਿੱਛੇ ਨੂੰਹ ਕਿ੍ਸ਼ਨਾ ਦੇਵੀ ਔਲਖ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਪੋਤਿਆਂ, ਪੜੋਤਿਆਂ ਅਤੇ ਪੜਦੋਹਤਿਆਂ ਦੀ ਵੱਡੀ ਪਰਿਵਾਰਕ ਫੁੱਲਵਾੜੀ ਛੱਡ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਔਲਖ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।