12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸਾਂਸਦ ਸਰਬਜੀਤ ਸਿੰਘ ਖ਼ਾਲਸਾ ਨੇ ਸਾਦਿਕ ਪਿੰਡ ਨੂੰ 4 ਕੂੜੇ ਵਾਲੇ ਡੰਪ ਦਿੱਤੇ

ਸਾਦਿਕ, 12 ਨਵੰਬਰ (ਆਰ. ਐਸ.

Ad Position 21
No active advertisement
ਅਜੀਤ ਡੈਸਕ 13-11-2026
ਸਾਦਿਕ, 12 ਨਵੰਬਰ (ਆਰ.ਐਸ.ਧੁੰਨਾ)-ਪਿੰਡ ਸਾਦਿਕ ਵਾਸੀਆਂ ਦੀ ਚਿਰੋਕਣੇ ਸਮੇਂ ਤੋਂ ਮੰਗ ਸੀ ਕਿ ਪਿੰਡ ਨੂੰ ਵੱਖ-ਵੱਖ ਥਾਵਾਂ ਲਈ ਕੂੜੇ ਦੇ ਡੰਪ ਬਣਾ ਕੇ ਦਿੱਤੇ ਜਾਣ ਤਾਂ ਜੋ ਪਿੰਡ ਵਾਸੀ ਕੂੜੇ ਦੇ ਲੱਗਣ ਵਾਲੇ ਢੇਰਾਂ ਤੋਂ ਨਿਜ਼ਾਤ ਪਾ ਸਕਣ। ਪਿੰਡ ਵਾਸੀਆਂ ਦੀ ਇਸ ਮੰਗ ਨੂੰ ਪੂਰਾ ਕਰਦਿਆਂ ਭਾਈ ਸਰਬਜੀਤ ਸਿੰਘ ਖ਼ਾਲਸਾ ਮੈਂਬਰ ਪਾਰਲੀਮੈਂਟ ਨੇ ਆਪਣੇ ਫੰਡ ’ਚੋਂ ਚਾਰ ਕੂੜੇਦਾਨ ਦੇ 4 ਮੋਬਾਇਲ ਡੰਪ ਪਿੰਡ ਵਾਸੀਆਂ ਨੂੰ ਬਣਵਾ ਕੇ ਦਿੱਤੇ। ਪੰਚਾਇਤ ਘਰ ਸਾਦਿਕ ਵਿਖੇ ਇਨ੍ਹਾਂ ਡੰਪਾਂ ਦਾ ਰਸਮੀਂ ਉਦਘਾਟਨ ਕਰਨ ਉਪਰੰਤ ਭਾਈ ਦਲੇਰ ਸਿੰਘ ਡੋਡ ਪੀ.ਏ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਇਹ ਡੰਪ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਗ੍ਰਾਮ ਪੰਚਾਇਤ ਵਲੋਂ ਲਾਏ ਜਾਣਗੇ ਤਾਂ ਜੋ ਪਿੰਡ ਵਾਸੀ ਅਸਾਨੀ ਨਾਲ ਕੂੜਾ ਕਰਕਟ ਇਨ੍ਹਾਂ ਡੰਪਾਂ ’ਚ ਪਾ ਸਕਣਗੇ ਨਾਲ ਗਲੀਆਂ-ਮੁਹੱਲਿਆਂ ਵਿਚ ਗੰਦਗੀ ਨਹੀਂ ਫੈਲੇਗੀ। ਇਸ ਮੌਕੇ ਸਰਪੰਚ ਦੀਸ਼ਾ ਸਿੰਘ ਨੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਡੰਪਾਂ ਦੀ ਸਾਦਿਕ ਵਾਸੀਆਂ ਨੂੰ ਲੰਮੇ ਸਮੇਂ ਤੋਂ ਲੋੜ ਸੀ। ਪੰਚਾਇਤ ਵਲੋਂ ਇਨ੍ਹਾਂ ਡੰਪਾਂ ਨੂੰ ਢੁੱਕਵੀਆਂ ਸਾਂਝੀਆਂ ਥਾਵਾਂ ’ਤੇ ਸਥਾਪਤ ਕਰਕੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਬਾਬਾ ਜਸਵਿੰਦਰ ਸਿੰਘ ਸੋਨੂੰ, ਅਮਨਪ੍ਰੀਤ ਸਿੰਘ ਮਾਨੀ ਸਿੰਘ ਵਾਲਾ, ਦੀਦਾਰ ਸਿੰਘ ਮਾਨੀ ਸਿੰਘ ਵਾਲਾ, ਸੂਬੇਦਾਰ ਹਰਬੰਸ ਸਿੰਘ ਸਰਕਲ ਪ੍ਰਧਾਨ, ਦੀਪਾ ਅਹਿਲ, ਗੁਰਮੇਲ ਸਿੰਘ ਸੰਗਰਾਹੂਰ, ਗੁਰਮੀਤ ਸਿੰਘ ਸੈਦੇਕੇ, ਰਾਜਾ ਢਿੱਲੋਂ, ਵੀਰ ਸਿੰਘ, ਪੰਚ ਓਮ ਪ੍ਰਕਾਸ਼ ਗੋਰਾ, ਪੰਚ ਰਾਣੀ ਕੌਰ, ਪੰਚ ਅੰਗਰੇਜ਼ ਸਿੰਘ, ਪੰਚ ਸੁਖਮੰਦਰ ਸਿੰਘ, ਸੁੱਚਾ ਸਿੰਘ, ਕਸ਼ਮੀਰ ਸਿੰਘ ਭਾਊ, ਲਖਵਿੰਦਰ ਸਿੰਘ ਲੱਖਾ, ਜਗਸੀਰ ਸਿੰਘ ਸਾਦਿਕ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਦਾ ਜੈਤੋ ਪੁੱਜਣ ’ਤੇ ਭਰਵਾਂ ਸਵਾਗਤ ਅਗਲੀ ਖ਼ਬਰ ਜਵਾਨੀ ਬਚਾਓ ਸਾਈਕਲ ਯਾਤਰਾ ਸਬੰਧੀ ਕਾਂਗਰਸੀਆਂ ਦੀ ਪਿੰਡ ਸਰਾਵਾਂ ਵਿਖੇ ਮੀਟਿੰਗ
Ad Position 24