ਬੱਚਿਆਂ ਨੂੰ ਗਰਮ ਕੱਪੜੇ ਤੇ ਕਾਪੀਆਂ ਵੰਡੀਆਂ
ਮਲੋਟ, 12 ਨਵੰਬਰ (ਅਜਮੇਰ ਸਿੰਘ ਬਰਾੜ)-ਡਿਸਏਬਲਡ ਚਿਲਡਰਨ ਵੈੱਲਫ਼ੇਅਰ ਸੁਸਾਇਟੀ ਮਲੋਟ ਵਲੋਂ ਮੰਦਬੁੱਧੀ ਬੱਚਿਆਂ ਨੂੰ ਸਰਦੀ ਤੋਂ ਬਚਣ ਲਈ ਗਰਮ ਕੱਪੜੇ ਵੰਡੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਵਿੰਦਰ ਸਿੰਘ, ਸਕੱਤਰ ਰਾਣੀ ਬਾਈ ਤੇ ਖ਼ਜ਼ਾਨਚੀ ਬੂਲਾ ਰਾਮ ਨੇ ਦੱਸਿਆ ਕਿ ਮੰਦਬੁੱਧੀ ਬੱਚਿਆਂ ਨੂੰ ਸਰਦੀ ਵਾਲੇ ਕੱਪੜਿਆਂ ਤੋਂ ਇਲਾਵਾ ਕਾਪੀਆਂ ਵੀ ਵੰਡੀਆਂ ਗਈਆਂ।
ਮਲੋਟ, 12 ਨਵੰਬਰ (ਅਜਮੇਰ ਸਿੰਘ ਬਰਾੜ)-ਡਿਸਏਬਲਡ ਚਿਲਡਰਨ ਵੈੱਲਫ਼ੇਅਰ ਸੁਸਾਇਟੀ ਮਲੋਟ ਵਲੋਂ ਮੰਦਬੁੱਧੀ ਬੱਚਿਆਂ ਨੂੰ ਸਰਦੀ ਤੋਂ ਬਚਣ ਲਈ ਗਰਮ ਕੱਪੜੇ ਵੰਡੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਵਿੰਦਰ ਸਿੰਘ, ਸਕੱਤਰ ਰਾਣੀ ਬਾਈ ਤੇ ਖ਼ਜ਼ਾਨਚੀ ਬੂਲਾ ਰਾਮ ਨੇ ਦੱਸਿਆ ਕਿ ਮੰਦਬੁੱਧੀ ਬੱਚਿਆਂ ਨੂੰ ਸਰਦੀ ਵਾਲੇ ਕੱਪੜਿਆਂ ਤੋਂ ਇਲਾਵਾ ਕਾਪੀਆਂ ਵੀ ਵੰਡੀਆਂ ਗਈਆਂ। ਸਮਾਗਮ ਵਿਚ ਬੱਚਿਆਂ ਦੇ ਨਾਲ ਮਾਪੇ ਵੀ ਸ਼ਾਮਿਲ ਹੋਏ। ਤਿਉਹਾਰਾਂ ਨੂੰ ਮੁੱਖ ਰੱਖਦਿਆਂ ਬੱਚਿਆਂ ਤੇ ਮਾਪਿਆਂ ਨੂੰ ਮਠਿਆਈਆਂ ਤੇ ਫ਼ਲ ਵੀ ਦਿੱਤੇ ਗਏ। ਇਸ ਮੌਕੇ ਡਿਸਏਬਲਡ ਚਿਲਡਰਨ ਵੈੱਲਫ਼ੇਅਰ ਸੁਸਾਇਟੀ ਦੇ ਮੈਂਬਰ ਅਨੂਪ ਸਿੰਘ, ਪਰਵਿੰਦਰ ਸਿੰਘ, ਹਰਿੰਦਰ ਸਿੰਘ, ਪਵਨ ਕੁਮਾਰ ਆਦਿ ਹਾਜ਼ਰ ਸਨ।