04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸੂਆ ਰੋਡ 'ਤੇ ਨਾਜਾਇਜ਼ ਕਬਜ਼ਿਆਂ ਦੀ ਕਾਰਵਾਈ ਠੰਢੇ ਬਸਤੇ 'ਚ ਪਈ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026

ਧੜੱਲੇ ਨਾਲ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ, ਸੜਕੀ ਰਸਤਾ ਸੁੰਗੜਿਆ
ਗਿੱਦੜਬਾਹਾ, 1 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਰਾਜਨੀਤੀ ਦੀ ਭੇਟ ਚੜ੍ਹੀ ਗਿੱਦੜਬਾਹਾ ਦੀ ਵੀ.ਆਈ.ਪੀ. ਰੋਡ ਵਜੋਂ ਜਾਣੀ ਜਾਂਦੀ ਸੂਆ ਰੋਡ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਵਣ ਵਿਭਾਗ ਵਲੋਂ ਕੀਤੀ ਗਈ ਕਾਰਵਾਈ ਆਖ਼ਰ ਇਕ ਵਾਰ ਠੰਢੇ ਬਸਤੇ 'ਚ ਪਈ ਲੱਗ ਰਹੀ ਹੈ | ਵਣ ਵਿਭਾਗ ਦੇ ਬਲਾਕ ਅਫ਼ਸਰ ਦੀ ਸੂਬੇ ਦੇ ਪਰਲੇ ਪਾਸੇ ਹੋਈ ਬਦਲੀ ਵੀ ਚਰਚਾ 'ਚ ਹੈ | ਜ਼ਿਕਰਯੋਗ ਹੈ ਕਿ ਕੋਟਭਾਈ ਰਾਜਬਾਹਾ ਗਿੱਦੜਬਾਹਾ ਸ਼ਹਿਰ 'ਚੋਂ ਗੁਜ਼ਰਦਾ ਸੀ, ਜੋ ਕਈ ਦਹਾਕਿਆਂ ਤੋਂ ਪਿੰਡ ਥਰਾਜਵਾਲਾ, ਗਿੱਦੜਬਾਹਾ ਤੇ ਪਿੰਡ ਭਾਰੂ ਦੇ ਰਕਬੇ ਵਿਚ ਸਿੰਚਾਈ ਲਈ ਪਾਣੀ ਦਿੰਦਾ ਰਿਹਾ | ਉਕਤ ਪਿੰਡਾਂ ਦੇ ਰਕਬੇ ਨੂੰ ਸਿੰਚਾਈ ਲਈ ਪਾਣੀ ਦੇਣ ਲਈ 2002 'ਚ ਅਕਾਲੀ ਦਲ ਦੀ ਸਰਕਾਰ ਦੌਰਾਨ ਬਬਾਣੀਆਂ ਮਾਈਨਰ ਨੂੰ ਅੱਗੇ ਤੋਰਦਿਆਂ ਨਵੇਂ ਸੂਏ ਦਾ ਨਿਰਮਾਣ ਕੀਤਾ ਗਿਆ | ਸਿੰਚਾਈ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਬਿਨਾਂ ਵਿਭਾਗ ਦੀ ਮਨਜ਼ੂਰੀ ਤੋਂ ਕੋਟਭਾਈ ਰਜਬਾਹੇ ਨੂੰ ਗਿੱਦੜਬਾਹਾ ਦੇ ਜਲਘਰ ਤੋਂ ਲਾਲ ਕੋਠੀ ਤੱਕ ਬੰਦ ਕਰਕੇ ਉਸ ਉਪਰ ਸੜਕ ਬਣਾਈ ਗਈ ਸੀ | ਸੜਕ ਦੇ ਦੋਵੇਂ ਪਾਸੇ ਵਸੇ ਘਰਾਂ ਦੇ ਮਾਲਕਾਂ ਤੇ ਦੁਕਾਨਦਾਰਾਂ ਵਲੋਂ 20-20 ਫ਼ੁੱਟ ਤੋਂ ਵੀ ਵੱਧ ਜਗ੍ਹਾ 'ਤੇ ਦੋਵੇਂ ਪਾਸੇ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਸੜਕੀ ਰਸਤਾ ਸੁੰਗੜਨ ਗਿਆ ਹੈ | 'ਅਜੀਤ' ਵਲੋਂ ਕਈ ਵਾਰ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਤਾਂ ਵਣ ਵਿਭਾਗ ਵਲੋਂ ਸੰਬੰਧਿਤ ਕਬਜ਼ਾਧਾਰੀਆਂ ਨੂੰ ਨਾਜਾਇਜ਼ ਕਬਜ਼ੇ ਛੱਡਣ ਲਈ ਨੋਟਿਸ ਦੇਣ ਉਪਰੰਤ ਨਾਜਾਇਜ਼ ਕਬਜ਼ੇ ਹਟਾਉਣ ਲਈ ਹਰਕਤ ਵਿਚ ਆਇਆ | ਆਲ੍ਹਾ ਸੂਤਰਾਂ ਨੇ ਦੱਸਿਆ ਕਿ ਸਿਆਸਤ ਨੇ ਰੰਗ ਦਿਖਾਇਆ ਅਤੇ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ | ਹੈਰਾਨੀ ਦੀ ਗੱਲ ਇਹ ਹੈ ਕਿ ਨਾਜਾਇਜ਼ ਕਬਜ਼ੇ ਹਟਾਉਣ ਦੀ ਅਗਵਾਈ ਕਰਦੇ ਵਿਭਾਗ ਦੇ ਬਲਾਕ ਅਫ਼ਸਰ ਦੀ ਕੁਝ ਹੀ ਦਿਨਾਂ ਬਾਅਦ ਦੂਰ ਦੇ ਜ਼ਿਲ੍ਹੇ ਦੀ ਹੋਈ ਬਦਲੀ ਸੰਬੰਧੀ ਚਰਚਾ ਹੈ ਕਿ ਸ਼ਾਇਦ ਉਕਤ ਅਧਿਕਾਰੀ ਨੂੰ ਨਾਜਾਇਜ਼ ਕਬਜ਼ੇ ਹਟਾਉਣ ਦੀ ਸਜ਼ਾ ਦਿੱਤੀ ਗਈ ਹੋਵੇ | ਭਾਜਪਾ ਦੇ ਜ਼ਿਲ੍ਹਾ ਆਗੂ ਸਵਰਨ ਸਿੰਘ ਢੱਲਾਂ ਅਤੇ ਵਿਸ਼ਾਲ ਦਾ ਕਹਿਣਾ ਸੀ ਕਿ ਸ਼ਹਿਰ ਦੀ ਚਰਚਿਤ ਸੂਆ ਰੋਡ ਦੇ 'ਤੇ ਬੀਤੇ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਹੁਣ ਸੜਕੀ ਰਸਤਾ ਵੀ ਸੁੰਗੜਦਾ ਜਾ ਰਿਹਾ ਹੈ ਅਤੇ ਸੜਕ 'ਤੇ ਲੱਗੇ ਅਨੇਕਾਂ ਹੀ ਲੱਖਾਂ ਦੇ ਗ਼ਾਇਬ ਹੋਏ ਦਰੱਖ਼ਤਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ | ਉਨ੍ਹਾਂ ਨਾਜਾਇਜ਼ ਕਬਜ਼ੇ ਹਟਾਉਣ ਦੀ ਵੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਤੋਂ ਆ ਰਹੀ ਸਰਕਾਰੀ ਬੱਸ ਬੇਸਹਾਰਾ ਪਸ਼ੂ ਨੂੰ ਬਚਾਉਂਦੇ ਹੋਏ ਪਲਟੀ, 3 ਜ਼ਖ਼ਮੀ <br/> ਅਗਲੀ ਖ਼ਬਰ ਮਾਘੀ ਮੇਲੇ ਸੰਬੰਧੀ ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਵਲੋਂ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ
Ad Position 24