ਗਿੱਦੜਬਾਹਾ, 1 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਐਵਰੈਸਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਵਿਖੇ ਸਕੂਲ ਦੇ ਪ੍ਰਬੰਧਕ ਰਹੇ ਬਲਜਿੰਦਰ ਸਿੰਘ ਦੀ ਯਾਦ 'ਚ ਅਧਿਆਪਨ ਅਤੇ ਕਲਾ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਭੁਪਿੰਦਰਜੀਤ ਕੌਰ ਸੇਵਾ ਮੁਕਤ ਜੱਜ ਪਹੁੰਚੇ | ਇਸ ਤੋਂ ਇਲਾਵਾ ਉੱਘੇ ਲੇਖਕ ਤੇ ਸ਼ਾਇਰ ਡਾ. ਦਵਿੰਦਰ ਸੈਫ਼ੀ, ਗੌਰਵ ਦੁੱਗਲ, ਤਰਸੇਮ ਸਿੰਘ, ਧੰਨਵੰਤ ਸਿੰਘ ਆਦਿ ਮਹਿਮਾਨਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਬੁਲਾਰਿਆਂ ਨੇ ਬਲਜਿੰਦਰ ਸਿੰਘ ਸ਼ਰਮਾ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਸਕੂਲ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਅਤੇ ਉਨ੍ਹਾਂ ਵਲੋਂ ਵਿੱਢੇ ਗਏ ਕਾਰਜਾਂ ਨੂੰ ਅੱਗੇ ਤੋਰਿਆ ਜਾਵੇ | ਉਨ੍ਹਾਂ ਆਪਣੇ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਸਾਂਝਾ ਕੀਤਾ | ਸਕੂਲ ਦੇ ਪ੍ਰਬੰਧਕ ਗੁਰਦਾਸ ਸ਼ਰਮਾ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਗਿਆ | ਸਕੂਲ ਦੀ ਵਾਈਸ ਪਿ੍ੰਸੀਪਲ ਲਵਪ੍ਰੀਤ ਸ਼ਰਮਾ ਵਲੋਂ ਸਟੇਜ ਦੀ ਭੂਮਿਕਾ ਨਿਭਾਈ ਗਈ | ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿੰ੍ਰਸੀਪਲ ਬਿੰਦਰਾ ਰਾਣੀ, ਆਨੰਦ ਕੁਮਾਰ, ਰਾਜਨ ਕੁਮਾਰ, ਅਰਸ਼ਦੀਪ, ਦਿਲਪ੍ਰੀਤ ਕੌਰ, ਹਰਮਨਦੀਪ ਕੌਰ, ਅਰਸ਼ਦੀਪ ਕੌਰ, ਪਰਮਿੰਦਰ ਕੌਰ, ਅੰਜੂ ਰਾਣੀ ਹਾਜ਼ਰ ਸਨ |