08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਔਰਤ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪੁਲਿਸ ਵਲੋਂ ਮਾਮਲਾ ਦਰਜ

ਕੋਟਕਪੂਰਾ, 8 ਸਤੰਬਰ (ਮੋਹਰ ਸਿੰਘ ਗਿੱੱਲ)-ਬਿੰਦਰ ਸਿੰਘ ਪੁੱਤਰ ਸੋਹਣ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸੁੱਖ ਇਨਕਲੇਵ, ਕੱਚਾ ਬੀੜ ਰੋਡ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦਰਜ ਕਰਵਾ ਕੇ ਦੱਸਿਆ ਹੈ ਕਿ ਉਸ ਦੇ ਚਾਰ ਬੱਚੇ ਦੋ ਲੜਕੀਆਂ ਅਤੇ ਦੋ ਲੜਕੇ ਹਨ। ਮੁਦਈ ਦਾ ਛੋਟਾ ਲੜਕਾ ਮਨਦੀਪ ਸਿੰਘ ਉਰਫ਼ ਕਾਲੀ (ਉਮਰ 30 ਸਾਲ ਜੋ ਰੀਨਾ ਕੌਰ ਪੁੱਤਰੀ ਵੀਰ ਸਿੰਘ ਵਾਸੀ ਪਿੰਡ ਮੱਤਾ ਨਾਲ ਸ਼ਾਦੀ-ਸ਼ੁਦਾ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਕੋਟਕਪੂਰਾ, 8 ਸਤੰਬਰ (ਮੋਹਰ ਸਿੰਘ ਗਿੱੱਲ)-ਬਿੰਦਰ ਸਿੰਘ ਪੁੱਤਰ ਸੋਹਣ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸੁੱਖ ਇਨਕਲੇਵ, ਕੱਚਾ ਬੀੜ ਰੋਡ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦਰਜ ਕਰਵਾ ਕੇ ਦੱਸਿਆ ਹੈ ਕਿ ਉਸ ਦੇ ਚਾਰ ਬੱਚੇ ਦੋ ਲੜਕੀਆਂ ਅਤੇ ਦੋ ਲੜਕੇ ਹਨ। ਮੁਦਈ ਦਾ ਛੋਟਾ ਲੜਕਾ ਮਨਦੀਪ ਸਿੰਘ ਉਰਫ਼ ਕਾਲੀ (ਉਮਰ 30 ਸਾਲ ਜੋ ਰੀਨਾ ਕੌਰ ਪੁੱਤਰੀ ਵੀਰ ਸਿੰਘ ਵਾਸੀ ਪਿੰਡ ਮੱਤਾ ਨਾਲ ਸ਼ਾਦੀ-ਸ਼ੁਦਾ ਸੀ। ਮਨਦੀਪ ਸਿੰਘ ਅਤੇ ਇਸ ਦੀ ਪਤਨੀ ਰੀਨਾ ਕੌਰ ਅਣਬਣ ਹੋਣ ਕਾਰਨ ਅਲੱਗ-ਅਲੱਗ ਰਹਿੰਦੇ ਸਨ। ਮੇਰਾ ਲੜਕਾ ਮਨਦੀਪ ਸਿੰਘ ਕੁਝ ਸਮਾਂ ਪਹਿਲਾਂ ਇਕ ਔਰਤ ਸਿਮਰਨ ਵਾਸੀ ਕੋਟਕਪੂਰਾ, ਜੋ ਕਿ ਕਿਰਾਏ ’ਤੇ ਰਹਿ ਰਹੀ ਹੈ, ਦੇ ਸੰਪਰਕ ਵਿਚ ਆ ਗਿਆ। ਜੋ ਹੁਣ ਮੇਰੇ ਲੜਕੇ ਮਨਦੀਪ ਸਿੰਘ ਨੂੰ ਆਪਣੇ ਨਾਲ ਰਹਿਣ ਲਈ ਤੰਗ ਪ੍ਰੇਸ਼ਾਨ ਕਰ ਰਹੀ ਸੀ। ਜਿਸ ਕਰਕੇ ਉਹ ਬਹੁਤ ਹੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਕੁਝ ਦਿਨ ਪਹਿਲਾਂ ਉਸ ਨੇ ਮੈਨੂੰ ਵੀ ਸਾਰੀ ਗੱਲ ਦੱਸੀ ਸੀ ਅਤੇ ਮੈ ਸਿਮਰਨ ਕੌਰ ਨੂੰ ਸਮਝਾਇਆ ਵੀ ਸੀ, ਪ੍ਰੰਤੂ ਉਹ ਮਨਦੀਪ ਸਿੰਘ ਨੂੰ ਤੰਗ-ਪ੍ਰੇਸ਼ਾਨ ਕਰਨ ਤੋ ਬਾਜ ਨਹੀ ਆਈ। ਮਨਦੀਪ ਸਿੰਘ ਨੇ ਸਿਮਰਨ ਕੌਰ ਤੋਂ ਤੰਗ-ਪ੍ਰੇਸ਼ਾਨ ਹੋ ਕੇ ਸਿਮਰਨ ਕੌਰ ਦੇ ਘਰ ਜਿੱਥੇ ਉਹ ਰਹਿੰਦੀ ਹੈ, ਵਿਖੇ ਖੁਦਕਸ਼ੀ ਕਰ ਲਈ। ਇਸ ਸਬੰਧ ’ਚ ਪੁਲਿਸ ਨੇ ਉਕਤ ਬਿਆਨ ’ਤੇ ਕਾਰਵਾਈ ਕਰਦਿਆਂ ਔਰਤ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਤਫ਼ਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸਤੀਸ਼ ਕੁਮਾਰ ਨੇ ਦੱਸਿਆ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ ਅਤੇ ਮਿ੍ਤਕ ਦਾ ਅੰਤਿਮ ਸੰਸਕਾਰ ਹੋ ਚੁੱਕਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਵੋਟ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ ਅਗਲੀ ਖ਼ਬਰ ਮਲੋਟ ’ਚ ਪੀਣ ਵਾਲੇ ਪਾਣੀ ਦਾ ਸੰਕਟ-ਸਿਆਸਤ ਭਖੀ, ਪ੍ਰਸ਼ਾਸਨ ਸਰਗਰਮ, ਪਰ ਲੋਕ ਦੁਖੀ
Ad Position 24