10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਸਫ਼ਾਈ ਸੇਵਕਾਂ ਨਾਲ ਮਨਾਇਆ ਨਵਾਂ ਸਾਲ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਕਿਹਾ : ਸ਼ਹਿਰ ਦੀ ਸਫ਼ਾਈ ਅਤੇ ਸੀਵਰੇਜ਼ ਸਿਸਟਮ 'ਚ ਸੁਧਾਰ ਪਹਿਲੀ ਤਰਜ਼ੀਹ
ਸ੍ਰੀ ਮੁਕਤਸਰ ਸਾਹਿਬ, 1 ਜਨਵਰੀ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਅੱਜ ਸ਼ਹਿਰ ਦੇ ਸਮੂਹ ਸਫ਼ਾਈ ਸੇਵਕਾਂ ਨਾਲ ਆਪਣੇ ਗ੍ਰਹਿ ਵਿਖੇ ਨਵਾਂ ਸਾਲ ਮਨਾਇਆ | ਇਸ ਮੌਕੇ ਵਿਧਾਇਕ ਕਾਕਾ ਬਰਾੜ ਨੇ ਸਮੂਹ ਸਫ਼ਾਈ ਸੇਵਕਾਂ ਨਾਲ ਚਾਹ ਪਾਰਟੀ ਵਿਚ ਹਿੱਸਾ ਲਿਆ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਲੋੜਵੰਦਾਂ ਲਈ ਉਨ੍ਹਾਂ ਦੇ ਦਰਵਾਜ਼ੇ ਸਦਾ ਖੁੱਲ੍ਹੇ ਹਨ | ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਜਾਂ ਕਿਸੇ ਦੇ ਇਲਾਜ ਸੰਬੰਧੀ ਕੋਈ ਵੀ ਵਿਅਕਤੀ ਮੈਨੂੰ ਬਿਨਾਂ ਝਿਜਕ ਮਿਲ ਸਕਦਾ ਹੈ, ਪਰ ਨਸ਼ਿਆਂ ਦੀ ਸਿਫ਼ਾਰਸ਼ ਅਸੀਂ ਕਿਸੇ ਦੀ ਵੀ ਬਿਲਕੁਲ ਨਹੀਂ ਕਰਦੇ | ਉਨ੍ਹਾਂ ਕਿਹਾ ਕਿ ਗੋਨਿਆਣਾ ਰੋਡ ਵਿਖੇ ਗਲੀਆਂ ਵਿਚ ਸੀਵਰੇਜ਼ ਪੈ ਚੁੱਕਿਆ ਹੈ ਅਤੇ ਮੁੱਖ ਗਲੀ ਵਿਚ ਪੈਣ ਮਗਰੋਂ ਲੰਮੇ ਸਮੇਂ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ | ਇਸ ਤੋਂ ਇਲਾਵਾ ਰੇਨੂੰ ਪੈਲੇਸ ਵਾਲੀ ਗਲੀ, ਕੋਟਲੀ ਰੋਡ ਅਤੇ ਹੋਰ ਬਸਤੀਆਂ ਵਿਚ ਵੀ ਸੀਵਰੇਜ ਸਮੱਸਿਆ ਦਾ ਜਲਦੀ ਹੱਲ ਹੋਵੇਗਾ | ਉਨ੍ਹਾਂ ਕਿਹਾ ਕਿ ਜਿੱਥੇ ਵੀ ਸੀਵਰੇਜ ਸਿਸਟਮ ਵਿਚ ਸੁਧਾਰ ਦੀ ਲੋੜ ਹੈ, ਉਸ ਸੰਬੰਧੀ ਤੁਰੰਤ ਦੱਸਿਆ ਜਾਵੇ ਤਾਂ ਜੋ 6 ਮਹੀਨਿਆਂ 'ਚ ਇਹ ਸਮੱਸਿਆ ਦਾ ਪੱਕੇ ਤੌਰ 'ਤੇ ਹੱਲ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਬੇਹੱਦ ਖ਼ੁਸ਼ੀ ਹੈ ਕਿ 119 ਸਫ਼ਾਈ ਸੇਵਕਾਂ, 33 ਟਿੱਪਰ ਡਰਾਈਵਰਾਂ ਅਤੇ 15 ਸਹਾਇਕ ਟਿੱਪਰ ਡਰਾਈਵਰਾਂ ਦੀ ਪੱਕੇ ਤੌਰ 'ਤੇ ਭਰਤੀ ਹੋਈ ਹੈ | ਉਨ੍ਹਾਂ ਕਿਹਾ ਕਿ ਸ਼ਹਿਰ 'ਚ ਸਫ਼ਾਈ ਤੇ ਸੀਵਰੇਜ ਸਿਸਟਮ ਦਾ ਸੁਧਾਰ ਕਰਨਾ ਪਹਿਲੀ ਤਰਜੀਹ ਹੈ | ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਦੀਪੂ ਨੇ ਕਿਹਾ ਕਿ 1997 ਤੋਂ ਬਾਅਦ ਕਦੇ ਵੀ ਸਫ਼ਾਈ ਸੇਵਕਾਂ ਦੀ ਭਰਤੀ ਨਹੀਂ ਹੋਈ, ਜਦਕਿ ਸ਼ਹਿਰ ਦੀ ਆਬਾਦੀ ਬਹੁਤ ਵਧ ਚੁੱਕੀ ਹੈ | ਉਨ੍ਹਾਂ ਭਰਤੀ ਲਈ ਪੰਜਾਬ ਸਰਕਾਰ ਅਤੇ ਵਿਧਾਇਕ ਕਾਕਾ ਬਰਾੜ ਦਾ ਧੰਨਵਾਦ ਕੀਤਾ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਸੰਧੂ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਅਮਨਦੀਪ ਸਿੰਘ ਮਹਾਸ਼ਾ, ਹੋਰ ਸਰਪੰਚ ਪੰਚ ਤੇ ਮੁਹਤਬਰ ਵਿਅਕਤੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁਨੀਲ ਕੁਮਾਰ ਸੰਨੀ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24