02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪੁਲਿਸ ਟੀਮਾਂ ਵਲੋਂ ਸ਼ੱਕੀ ਅਨਸਰਾਂ 'ਤੇ ਰੱਖੀ ਜਾ ਰਹੀ ਤਿੱਖੀ ਨਜ਼ਰ

Ad Position 21
repet_subhas-goyals [Copy P29]
ਅਜੀਤ ਡੈਸਕ 31-01-2026
ਫ਼ਰੀਦਕੋਟ, 30 ਜਨਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲ੍ਹੇ 'ਚ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣ ਦੇ ਲਈ, ਪੁਲਿਸ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਜਿਸ ਦਾ ਜ਼ਿਲ੍ਹੇ ਦੇ ਅੰਦਰ ਸਪੈਸ਼ਲ ਨਾਕਾਬੰਦੀਆ ਕਰਕੇ ਸ਼ੱਕੀ ਅਨਸਰਾਂ ਤੇ ਵਹੀਕਲਾਂ ਦੀ ਚੈਂਕਿੰਗ ਕੀਤੀ ਜਾ ਰਹੀ ਹੈ | ਇਸੇ ਦੀ ਕੜੀ ਵਿਚ ਹੀ ਜ਼ਿਲਿ੍ਹਆਂ ਅੰਦਰ ਮਜ਼ਬੂਤ ਸ਼ਿਫਟਿੰਗ ਨਾਕਾਬੰਦੀ ਕਰਕੇ ਚੈਂਕਿੰਗ ਕੀਤੀ ਜੀ ਰਹੀ ਹੈ | ਇਸ ਦੇ ਨਾਲ ਹੀ ਹੋਰ ਭੀੜ ਭੜੱਕੇ ਵਾਲੇ ਸਥਾਨਾਂ ਤੇ ਪਾਰਕਿੰਗ ਆਦਿ ਜਗਾਵਾਂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪੁਖਤਾ ਕਰਨ ਲਈ ਜ਼ਿਲ੍ਹੇ ਅੰਦਰ ਮੁੱਖ ਅਫ਼ਸਰ ਥਾਣਾ ਦੀਆ ਸਪੈਸ਼ਲ 08 ਟੀਮਾਂ ਬਣਾ ਕੇ ਮਜ਼ਬੂਤ ਨਾਕਾਬੰਦੀਆਂ ਕੀਤੀਆ ਗਈਆ ਹਨ, ਜਿਨ੍ਹਾਂ ਦੀ ਨਿਗਰਾਨੀ 06 ਡੀ. ਐਸ. ਪੀ. ਰੈਂਕ ਦੇ ਅਧਿਕਾਰੀ ਕਰ ਰਹੇ ਹਨ | ਇਸੇ ਦਾ ਜਾਇਜ਼ਾ ਲੈਣ ਲਈ ਨਿਲਾਂਬਰੀ ਜਗਦਲੇ ਆਈ.ਜੀ ਫ਼ਰੀਦਕੋਟ ਰੇਂਜ ਤੇ ਡਾ. ਪ੍ਰਗਿਆ ਜੈਨ ਐਸ. ਐਸ. ਪੀ. ਫ਼ਰੀਦਕੋਟ ਵਲੋਂ ਜ਼ਿਲ੍ਹੇ ਵਿਚ ਵੱਖ-ਵੱਖ ਨਾਕਿਆਂ ਤੇ ਪੈਟਰੋਲਿੰਗ ਪਾਰਟੀਆਂ ਦਾ ਅਚਨਚੇਤ ਨਿਰੀਖਣ ਕੀਤਾ | ਜਿਸ ਦੌਰਾਨ ਉਨ੍ਹਾਂ ਡਿਊਟੀ 'ਤੇ ਹਾਜ਼ਰ ਪੁਲਿਸ ਕਰਮਚਾਰੀਆਂ ਨੂੰ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ | ਇਸ ਦੌਰਾਨ ਨਿਲਾਂਬਰੀ ਜਗਦਲੇ ਆਈ. ਜੀ. ਫ਼ਰੀਦਕੋਟ ਰੇਂਜ ਨੇ ਨਾਕਿਆਂ 'ਤੇ ਮੌਜੂਦ ਪੁਲਿਸ ਕਰਮਚਾਰੀਆਂ ਦੇ ਕੰਮ ਦੀ ਬਰੀਕੀ ਨਾਲ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਪੇਸ਼ੇਵਰ ਮਿਆਰ ਬਣਾਈ ਰੱਖਣ ਲਈ ਹਦਾਇਤ ਵੀ ਕੀਤੀ ਗਈ | ਨਿਰੀਖਣ ਦੌਰਾਨ ਆਈ. ਜੀ. ਫ਼ਰੀਦਕੋਟ ਰੇਂਜ ਵਲੋ ਸਮੂਹ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਾਕਿਆਂ 'ਤੇ ਸਖ਼ਤੀ ਨਾਲ ਤਾਇਨਾਤੀ ਹੋਵੇ ਅਤੇ ਹਰ ਆਉਣ-ਜਾਣ ਵਾਲੇ ਵਾਹਨ ਦੀ ਜਾਂਚ ਵਧੇਰੇ ਧਿਆਨ ਨਾਲ ਕੀਤੀ ਜਾਵੇ | ਇਸ ਦੌਰਾਨ ਐਸ. ਐਸ. ਪੀ. ਫ਼ਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਫ਼ਰੀਦਕੋਟ ਪੁਲਿਸ ਵਲੋਂ ਸਨੈਚਿੰਗ ਵਰਗੇ ਸਟਰੀਟ ਕਰਾਈਮ ਹੋਣ ਵਾਲੇ 'ਹਾਟਸਪਾਟਸ' ਦੀ ਪਛਾਣ ਕੀਤੀ ਜਾ ਰਹੀ ਹੈ, ਤਾਂ ਜੋ ਇਨ੍ਹਾਂ ਜਗ੍ਹਾਵਾਂ 'ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾ ਸਕਣ | ਉਨ੍ਹਾਂ ਦੱਸਿਆ ਕਿ ਇਸ ਨਾਲ ਨਾ ਸਿਰਫ਼ ਗੈਰ-ਕਾਨੂੰਨੀ ਸਰਗਰਮੀਆਂ 'ਤੇ ਰੋਕ ਲਗੇਗੀ ਬਲਕਿ ਅਪਰਾਧਿਕ ਅਨਸਰਾਂ ਨੂੰ ਵੀ ਕਾਬੂ ਕਰਨ ਵਿਚ ਮਦਦ ਮਿਲੇਗੀ | ਪੁਲਿਸ ਕਰਮਚਾਰੀਆਂ ਨੂੰ ਚੈਕਿੰਗ ਦੌਰਾਨ ਤੇ ਵਾਹਨ ਤੇ ਪਾਈਸ ਵਰਗੀਆਂ ਐਪਲੀਕੇਸ਼ਨਾਂ ਦੀ ਵਰਤੋਂ ਕਰਨ ਦੇ ਸੰਬੰਧੀ ਯੋਗ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਫਰੀਡਮ ਫਾਈਟਰਜ਼ ਡੀਪੈਂਡੈਨਟਸ ਐਸੋਸੀਏਸ਼ਨ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਪੁਲਿਸ ਨੇ ਨਸ਼ਾ ਕਰਦੀ ਲੜਕੀ ਨੂੰ ਕੀਤਾ ਕਾਬੂ <br/>
Ad Position 24