ਮਲੋਟ, 6 ਮਾਰਚ (ਅਜਮੇਰ ਸਿੰਘ ਬਰਾੜ)-ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਸੁਹਿਰਦ ਯਤਨਾਂ ਨਾਲ ਸਰਾਭਾ ਨਗਰ ਮਲੋਟ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਦਾ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਸ਼ਹਿਰੀ ਪ੍ਰਧਾਨ ਜਸਮੀਤ ਸਿੰਘ, ਸ਼ਹਿਰੀ ਪ੍ਰਧਾਨ ਬੱਬੂ ਰਾਜੀਵ ਉਪਲ ਆਦਿ ਨੇ ਟੱਕ ਲਗਾ ਕੇ ਗਲੀ ਦੇ ਕੰਮ ਦੀ ਸ਼ੁਰੂਆਤ ਕੀਤੀ | ਇਸ ਮੌਕੇ ਕੌਂਸਲਰ ਜਸਦੇਵ ਸਿੰਘ ਸੰਧੂ, ਵਾਰਡ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ, ਸਿਟੀਜ਼ਨ ਕਲੱਬ ਦੇ ਪ੍ਰਧਾਨ ਲਵ ਬੱਤਰਾ, ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਜੋਨੀ ਗਰਗ, ਕਰਮਜੀਤ ਸ਼ਰਮਾ, ਗੁਰਪ੍ਰੀਤ ਸੋਨੂ ਵਿਰਦੀ, ਯੂਥ ਬਲਾਕ ਪ੍ਰਧਾਨ ਰਾਜੂ ਸ਼ਰਮਾ, ਮਹਿਲਾ ਵਿੰਗ ਦੀ ਆਗੂ ਗੀਤਾ ਚੋਪੜਾ, ਪ੍ਰਧਾਨ ਇੰਦਰਪਾਲ ਸਿੰਘ ਪਿ੍ੰਸ, ਕਾਲੀ ਸੰਧੂ ਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ |