ਰੁਪਾਣਾ, 8 ਮਾਰਚ (ਜਗਜੀਤ ਸਿੰਘ)-ਮੌਜੂਦਾ ਪੰਜਾਬ ਸਰਕਾਰ ਵਲੋਂ ਘਰ ਘਰ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਸਕੀਮ ਤਹਿਤ ਪਿੰਡ ਸੁੰਦਰ ਰੁਪਾਣਾ ਤੇ ਨਵਾਂ ਰੁਪਾਣਾ ਵਿਖੇ ਸਰਪੰਚ ਸਿਮਰਨ ਕੌਰ ਬਰਾੜ, ਪੰਚ ਪਿੱਪਲ ਸਿੰਘ ਤੇ ਪੰਚ ਬਾਜ ਸਿੰਘ ਸੰਧੂ ਦੀ ਅਗਵਾਈ ਵਿਚ ਕੈਂਪ ਲਗਾਇਆ ਗਿਆ | ਜਿਸ 'ਚ ਪਿੰਡ ਵਾਸੀਆਂ ਦੇ ਮੁੱਖ ਮੰਤਰੀ ਸਿਹਤ ਬੀਮਾਂ ਯੋਜਨਾ ਵਾਲੇ 10 ਲੱਖ ਰੁਪਏ ਵਾਲੇ ਕਾਰਡ ਬਣਾਏ ਗਏ | ਸਰਪੰਚ ਸਿਮਰਨ ਸਿੰਘ ਬਰਾੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਤਿਹਾਸ 'ਚ ਪਹਿਲੀ ਸਰਕਾਰ ਹੈ, ਜਿਸ ਨੇ ਆਪਣੀ ਹਰ ਗਰੰਟੀ ਪੂਰੀ ਕੀਤੀ ਹੈ | ਇਸ ਮੌਕੇ ਟੀਕੂ ਬਰਾੜ, ਕਾਲਾ ਖੋਸਾ, ਮਨਿੰਦਰ ਸਿੰਘ ਬਰਾੜ, ਗੁਰਮੀਤ ਸਿੰਘ ਪੰਚ, ਅਕਾਸ਼ਦੀਪ ਸਿੰਘ ਆਦਿ ਹਾਜ਼ਰ ਸਨ |