ਸ੍ਰੀ ਮੁਕਤਸਰ ਸਾਹਿਬ, 3 ਅਪ੍ਰੈਲ (ਹਰਮਹਿੰਦਰ ਪਾਲ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਹਲਕਾ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਤੋਂ 38 ਸਾਲਾਂ ਦੀ ਸ਼ਾਨਦਾਰ ਸੇਵਾਵਾਂ ਨਿਭਾਅ ਕੇ ਸੇਵਾ ਮੁਕਤ ਹੋਏ ਸੀਨੀਅਰ ਸਹਾਇਕ ਸ਼ੰਕਰ ਦਾਸ ਦੀ ਸੇਵਾ ਮੁਕਤੀ ਮੌਕੇ ਸਮਾਗਮਕ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਰਿਸ਼ਤੇਦਾਰ, ਸੱਜਣ ਮਿੱਤਰ, ਵਿਭਾਗ ਦੇ ਮੁਲਾਜ਼ਮ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਤੇ ਸ਼ੰਕਰ ਦਾਸ ਨੂੰ ਸੇਵਾ ਮੁਕਤੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਸਨਮਾਨਿਤ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਜਸਵੀਰ ਸਿੰਘ ਤੱਖੀ ਵਲੋਂ ਨਿਭਾਈ ਗਈ | ਇਸ ਮੌਕੇ ਮਸ਼ਹੂਰ ਰੇਡੀਓ ਟੀ.ਵੀ. ਗਾਇਕ ਇੰਦਰਜੀਤ ਸਿੰਘ ਮੁਕਤਸਰੀ, ਜਸਵਿੰਦਰ ਸਿੰਘ ਫ਼ੱਤਣਵਾਲਾ, ਬਾਬਾ ਕਿਰਪਾਲ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕੇ.ਪੀ. ਸਿੰਘ, ਮੁਖ਼ਤਿਆਰ ਸਿੰਘ ਬੇਦੀ ਵਲੋਂ ਸੰਬੋਧਨ ਕੀਤਾ | ਇਸ ਮੌਕੇ ਸਮੂਹ ਸਰਕਲ ਦਫ਼ਤਰ ਡਵੀਜ਼ਨ ਨੰਬਰ 1, 2 ਦੇ ਸੁਪਰਡੈਂਟ ਰਜਨੀਸ਼ ਕੁਮਾਰ, ਗੌਤਮ ਕੁਮਾਰ, ਸੰਦੀਪ ਢੋਸੀਵਾਲ, ਚਰਨਜੀਤ ਕੁਮਾਰ ਹਾਜ਼ਰ ਸਨ | ਅਖ਼ੀਰ 'ਚ ਸ਼ੰਕਰ ਦਾਸ ਨੇ ਸਾਰਿਆਂ ਦਾ ਧੰਨਵਾਦ ਕੀਤਾ |