14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਰੁਪਿੰਦਰ ਸਿੰਘ ਬਾਠ ਸਬ-ਰਜਿਸਟਰਾਰ ਨਿਯੁਕਤ ਮਲੋਟ ਤੇ ਲੰਬੀ ਤਹਿਸੀਲ ਦਾ ਸੰਭਾਲਣਗੇ ਕੰਮ

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਮਲੋਟ, 3 ਅਪ੍ਰੈਲ (ਪਾਟਿਲ)-ਅੱਜ ਰੁਪਿੰਦਰ ਸਿੰਘ ਬਾਠ ਨੂੰ ਤਹਿਸੀਲ ਮਲੋਟ ਤੇ ਲੰਬੀ ਦਾ ਸਭ ਰਜਿਸਟਰਾਰ ਨਿਯੁਕਤ ਕੀਤਾ ਗਿਆ | ਜਦੋਂ ਤੱਕ ਤਹਿਸੀਲਦਾਰ ਮਲੋਟ ਦੀ ਨਿਯੁਕਤੀ ਨਹੀਂ ਹੁੰਦੀ, ਉਦੋਂ ਤੱਕ ਉਹ ਨਾਇਬ ਤਹਿਸੀਲਦਾਰ ਮਲੋਟ/ਲੰਬੀ ਦੇ ਟ੍ਰੇਨਿੰਗ ਜਾਂ ਛੁੱਟੀ ਜਾਣ ਦੀ ਸੂਰਤ ਵਿਚ ਬਤੌਰ ਸਬ ਰਜਿਸਟਰਾਰ/ ਜੁਆਇੰਟ ਸਬ-ਰਜਿਸਟਰਾਰ ਦਾ ਕੰਮ ਕਰਨਗੇ | ਇਸ ਮੌਕੇ ਸਮੂਹ ਤਹਿਸੀਲ ਸਟਾਫ਼ ਰੁਪਿੰਦਰ ਸਿੰਘ ਬਾਠ ਨੂੰ ਗੁਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਜੀ ਆਇਆ ਕਿਹਾ | ਇਸ ਮੌਕੇ ਰੀਡਰ ਸੁਖਵਿੰਦਰ ਸਿੰਘ, ਆਰ.ਸੀ. ਕਲਰਕ ਹਰਿੰਦਰ ਕੁਮਾਰ, ਹਰਪਾਲ ਮਠਾੜੂ, ਅਸ਼ਵਨੀ ਸ਼ਰਮਾ, ਸੰਜੀਵ ਕੁਮਾਰ, ਪਵਨ ਗੋਇਲ, ਹਰਜਿੰਦਰ ਸਿੰਘ ਕਾਨੂੰਨਗੋ, ਪਰਵੀਨ ਮਦਾਨ, ਅਮਨਦੀਪ ਸਿੰਘ, ਐਡਵੋਕੇਟ ਜਗਦੀਸ਼ ਸੇਤੀਆ, ਚਰਨ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਿਸ਼ਾਨ ਅਕੈਡਮੀ ਵਿਖੇ ਅਕੈਡਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਧਾਰਮਿਕ ਸਮਾਗਮ ਅਗਲੀ ਖ਼ਬਰ ਸੀਨੀਅਰ ਸਹਾਇਕ ਸ਼ੰਕਰ ਦਾਸ ਦੀ ਸੇਵਾ ਮੁਕਤੀ 'ਤੇ ਸਮਾਗਮ
Ad Position 24