ਮਲੋਟ, 3 ਅਪ੍ਰੈਲ (ਪਾਟਿਲ)-ਨਿਸ਼ਾਨ ਅਕੈਡਮੀ ਔਲਖ ਵਿਖੇ ਮੈਨੇਜਮੈਂਟ, ਸਟਾਫ਼ ਤੇ ਵਿਦਿਆਰਥੀਆਂ ਵਲੋਂ ਸ੍ਰੀ ਸਹਿਜ ਪਾਠ ਜੀ ਦੀ ਆਰੰਭਤਾ ਕੀਤੀ ਗਈ | ਅੱਜ ਸਮਾਗਮ ਵਿਚ ਸ੍ਰੀ ਸਹਿਜ ਪਾਠ ਜੀ ਦੀ ਸੰਪੂਰਨਤਾ ਦੇ ਭੋਗ ਪਾਏ ਗਏ ਤੇ ਕੀਰਤਨ ਦੀਵਾਨ ਸਜਾਏ ਗਏ, ਜਿਸ ਵਿਚ ਅਕੈਡਮੀ ਦੇ ਡਾਇਰੈਕਟਰ ਇਕਓਾਕਾਰ ਸਿੰਘ ਨੇ ਆਪ ਕੀਰਤਨ ਦੀ ਸੇਵਾ ਨਿਭਾਈ | ਉਪਰੰਤ ਅਕੈਡਮੀ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਗੁਰੂਘਰ ਦੇ ਵਜ਼ੀਰ ਸਾਹਿਬ ਵਲੋਂ ਵੀ ਕੀਰਤਨ ਦੀ ਸੇਵਾ ਨਿਭਾਈ ਗਈ | ਇਸ ਮੌਕੇ ਅਕੈਡਮੀ ਦੇ ਚੇਅਰਮੈਨ ਕਸ਼ਮੀਰ ਸਿੰਘ, ਸਮੂਹ ਸਟਾਫ਼ ਅਤੇ ਸਾਰੇ ਵਿਦਿਆਰਥੀ ਹਾਜ਼ਰ ਸਨ | ਆਨੰਦ ਸਾਹਿਬ ਜੀ ਦੇ ਪਾਠ ਉਪਰੰਤ ਅਕੈਡਮੀ ਦੀ ਚੜ੍ਹਦੀ ਕਲਾ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਿਹਨਤ ਕਰਨ ਦੀ ਅਰਦਾਸ ਬੇਨਤੀ ਕੀਤੀ ਗਈ | ਪਿ੍ੰਸੀਪਲ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ, ਅਧਿਆਪਕਾਂ, ਮੈਨੇਜਮੈਂਟ ਤੇ ਮਾਪਿਆਂ ਦਾ ਸੰਗਤੀ ਰੂਪ 'ਚ ਧੰਨਵਾਦ ਕੀਤਾ |