ਸ੍ਰੀ ਮੁਕਤਸਰ ਸਾਹਿਬ, 3 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਮਿਊਜ਼ਿਕ ਲਵਰਜ਼ ਗਰੁੱਪ ਸ੍ਰੀ ਮੁਕਤਸਰ ਸਾਹਿਬ ਵਲੋਂ 5 ਅਪ੍ਰੈਲ (ਐਤਵਾਰ) ਨੂੰ ਸਥਾਨਕ ਸਿਟੀ ਹੋਟਲ ਵਿਖੇ ਗੀਤਾਂ ਭਰੀ ਸ਼ਾਮ ਕਰਵਾਈ ਜਾ ਰਹੀ ਹੈ | ਇਸ ਸੰਬੰਧੀ ਪ੍ਰੋਗਰਾਮ ਦੇ ਪ੍ਰਬੰਧਕ ਹੀਰਾ ਲਾਲ ਤੇ ਹਰਦਰਸ਼ਨ ਨੈਬੀ ਨੇ ਦੱਸਿਆ ਕਿ ਇਹ ਗਰੁੱਪ ਸ਼ਹਿਰ ਵਾਸੀਆਂ ਵਿਚ ਸੰਗੀਤ ਪ੍ਰਤੀ ਰੁਚੀ ਵਧਾਉਣ ਦਾ ਕੰਮ ਕਰ ਰਿਹਾ ਹੈ | ਬਹੁਤ ਸਾਰੇ ਲੋਕ ਇਸ ਗਰੁੱਪ ਦੀਆਂ ਸਰਗਰਮੀਆਂ ਸਦਕਾ ਗੀਤ ਸੰਗੀਤ ਨਾਲ ਜੁੜ ਰਹੇ ਹਨ | ਲੋਕ ਆਪਣੀ ਤਣਾਅ ਭਰੀ ਜ਼ਿੰਦਗੀ 'ਚੋਂ ਕੁਝ ਪਲ ਗੀਤ ਸੰਗੀਤ ਨਾਲ ਜੁੜ ਕੇ ਤਣਾਅ ਮੁਕਤ ਹੋ ਜਾਂਦੇ ਹਨ | ਇਸ ਪ੍ਰੋਗਰਾਮ ਵਿਚ ਗਰੁੱਪ ਦੇ ਮੈਂਬਰ ਆਪਣੇ ਗੀਤ ਪੇਸ਼ ਕਰਨਗੇ | ਗੀਤਾਂ ਭਰੀ ਸ਼ਾਮ ਦਾ ਮਾਹੌਲ ਪੂਰਨ ਰੂਪ ਵਿਚ ਪਰਿਵਾਰਕ ਹੋਵੇਗਾ | ਇਹ ਪ੍ਰੋਗਰਾਮ ਸ਼ਾਮ 5 ਵਜੇ ਸ਼ੁਰੂ ਹੋਵੇਗਾ ਤੇ ਰਾਤ 9 ਵਜੇ ਸਮਾਪਤ ਹੋਵੇਗਾ |