ਰਾਮਾਂ ਮੰਡੀ, 3 ਅਪ੍ਰੈਲ (ਤਰਸੇਮ ਸਿੰਗਲਾ)-ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦਾ ਬੀਤੀ ਦੇਰ ਸ਼ਾਮ ਇਕ ਸੜਕ ਹਾਦਸੇ ਵਿਚ ਦੇਹਾਂਤ ਹੋ ਜਾਣ ਦੀ ਮੰਦਭਾਗੀ ਸੂਚਨਾ ਮਿਲਦੇ ਹੀ ਹਲਕੇ ਅੰਦਰ ਸੋਗ ਦੀ ਲਹਿਰ ਦੌੜ ਗਈ | ਜਟਾਣਾ ਹਲਕੇ ਅੰਦਰ ਲੋਕਾਂ ਵਿਚ ਬਹੁਤ ਹੀ ਹਰਮਨ ਪਿਆਰੇ ਸਨ | ਉਨ੍ਹਾਂ ਦੇ ਦੇਹਾਂਤ 'ਤੇ ਪਾਰਟੀ ਵਰਕਰਾਂ ਰਣਜੀਤ ਸਿੰਘ ਸੰਧੂ ਜ਼ਿਲ੍ਹਾ ਜਨਰਲ ਸਕੱਤਰ, ਲੱਕੀ ਜਟਾਣਾ, ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਕਿ੍ਸ਼ਨ ਸਿੰਘ ਭਾਗੀਵਾਂਦਰ, ਦਰਸ਼ਨ ਸਿੰਘ ਸੰਧੂ ਮਾਨਵਾਲਾ ਬਲਾਕ ਪ੍ਰਧਾਨ, ਤਰਸੇਮ ਸਿੰਘ ਲਾਲੇਆਣਾ, ਸੁਖਵੰਤ ਸਿੰਘ ਕਾਲਾ, ਮਦਨ ਲਾਲ ਲੈਹਰੀ ਸਾਬਕਾ ਪ੍ਰਧਾਨ, ਵਿਕਾਸ ਬਖਤੂ, ਬੇਅੰਤ ਸਿੰਘ ਬੰਗੀ ਸਾਬਕਾ ਚੇਅਰਮੈਨ ਬਲਾਕ ਸੰਮਤੀ, ਰਮੇਸ਼ ਰਾਮਾਂ ਸੂਬਾ ਸਕੱਤਰ, ਕਾਕਾ ਰਜਿੰਦਰ ਸਿੰਘ ਸਿੱਧੂ ਬੰਗੀ ਸਾਬਕਾ ਸਰਪੰਚ , ਮਨਜੀਤ ਸਿੰਘ ਲਾਲੇਆਣਾ, ਕਿ੍ਸ਼ਨ ਕੁਮਾਰ ਕਾਲਾ ਸਾਬਕਾ ਪ੍ਰਧਾਨ, ਮਨੋਜ ਸੀਂਗੋ ਐਮਸੀ, ਹਰਜਿੰਦਰ ਸਿੰਘ ਸਿੱਧੂ ਫੁੱਲੋਖਾਰੀ ਸ.ਸ., ਕੁਲਦੀਪ ਸਿੰਘ ਕਮਾਲੂ ਸਾਬਕਾ ਸ.ਸ., ਗੁਰਚੇਤ ਸਿੰਘ ਸੇਖੂ ਸ. ਸ., ਖੁਸ਼ਵੰਤ ਸਿੰਘ ਬੱਬੀ ਮਾਨਵਾਲਾ ਸ.ਸ., ਅਸ਼ੋਕ ਸਿੰਗਲਾ ਸ਼ਹਿਰੀ ਪ੍ਰਧਾਨ, ਅੰਮਿ੍ਤਪਾਲ ਬਖਤੂ , ਗਨੇਸ਼ ਰਾਮਸਰਾ ਸਮੇਤ ਸਮੂਹ ਇਲਾਕਾ ਵਾਸੀਆਂ ਨੇ ਡੁੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਪਾਰਟੀ ਦੇ ਨਾਲ ਨਾਲ ਹਲਕੇ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ |