09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕੇਂਦਰੀ ਟੀਮ ਨੂੰ ਪੰਜਾਬ ਭੇਜਣ ਦੀ ਮੰਗ, 1.30 ਲੱਖ ਏਕੜ ਤੋਂ ਵੱਧ ਫ਼ਸਲੀ ਨੁਕਸਾਨ ਦਾ ਜ਼ਿਕਰ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਮੰਡੀ ਕਿੱਲਿਆਂਵਾਲੀ, 10 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਪੱਤਰ ਲਿਖ ਕੇ ਭਾਰੀ ਮੀਂਹ ਤੇ ਗੜੇ੍ਹਮਾਰੀ ਕਾਰਨ ਕਣਕ ਤੇ ਹਾੜ੍ਹੀ ਫ਼ਸਲਾਂ ਨੂੰ ਹੋਏ ਨੁਕਸਾਨ ਦੇ ਸਰਵੇ ਲਈ ਉਚ ਪੱਧਰੀ ਕੇਂਦਰੀ ਟੀਮ ਪੰਜਾਬ ਭੇਜਣ ਦੀ ਮੰਗ ਕੀਤੀ ਹੈ | ਖੇਤੀਬਾੜੀ ਵਿਭਾਗ ਦੇ ਮੁੱਢਲੇ ਅਨੁਮਾਨ ਅਨੁਸਾਰ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ 1.30 ਲੱਖ ਏਕੜ ਤੋਂ ਵੱਧ ਰਕਬੇ ਵਿਚ ਫ਼ਸਲੀ ਨੁਕਸਾਨ ਹੋਇਆ ਹੈ | ਮੀਂਹ ਜਾਰੀ ਰਹਿਣ ਨਾਲ ਇਹ ਅੰਕੜਾ ਵਧਣ ਦੇ ਆਸਾਰ ਹਨ | ਮੌਜੂਦਾ ਹਾੜ੍ਹੀ ਸੀਜ਼ਨ ਦੌਰਾਨ ਕਰੀਬ 35 ਲੱਖ ਹੈਕਟੇਅਰ ਵਿਚ ਕਣਕ ਦੀ ਬਿਜਾਈ ਹੋਈ ਸੀ ਅਤੇ ਚੰਗੇ ਉਤਪਾਦਨ ਦੀ ਉਮੀਦ ਸੀ, ਪਰ ਲਗਾਤਾਰ ਮੀਂਹ ਤੇ ਗੜੇ੍ਹਮਾਰੀ ਨੇ ਫ਼ਸਲ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਕਿਸਾਨ ਆਰਥਿਕ ਦਬਾਅ ਹੇਠ ਆ ਗਏ ਹਨ | ਖੇਤੀਬਾੜੀ ਮੰਤਰੀ ਨੇ ਇਸ ਪੱਤਰ ਵਿਚ ਕਿਹਾ ਕਿ ਨੁਕਸਾਨ ਸਿਰਫ਼ ਕਣਕ ਤੱਕ ਸੀਮਤ ਨਹੀਂ, ਸਗੋਂ ਫ਼ਾਜ਼ਿਲਕਾ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਅੰਮਿ੍ਤਸਰ, ਮੋਗਾ ਤੇ ਮਾਨਸਾ ਜ਼ਿਲਿ੍ਹਆਂ ਵਿਚ ਸਬਜ਼ੀਆਂ, ਚਾਰਾ ਤੇ ਹੋਰ ਫ਼ਸਲਾਂ ਵੀ ਪ੍ਰਭਾਵਿਤ ਹੋਈਆਂ ਹਨ | ਇਸ ਨਾਲ ਕਿਸਾਨਾਂ ਦੀ ਆਮਦਨ ਤੇ ਸੂਬੇ ਦੀ ਖੇਤੀ ਆਰਥਿਕਤਾ 'ਤੇ ਅਸਰ ਪੈ ਰਿਹਾ ਹੈ | ਉਨ੍ਹਾਂ ਕੇਂਦਰ ਤੋਂ ਤੁਰੰਤ ਰਾਹਤ ਤੇ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰੀ ਟੀਮ ਦੀ ਆਮਦ ਨਾਲ ਨੁਕਸਾਨ ਦੀ ਵਿਸਥਾਰਤ ਰਿਪੋਰਟ ਤਿਆਰ ਕੀਤੀ ਜਾ ਸਕੇਗੀ | ਸੂਬਾ ਸਰਕਾਰ ਵਲੋਂ ਇਸ ਤੋਂ ਪਹਿਲਾਂ ਹੀ ਨੁਕਸਾਨ ਦੇ ਅੰਕਲਨ ਲਈ ਵਿਸ਼ੇਸ਼ ਗਿਰਦਾਵਰੀ ਦੇ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ |
Ad Position 22
No active advertisement
ਪਿਛਲੀ ਖ਼ਬਰ ਮਥੁਰਾ ਦੇ ਵਰਿੰਦਾਵਨ ਵਿਖੇ ਵਾਪਰੇ ਹਾਦਸੇ 'ਤੇ ਸੁਖਬੀਰ ਸਿੰਘ ਬਾਦਲ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਖੇਤੀਬਾੜੀ ਮੰਤਰੀ ਪੰਜਾਬ ਨੇ ਲਿਖਿਆ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਪੱਤਰ
Ad Position 24