03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬਿਜਲੀ ਘਰ ਰੁਪਾਣਾ ਦੀ ਇਮਾਰਤ ਦੀ ਹਾਲਤ ਖ਼ਸਤਾ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਰੁਪਾਣਾ, 24 ਅਪ੍ਰੈਲ (ਜਗਜੀਤ ਸਿੰਘ)-ਪਿੰਡ ਰੁਪਾਣਾ ਵਿਖੇ ਬਿਜਲੀ ਘਰ ਦੀ ਇਮਾਰਤ ਪਿਛਲੇ 50-55 ਸਾਲ ਪੁਰਾਣੀ ਬਣੀ ਹੋਣ ਕਰਕੇ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਤੇ ਕਿਸੇ ਵੇਲੇ ਵੀ ਡਿੱਗ ਕੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ | ਇਸ ਦੇ ਨਾਲ ਆਸਪਾਸ ਦੇ 23 ਪਿੰਡ ਜੁੜੇ ਹੋਏ ਹਨ ਅਤੇ ਇਸ ਅੰਦਰ ਲਗਭਗ 33 ਮੁਲਾਜ਼ਮ ਆਪਣਾ ਕੰਮਕਾਰ ਕਰ ਰਹੇ ਹਨ, ਜਦਕਿ ਬਿਜਲੀ ਘਰ ਅੰਦਰ ਰੋਜ਼ਾਨਾ 200 ਤੋਂ ਵੱਧ ਵਿਅਕਤੀਆਂ ਦਾ ਕੰਮਕਾਰ ਲਈ ਆਉਣਾ-ਜਾਣਾ ਬਣਿਆ ਹੋਇਆ ਹੈ | ਇਸ ਸੰਬੰਧੀ ਹਾਜ਼ਰ ਮੁਲਾਜ਼ਮਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਪਿਛਲੇ 16 ਸਾਲਾਂ ਤੋਂ ਇਸ ਇਮਾਰਤ ਬਾਰੇ ਸੰਬੰਧਿਤ ਵੱਖ-ਵੱਖ ਮਹਿਕਮਿਆਂ ਦੇ ਉਚ ਅਧਿਕਾਰੀਆਂ ਨੂੰ ਲਿਖ਼ਤੀ ਜਾਣਕਾਰੀ ਦਿੰਦੇ ਆਏ ਹਨ, ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਬਾਰਿਸ਼ਾਂ ਦੇ ਦਿਨਾਂ 'ਚ ਕਮਰਿਆਂ ਦੀ ਛੱਤਾਂ ਚੋਣ ਲੱਗ ਪੈਦੀਆਂ ਹਨ, ਜਿਸ ਕਰਕੇ ਮੁਲਾਜ਼ਮਾਂ ਤੇ ਕੰਮਕਾਰ ਲਈ ਆਉਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਸਾਹਮਣਾ ਕਰਨਾ ਪੈਂਦਾ ਹੈ | ਬਿਜਲੀ ਘਰ ਨਾਲ ਜੁੜੇ ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਪਾਸੋਂ ਮੰਗ ਕੀਤੀ ਕਿ ਤੁਰੰਤ ਕਾਰਵਾਈ ਕਰਕੇ ਬਿਜਲੀ ਘਰ ਇਮਾਰਤ ਦੀ ਜਲਦੀ ਸਾਰ ਲਈ ਜਾਵੇ, ਤਾਂ ਜੋ ਕਿਸੇ ਦਾ ਜਾਨੀ-ਮਾਲੀ ਨੁਕਸਾਨ ਨਾ ਹੋ ਜਾਵੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੌਕ ਡਰਿਲ ਕਰਵਾਈ ਅਗਲੀ ਖ਼ਬਰ ਖਰੀਦ ਏਜੰਸੀਆ ਵਲੋਂ ਕਿਸਾਨਾਂ ਨੂੰ 717.50 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ-ਡਿਪਟੀ ਕਮਿਸ਼ਨਰ
Ad Position 24