ਸੀਵਰੇਜ ਸਮੱਸਿਆ ਤੋਂ ਦੁਖੀ ਲੋਕਾਂ ਨੇ 'ਆਪ' ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਅਜੀਤ ਡੈਸਕ
25-04-2026
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅੱਜ ਸ਼ਾਮ ਤੱਕ ਸਮੱਸਿਆ ਦਾ ਹੱਲ ਨਾ ਹੋਇਆ ਅਤੇ ਗਲੀ ਵਿਚੋਂ ਸਾਰਾ ਪਾਣੀ ਨਾ ਨਿਕਲਿਆ ਤਾਂ ਉਹ 25 ਅਪ੍ਰੈਲ ਨੂੰ ਓਵਰਬਿ੍ਜ 'ਤੇ ਜਾਮ ਲਗਾਉਣਗੇ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ | ਗੋਰਾ ਪਠੇਲਾ ਨੇ ਕਿਹਾ ਕਿ ਇਹ ਸਮੱਸਿਆ ਅੱਜ ਦੀ ਨਹੀਂ, ਸਗੋਂ ਸਾਲਾਂ ਤੋਂ ਚੱਲੀ ਆ ਰਹੀ ਹੈ | ਹਰ ਦੂਜੇ-ਤੀਜੇ ਦਿਨ ਬਾਗਵਾਲੀ ਗਲੀ ਜਾਂ ਇਸ ਦੇ ਆਸ-ਪਾਸ ਦੀਆਂ ਗਲੀਆਂ ਵਿਚ ਸੀਵਰੇਜ ਦਾ ਪਾਣੀ ਭਰ ਜਾਂਦਾ ਹੈ | ਜਿੰਨਾਂ ਚਿਰ ਇਸ ਦਾ ਕੋਈ ਪੱਕਾ ਹੱਲ ਨਹੀਂ ਲੱਭਿਆ ਜਾਂਦਾ, ਇਹ ਸਮੱਸਿਆ ਖ਼ਤਮ ਨਹੀਂ ਹੋ ਸਕਦੀ | ਬਾਗਵਾਲੀ ਗਲੀ ਵਿਚ ਸਥਿਤ ਸ੍ਰੀ ਬਾਲਾ ਜੀ ਮੰਦਰ ਦੇ ਪੁਜਾਰੀ ਪੰਡਿਤ ਗੁਲਸ਼ਨ ਸ਼ਰਮਾ ਨੇ ਕਿਹਾ ਕਿ ਗਲੀ ਵਿਚ ਮੰਦਰ ਹੋਣ ਕਾਰਨ ਅਕਸਰ ਸ਼ਰਧਾਲੂਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ, ਪਰ ਸੀਵਰੇਜ ਦਾ ਗੰਦਾ ਪਾਣੀ ਭਰਿਆ ਰਹਿਣ ਕਾਰਨ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ | ਗਲੀ ਵਾਸੀ ਸੰਜੀਵ ਕੁਮਾਰ ਚਲਾਨਾ ਨੇ ਦੱਸਿਆ ਕਿ 25 ਅਪ੍ਰੈਲ ਨੂੰ ਉਨ੍ਹਾਂ ਦੇ ਸਪੁੱਤਰ ਦਾ ਵਿਆਹ ਹੈ | ਸੀਵਰੇਜ ਦੇ ਗੰਦੇ ਪਾਣੀ ਕਾਰਨ ਜਿੱਥੇ ਵਿਆਹ ਦੀਆਂ ਤਿਆਰੀਆਂ ਪ੍ਰਭਾਵਿਤ ਹੋਈਆਂ ਹਨ, ਉੱਥੇ ਹੀ ਲੇਡੀ ਸੰਗੀਤ ਵਿਚ ਵੀ ਲੋਕ ਬਹੁਤ ਘੱਟ ਆਏ ਹਨ, ਕਿਉਂਕਿ ਗੰਦੇ ਪਾਣੀ ਕਾਰਨ ਹਰ ਕੋਈ ਆਉਣ ਤੋਂ ਕਤਰਾ ਰਿਹਾ ਹੈ | ਦੂਜੇ ਪਾਸੇ ਠੇਕੇ ਵਾਲੀ ਗਲੀ ਦੇ ਵਾਸੀ ਸਤੀਸ਼ ਗਿਰਧਰ ਕਾਲਾ ਨੇ ਵੀ ਕਿਹਾ ਕਿ ਇਸ ਦੇ ਨਾਲ ਲੱਗਦੀਆਂ ਗਲੀਆਂ ਵਿਚ ਪਾਣੀ ਭਰਨ ਕਾਰਨ ਜਲ-ਥਲ ਹੋ ਜਾਂਦਾ ਹੈ | ਇੰਨਾਂ ਪਾਣੀ ਤਾਂ ਕਦੇ ਬਾਰਿਸ਼ ਹੋਣ ਤੋਂ ਬਾਅਦ ਵੀ ਨਹੀਂ ਭਰਦਾ, ਜਿੰਨਾਂ ਸੀਵਰੇਜ ਦੀ ਸਮੱਸਿਆ ਕਾਰਨ ਭਰ ਰਿਹਾ ਹੈ | ਇਸ ਮੌਕੇ ਭਾਜਪਾ ਆਗੂ ਨੀਟਾ ਤੰਵਰ, ਅਮਿਤ ਦਾਬੜਾ ਮੀਤੂ, ਤਰਸੇਮ ਲਾਲ, ਪੱਪੂ ਗਰਗ, ਦੀਪਕ, ਬੱਤਰਾ , ਰਾਕੇਸ਼ ਕੁਮਾਰ, ਇੰਦੂ ਕੁਮਾਰ, ਪੱਪੂ ਗੇਰਾ, ਮੋਹਿਤ ਵਾਟਸ, ਸ਼ਿਵ ਗਾਂਧੀ, ਦੀਪੂ ਭਾਟੀਆ ਆਦਿ ਨੇ ਵੀ ਪ੍ਰਸ਼ਾਸਨ ਤੋਂ ਇਸ ਸਮੱਸਿਆ ਦੇ ਸਥਾਈ ਹੱਲ ਦੀ ਮੰਗ ਕੀਤੀ |