ਗਿੱਦੜਬਾਹਾ, 24 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਕਾਰਜਕਾਰੀ ਐੱਸ. ਐੱਮ. ਓ. ਸਿਵਲ ਹਸਪਤਾਲ ਗਿੱਦੜਬਾਹਾ ਡਾ. ਧਰਿੰਦਰ ਗਰਗ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿਖੇ ਬੀ.ਪੀ. ਤੇ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਬੀ.ਪੀ. ਤੇ ਸ਼ੂਗਰ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਸਿਹਤ ਸੰਭਾਲ ਸੰਬੰਧੀ ਜ਼ਰੂਰੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਾਕਟਰਾਂ ਨੇ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿਚ ਇਕ ਵਾਰ ਆਪਣਾ ਬੀ.ਪੀ. ਤੇ ਸ਼ੂਗਰ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਘੱਟੋ-ਘੱਟ 5 ਸਾਲਾਂ ਵਿਚ ਇਕ ਵਾਰ ਕੈਂਸਰ ਸਕਰੀਨਿੰਗ ਕਰਾਉਣ ਦੀ ਸਲਾਹ ਵੀ ਦਿੱਤੀ ਤਾਂ ਜੋ ਇਨ੍ਹਾਂ ਗੰਭੀਰ ਬਿਮਾਰੀਆਂ ਦਾ ਸਮਾਂ ਰਹਿੰਦੇ ਪਤਾ ਲੱਗ ਸਕੇ ਤੇ ਬਚਾਅ ਹੋ ਸਕੇ | ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਪੈਣ 'ਤੇ ਸਰਕਾਰੀ ਹਸਪਤਾਲ ਤੋਂ ਆਪਣਾ ਚੈੱਕਅਪ ਕਰਵਾ ਸਕਦੇ ਹਨ | ਇਸ ਮੌਕੇ ਡਾ. ਮੰਜੂ ਬਾਂਸਲ, ਜਸਵਿੰਦਰ ਸਿੰਘ, ਸਿਮਰਜੀਤ ਕੌਰ, ਕਰਮਪਾਲ ਕੌਰ, ਪਰਵੀਨ ਰਾਣੀ, ਗੁਰਦੀਸ਼ ਕੌਰ, ਲਖਵੀਰ ਕੌਰ, ਸੋਨੂੰ ਰਾਣੀ ਅਤੇ ਰਾਜ ਬਾਲਾ ਆਦਿ ਹਾਜ਼ਰ ਸਨ |