04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ 'ਚ ਲੋਕ ਅਰਪਣ ਹੋਵੇਗੀ ਬਾਲ ਲੇਖਕਾਂ ਦੀ ਕਿਤਾਬ

Ad Position 21
repet_subhas-goyals [Copy P29]
ਅਜੀਤ ਡੈਸਕ 02-05-2026
ਮੋਗਾ, 1 ਮਈ (ਜਸਪਾਲ ਸਿੰਘ ਬੱਬੀ)-ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਫਗਵਾੜਾ ਵਿਖੇ ਸੁੱਖੀ ਬਾਠ ਤੇ ਉਂਕਾਰ ਸਿੰਘ ਤੇਜ਼ੇ ਦੀ ਰਹਿਨੁਮਾਈ ਹੇਠ 3 ਮਈ ਨੂੰ ਕਰਵਾਈ ਜਾ ਰਹੀ ਹੈ | ਇਸ ਮੌਕੇ ਪ੍ਰਧਾਨ ਬਲਜੀਤ ਸਿੰਘ ਸੇਖਾ ਤੇ ਮੀਡੀਆ ਕੋਆਰਡੀਨੇਟਰ ਪ੍ਰਦੀਪ ਸਿੰਘ ਰਖਰਾ ਨੇ ਦੱਸਿਆ ਕਿ ਹਰਸਿਮਰਨ ਸਿੰਘ ਮੌਂਟੀ ਦੁਆਰਾ ਸੰਪਾਦਕ ਕਿਤਾਬ ਨਵੀਆਂ ਕਲਮਾਂ ਨਵੀਂ ਉਡਾਣ ਭਾਗ-4 ਫਗਵਾੜਾ ਵਿਖੇ ਰਿਲੀਜ਼ ਕੀਤੀ ਜਾਵੇਗੀ | ਇਸ ਕਿਤਾਬ ਵਿਚ 75 ਬਾਲ ਲੇਖਕਾਂ ਦੀਆਂ ਰਚਨਾਵਾਂ ਦਰਜ ਹਨ | ਇਸ ਸਮੇਂ ਮੋਗਾ ਜ਼ਿਲੇ੍ਹ ਦੀ ਰਿਲੀਜ਼ ਹੋਣ ਵਾਲੀ ਕਿਤਾਬ ਦੇ ਪੋਸਟਰ ਦੀ ਘੁੰਡ ਚੁਕਾਈ ਅਸ਼ੀਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਮੋਗਾ ਤੇ ਮੰਜੂ ਭਾਰਦਵਾਜ ਜ਼ਿਲ੍ਹਾ ਸਿੱਖਿਆ ਅਫਸਰ (ਐਲੀ:) ਮੋਗਾ ਨੇ ਜਾਰੀ ਕੀਤਾ | ਉਨ੍ਹਾਂ ਕਿਹਾ ਕਿ ਸੁੱਖੀ ਬਾਠ ਵਲੋਂ ਇਹ ਬਹੁਤ ਵਧੀਆ ਉਪਰਾਲਾ ਹੈ | ਇਕ ਸਮੇਂ ਟੀਮ ਮੈਂਬਰ ਬਲਜਿੰਦਰ ਕੌਰ ਕਲਸੀ, ਅਮਨਦੀਪ ਕੌਰ ਡਗਰੂ ਤੇ ਨਿਸ਼ਾ ਬਜਾਜ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿਚ ਪੰਜਾਬ ਅਤੇ ਹੋਰ ਸਟੇਟਾਂ ਦੇ ਬੱਚੇ ਭਾਗ ਲੈ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਰਾਜ ਸਭਾ ਦੀਆਂ ਟਿਕਟਾਂ ਆਮ ਪੰਜਾਬੀਆਂ ਨੂੰ ਦਿੰਦੀ ਤਾਂ ਆਹ ਬੁਰੇ ਦਿਨ ਨਾ ਦੇਖਣੇ ਪੈਂਦੇ-ਮਾਹਲਾ ਅਗਲੀ ਖ਼ਬਰ ਲੜੀਵਾਰ ਬਾਲ ਨਾਵਲ-17 ਪਾਣੀ-ਪਿਤਾ
Ad Position 24