06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕੇਵਲ ਸਿੰਘ ਢਿੱਲੋਂ ਦੇ ਪ੍ਰਧਾਨ ਬਣਨ ਨਾਲ ਪੰਜਾਬ ਅੰਦਰ ਭਾਜਪਾ ਦੀ ਸਥਿਤੀ ਮਜ਼ਬੂਤ ਹੋਵੇਗੀ- ਜਸਪਾਲ ਪੰਜਗਰਾੲੀਂ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਪੰਜਰਗਾੲੀਂ ਕਲਾਂ, 28 ਮਈ (ਸੁਖਮੰਦਰ ਸਿੰਘ ਬਰਾੜ)-ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਹਾਈ ਕਮਾਂਡ ਨਰਿੰਦਰ ਮੋਦੀ ਪ੍ਰਧਾਨ ਮੰਤਰੀ, ਅਮਿਤ ਸ਼ਾਹ ਗ੍ਰਹਿ ਮੰਤਰੀ ਅਤੇ ਨੀਤਨ ਨਬੀਨ ਪ੍ਰਧਾਨ ਆਲ ਇੰਡੀਆ ਵਲੋਂ ਪੰਜਾਬ ਦੀ ਵਾਗ ਡੋਰ ਬਹੁਤ ਹੀ ਨਿਧੜਕ ਅਤੇ ਤਜ਼ਰਬੇਕਾਰ ਮਿਹਨਤੀ ਆਗੂ ਕੇਵਲ ਸਿੰਘ ਢਿੱਲੋਂ ਨੂੰ ਸੌਂਪਣ ਨਾਲ ਪੰਜਾਬ ਅੰਦਰ ਭਾਜਪਾ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਐਸ.ਸੀ. ਮੋਰਚਾ ਦੇ ਸੂਬਾਈ ਆਗੂ ਮੀਤ ਪ੍ਰਧਾਨ ਜਸਪਾਲ ਸਿੰਘ ਪੰਜਗਰਾਈਾ ਕੀਤਾ | ਉਨ੍ਹਾਂ ਕੇਵਲ ਸਿੰਘ ਢਿੱਲੋਂ ਦੀ ਇਸ ਨਿਯੁਕਤ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਪ੍ਰਧਾਨ ਦੀ ਅਗਵਾਈ ਵਿਚ 2027 ਦੀ ਸਰਕਾਰ ਦਾ ਮੁੱਢ ਅੱਜ ਤੋਂ ਬੰਨਿ੍ਹਆ ਗਿਆ ਕਿਉਂਕਿ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਪਿੰਡਾਂ ਤੱਕ ਕਾਮਯਾਬ ਕਰਨ ਲਈ ਇਕ ਸਿੱਖ ਧਾਕੜ ਜਰਨੈਲ ਕੇਵਲ ਸਿੰਘ ਢਿੱਲੋਂ ਵਰਗੇ ਆਗੂ ਦੀ ਲੋੜ ਸੀ | ਉਨ੍ਹਾਂ ਦੀ ਨਿਯੁਕਤ ਨਾਲ਼ ਪੰਜਾਬ ਅੰਦਰ ਆਉਣ ਵਾਲੇ ਸਮੇਂ ਵਿਚ ਭਾਰਤੀ ਜਨਤਾ ਪਾਰਟੀ ਤਰੱਕੀ ਦੇ ਨਵੇਂ ਦਿਸਹੱਦੇ ਛੂਹੇਗੀ | ਉਨ੍ਹਾਂ ਕੇਵਲ ਸਿੰਘ ਢਿੱਲੋਂ ਵਧਾਈ ਦਿੰਦਿਆਂ ਇਸ ਨਿਯੁਕਤੀ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ | ਇਸ ਮੌਕੇ ਮੰਡਲ ਪ੍ਰਧਾਨ ਨਸੀਬ ਸਿੰਘ ਅÏਲਖ, ਮੰਡਲ ਪ੍ਰਧਾਨ ਬਰਗਾੜੀ ਹਰਮੇਲ ਸਿੰਘ ਚਾਹਲ, ਡਾ. ਬਲਵਿੰਦਰ ਸਿੰਘ ਬਰਗਾੜੀ, ਗੁਰਮੀਤ ਸਿੰਘ ਰਾਮੇਆਣਾ, ਰਮਨ ਰਾਮੇਆਣਾ, ਜਗਦੀਸ਼ ਅਜਿੱਤ ਗਿੱਲ, ਹਰਪ੍ਰੀਤ ਸਿੰਘ ਸਿੱਧੂ, ਵਕੀਲ ਸਿੰਘ, ਸੇਵਕ ਸਿੰਘ ਸੰਧੂ, ਰਮਨਦੀਪ ਕੌਰ ਰੋਮਾਣਾ, ਲਖਬੀਰ ਸਿੰਘ ਢਿੱਲਵਾਂ, ਗੁਰਭੇਜ ਸਿੰਘ ਬੱਗੇਆਣਾ, ਸੰਦੀਪ ਟੋਨੀ, ਰਾਮ ਰਤਨ ਜੈਤੋ, ਕਰਮ ਚੰਦ ਜੈਤੋ, ਅਸ਼ੋਕ ਕੁਮਾਰ ਜੈਤੋ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੇਠੀ ਫ਼ਿਜ਼ਿਓਥੈਰੇਪੀ ਹਸਪਤਾਲ ਜੈਤੋ 'ਚ ਮੁਫ਼ਤ ਸਿਹਤ ਜਾਂਚ ਕੈਂਪ 31 ਨੂੰ ਅਗਲੀ ਖ਼ਬਰ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਅਮਨ ਸ਼ਾਂਤੀ ਬਣਾ ਕੇ ਰੱਖੀ ਜਾਵੇ-ਹਰਜੀਤ ਕੌਰ ਬਰਾੜ
Ad Position 24