04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਾਘਾ ਪੁਰਾਣਾ ਵਿਖੇ ਰਿਟੇਲ ਅਤੇ ਹੋਲਸੇਲ ਕਰਿਆਨਾ ਐਸੋਸੀਏਸ਼ਨ ਦੀ ਜ਼ਿਲ੍ਹਾ ਮੋਗਾ ਪੱਧਰੀ ਮੀਟਿੰਗ 31 ਨੂੰ -ਪ੍ਰਧਾਨ ਸੰਦੀਪ ਗੋਇਲ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਬਾਘਾ ਪੁਰਾਣਾ, 28 ਮਈ (ਟਿੰਕੂ ਕਾਠਪਾਲ)-ਅੱਜ ਰਿਟੇਲ ਅਤੇ ਹੋਲਸੇਲ ਕਰਿਆਨਾ ਐਸੋਸੀਏਸ਼ਨ ਬਾਘਾ ਪੁਰਾਣਾ ਦੇ ਪ੍ਰਧਾਨ ਸੰਦੀਪ ਗੋਇਲ, ਦਵਿੰਦਰ ਬਾਂਸਲ, ਵਿਕਾਸ ਕਟਾਰੀਆ, ਰਾਜ ਕੁਮਾਰ ਗੋਇਲ, ਬਾਲ ਕਿ੍ਸ਼ਨ ਗੋਇਲ ਅਤੇ ਸਤਪਾਲ ਗਰਗ ਪੈੱ੍ਰਸ ਨੋਟ ਰਾਹੀ ਜਾਣਕਾਰੀ ਦਿੱਤੀ ਕਿ 31 ਮਈ 2026 ਨੂੰ ਬਾਘਾ ਪੁਰਾਣਾ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਾਲ ਵਪਾਰੀ ਮੀਟਿੰਗ ਆਯੋਜਿਤ ਕੀਤੀ ਜਾ ਰਹੀ ਹੈ | ਇਹ ਅਹਿਮ ਮੀਟਿੰਗ ਬਾਘਾ ਪੁਰਾਣਾ ਦੇ ਕਰਿਆਨਾ ਯੂਨੀਅਨ ਦੇ ਸਹਿਯੋਗ ਨਾਲ ਹੋਵੇਗੀ, ਜਿਸ ਵਿਚ ਪੰਜਾਬ ਪ੍ਰਧਾਨ ਪ੍ਰਮੋਦ ਗੁਪਤਾ, ਪੰਜਾਬ ਐਸੋਸੀਏਸ਼ਨ ਦੇ ਸੀਨੀਅਰ ਆਗੂ ਚੇਅਰਮੈਨ ਪਵਨ ਕੁਮਾਰ ਵਾਈਸ, ਪ੍ਰਧਾਨ ਰਾਮ ਨਿਵਾਸ ਵਾਇਸ ਪ੍ਰਧਾਨ ਮੰਗਤ ਰਾਏ, ਜਰਨਲ ਸਕੱਤਰ ਜਸਵਿੰਦਰ ਸਿੰਘ ਰੱਖਰਾ ਅਤੇ ਮੋਗਾ ਜ਼ਿਲੇ੍ਹ ਦੇ ਹਰ ਬਲਾਕ ਦੇ ਪ੍ਰਧਾਨ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਮੀਟਿੰਗ ਦੌਰਾਨ ਲਗਾਤਾਰ ਵੱਧ ਰਹੀ ਮਹਿੰਗਾਈ, ਕੰਪਨੀਆਂ ਵਲੋਂ ਵਿਕ ਰਹੇ ਅੰਡਰਵੇਟ ਸਮਾਨ, ਛੋਟੇ ਦੁਕਾਨਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਵਪਾਰੀਆਂ ਦੇ ਹੱਕਾਂ ਨਾਲ ਜੁੜੇ ਅਹਿਮ ਮਸਲਿਆਂ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਸੰਗਠਨ ਦਾ ਮੂਲ ਉਦੇਸ਼ ਪੰਜਾਬ ਦੇ ਕਰਿਆਨਾ ਵਪਾਰੀਆਂ ਨੂੰ ਇਕ ਮੰਚ 'ਤੇ ਇਕਜੁੱਟ ਕਰਨਾ, ਹਰ ਵਪਾਰੀ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣਾ ਅਤੇ ਵਪਾਰੀਆਂ ਦੇ ਹੱਕਾਂ ਦੀ ਡਟ ਕੇ ਰੱਖਿਆ ਕਰਨਾ ਹੈ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਕਰਮਜੀਤ ਸਿੰਘ ਸੈਦੋਕੇ ਨੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਪੰਜਾਬ ਦੀ ਧਰਤੀ ਆਪਸੀ ਪਿਆਰ, ਸਾਂਝ ਤੇ ਭਾਈਚਾਰੇ ਦੀ ਪ੍ਰਤੀਕ-ਕੈਪਟਨ ਪ੍ਰਤਾਪ ਸਿੰਘ
Ad Position 24